• Home
  • ਬਾਦਲ ਦੇ ਨਜ਼ਦੀਕੀ ਕੋਲਿਆਂਵਾਲੀ ਨੇ ਬੈਂਕ ਦੇ 30 ਲੱਖ ਜਮਾਂ ਕਰਵਾ ਹੀ ਦਿੱਤੇ

ਬਾਦਲ ਦੇ ਨਜ਼ਦੀਕੀ ਕੋਲਿਆਂਵਾਲੀ ਨੇ ਬੈਂਕ ਦੇ 30 ਲੱਖ ਜਮਾਂ ਕਰਵਾ ਹੀ ਦਿੱਤੇ

ਚੰਡੀਗੜ੍ਹ- ( ਖ਼ਬਰ ਵਾਲੇ ਬਿਊਰੋ )-ਦਿਆਲ ਸਿੰਘ ਕੋਲਿਆਂਵਾਲੀ ਨੇ ਆਖ਼ਿਰ ਕੋਆਪਰੇਟਿਵ ਬੈਂਕ ਦੇ 30 ਲੱਖ ਰੁਪਏ ਜਮ੍ਹਾ ਕਰਵਾ ਹੀ ਦਿੱਤੇ, ਇੱਥੇ ਉਸ ਕੋਲਿਆਂਵਾਲੀ ਗੱਲ ਹੋ ਰਹੀ ਹੈ ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਹੀ ਨਜ਼ਦੀਕੀ ਦੱਸੇ ਜਾਂਦੇ ਹਨ। ਕੀ ਸੀ ਮਾਮਲਾ - ਕੋਲਿਆਂਵਾਲੀ ਨੇ 14 ਸਾਲ ਪਹਿਲਾਂ ਮਲੋਟ ਸਬ ਡਵੀਜ਼ਨ ਦੀ ਸਹਿਕਾਰੀ ਬੈਂਕ ਲੰਬੀ ਤੋਂ ਖੇਤੀ ਲਈ ਲੋਨ ਲਿਆ ਸੀ ਪਰ ਕੋਲਿਆਂਵਾਲੀ ਇਹ ਲੋਨ ਵਾਪਸ ਨਹੀਂ ਕਰ ਸਕੇ। ਜਿਸ ਉੱਤੇ ਕਾਰਵਾਈ ਕਰਦੇ ਹੋਏ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਿਛਲੇ ਹਫ਼ਤੇ ਧਮਕੀ ਦਿੱਤੀ ਸੀ ਕਿ ਜੇਕਰ ਰੱਜੇ ਪੁੱਜੇ ਲੋਕਾਂ ਅਤੇ ਸਿਆਸੀ ਆਗੂਆਂ ਨੇ ਲੋਨ ਦੀ ਰਾਸ਼ੀ ਜਮ੍ਹਾ ਨਾ ਕਰਵਾਈ ਤਾਂ ਸਖ਼ਤ ਐਕਸ਼ਨ ਲਿਆ ਜਾਵੇਗਾ । ਜਿਸ ਉਪਰੰਤ ਦਿਆਲ ਸਿੰਘ ਕੋਲਿਆਂਵਾਲੀ ਅਤੇ ਭਾਜਪਾ ਆਗੂ ਜਗਦੀਸ਼ ਸਾਹਨੀ ਨੇ ਲੋਨ ਦੀ ਡਿਫਾਲਟਰ ਰਾਸ਼ੀ ਜਮ੍ਹਾ ਕਰਵਾ ਦਿੱਤੀ ਹੈ । ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਇੱਕ ਹਫ਼ਤੇ ਦੌਰਾਨ ਸਹਿਕਾਰੀ ਬੈਂਕ ਕੋਲ 5 ਕਰੋੜ ਰੁਪਏ ਜਮ੍ਹਾ ਹੋ ਗਏ ਹਨ । ਉਨ੍ਹਾਂ ਦੱਸਿਆ ਕਿ ਜਿਹੜੇ ਰੱਜੇ ਪੁੱਜੇ ਲੋਕ ਅਤੇ ਸਿਆਸੀ ਆਗੂ ਹਨ ਉਨ੍ਹਾਂ ਵੱਲ 270  ਕਰੋੜ ਰੁਪਏ ਬੈਂਕਾਂ ਦੇ ਖੜ੍ਹੇ ਹਨ।