• Home
  • ਸਾਵਧਾਨ !..ਛੁੱਟੀਆਂ ਚ ਸਕੂਲਾਂ ਨੂੰ ਫੀਸ ਨਾ ਜਮ੍ਹਾਂ ਕਰਵਾਉਣ ਦਾ ਫ਼ੈਸਲਾ ਪਾਕਿਸਤਾਨ ਹਾਈ ਕੋਰਟ ਦਾ

ਸਾਵਧਾਨ !..ਛੁੱਟੀਆਂ ਚ ਸਕੂਲਾਂ ਨੂੰ ਫੀਸ ਨਾ ਜਮ੍ਹਾਂ ਕਰਵਾਉਣ ਦਾ ਫ਼ੈਸਲਾ ਪਾਕਿਸਤਾਨ ਹਾਈ ਕੋਰਟ ਦਾ

.ਚੰਡੀਗੜ੍ਹ (ਖਬਰ ਵਾਲੇ ਬਿਊਰੋ)
ਪੱਛਮੀ ਦੇਸ਼ਾਂ ਵਿੱਚ ਆਪਣੇ ਐਮਐਲਏ ਐਮਪੀ ਬਣਾਉਣ ਵਾਲਾ ਭਾਰਤ ਦਾ ਛੋਟਾ ਜਿਹਾ ਸੂਬਾ ਪੰਜਾਬ ਭਾਵੇਂ ਕੰਪਿਊਟਰੀ ਯੁੱਗ ਚ ਬਹੁਤ ਅੱਗੇ ਨਿਕਲ ਚੁੱਕਿਆ ਹੈ ਪਰ ਕੰਪਿਊਟਰ ਨੂੰ ਚਲਾਉਣ ਚ ਅਜੇ ਅਣਜਾਣ ਹੈ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜੋ ਵੀ ਸੁਨੇਹਾ ਆਉਂਦਾ ਹੈ, ਉਸ ਦੀ ਬਿਨਾਂ ਪੁਸਟੀ ਕੀਤਿਆਂ ਸਾਡੇ ਬਹੁਤ ਸਾਰੇ ਵੀਰ ਉਸ ਨੂੰ ਅੱਗੇ ਸ਼ੇਅਰ ਕਰਨ ਲਈ ਆਪਣਾ ਪੂਰਾ ਧਰਮ ਨਿਭਾਉਂਦੇ ਹਨ  ।
ਉਦਾਹਰਨ ਦਿੰਦੇ ਹਾਂ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਖਬਰ ਆਈ ਕਿ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਹੈ ਕਿ ਕੋਈ ਵੀ ਪ੍ਰਾਈਵੇਟ ਸਕੂਲ ਛੁੱਟੀਆਂ ਦੇ ਦਿਨਾਂ ਚ ਯਾਨੀ ਕਿ ਜੂਨ ਦੇ ਮਹੀਨੇ ਦੀ ਫ਼ੀਸ ਨਹੀਂ ਲੈ ਸਕੇਗਾ ,ਜੇਕਰ ਉਹ ਸਕੂਲ ਫੀਸ ਵਸੂਲਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੋਵੇਗੀ ਅਤੇ ਉਸ ਦੀ ਮਾਨਤਾ ਵੀ ਰੱਦ ਹੋ ਸਕਦੀ ਹੈ ।ਇਸ ਦੀ ਪੁਲਿਸ ਪਾਸ ਸਿਕਾਇਤ ਵੀ ਕਰ ਸਕਦੇ ਹੋ, ਜੇਕਰ ਕਿਸੇ ਦੇ ਅਡਵਾਂਸ ਫ਼ੀਸ ਜਮ੍ਹਾਂ ਕਰ ਦਿੱਤੀ ਹੈ ਤਾਂ ਉਹ ਵਾਪਸ ਲੈ ਸਕਦੇ ਹਨ ਜਾਂ ਅਗਲੇ ਮਹੀਨਿਆਂ ਵਿੱਚ ਅਡਜਸਟ ਕਰਵਾ ਸਕਦੇ ਨੇ, ਜੇਕਰ ਸਕੂਲ ਨਾ ਮੰਨੇ ਤਾਂ ਇਸ ਦੀ ਪੁਲਿਸ ਸ਼ਿਕਾਇਤ ਕਰੋ, ਜੇਕਰ ਪੁਲਸ ਨਾ ਸੁਣੇ ਤਾਂ ਸੀਐੱਮ ਦੀ ਸਿੰਗਲ ਵਿੰਡੋ ਤੇ ਸ਼ਿਕਾਇਤ ਕਰੋ ਇਹ ਫ਼ੈਸਲੇ ਦੀਆਂ ਸ਼ੇਅਰ ਕਰਨ ਲਈ ਅਪੀਲਾਂ ਕੀਤੀਆ ਗਈਆਂ ਜੋ ਕਿ ਸਾਡੇ ਪੰਜਾਬੀਆਂ ਨੇ ਅੱਖਾਂ ਬੰਦ ਕਰਕੇ ਇਸ ਨੂੰ ਇਨ੍ਹਾਂ ਸ਼ੇਅਰ ਕੀਤਾ ਜਿਸ ਤੋਂ ਬਾਅਦ ਲੋਕ ਪ੍ਰਾਈਵੇਟ ਸਕੂਲਾਂ ਦੀਆਂ ਪ੍ਰਬੰਧਕੀ ਕਮੇਟੀਆਂ ਨੂੰ ਘੇਰਨ ਲਈ ਕਮਰਕਸੇ ਕਰਨ ਲੱਗੇ । ਖ਼ਬਰ ਵਾਲੇ ਟੀਮ ਨੇ ਸੋਸ਼ਲ ਮੀਡੀਆ ਤੇ ਸ਼ੁਰੂ ਹੋਏ ਭੂਚਾਲ ਨੂੰ ਦੇਖਦਿਆਂ ਹਾਈ ਕੋਰਟ ਪੁੱਜ ਕੇ ਜਦੋਂ ਪੁਸਟੀ ਕੀਤੀ ਤਾਂ ਪਤਾ ਲੱਗਿਆ ਕਿ ਭਾਰਤ ਦੀ  ਕਿਸੇ ਹਾਈ ਕੋਰਟ ਵੱਲੋਂ ਇਹ ਫੈਸਲਾ ਨਹੀਂ ਲਿਆ ਗਿਆ ,ਸਗੋਂ ਇਹ ਤਾਂ ਗੁਆਂਢੀ ਮੁਲਕ ਪਾਕਿਸਤਾਨ ਦੇ ਹਾਈ ਕੋਰਟ ਆਫ਼ ਸਿੰਧ ਕਰਾਚੀ ਦੀ ਅਦਾਲਤ ਵੱਲੋਂ ਫ਼ੈਸਲਾ ਕੀਤਾ ਗਿਆ ਹੈ । ਇਹ 39 ਪੰਨਿਆਂ ਦਾ ਫੈਸਲਾ ਸਿਵਲ ਪਟੀਸ਼ਨ 5812/2015ਵਾਰੇ ਲਗਾਤਾਰ 17ਪੇਸ਼ੀਆਂ ਤੇ ਸੁਣਵਾਈ ਉਪਰੰਤ ਜੱਜ ਮੁਨੀਬ ਅਖ਼ਤਰ ਅਤੇ ਅਰਸ਼ਦ ਹੁਸੈਨ ਖਾਨ ਨੇ 28-8-2017 ਨੂੰ  ਸੁਣਾਇਆ ਹੈ।