• Home
  • ਸ਼ਬਦ ਗੁਰਬਾਣੀ ਖ਼ਿਲਾਫ਼ ਟਿੱਪਣੀਆਂ ਕਰਨ ਵਾਲੇ ਵਿਰੁੱਧ ਮਾਮਲਾ ਕਰਵਾਇਆ ਦਰਜ

ਸ਼ਬਦ ਗੁਰਬਾਣੀ ਖ਼ਿਲਾਫ਼ ਟਿੱਪਣੀਆਂ ਕਰਨ ਵਾਲੇ ਵਿਰੁੱਧ ਮਾਮਲਾ ਕਰਵਾਇਆ ਦਰਜ

ਜਲੰਧਰ- ਨਰੈਣ ਦਾਸ ਵਿਰੁੱਧ ਸਿੱਖ ਤਾਲਮੇਲ ਕਮੇਟੀ ਨੇ ਥਾਣਾ ਡਵੀਜ਼ਨ ਨੰਬਰ 6 ਵਿੱਚ ਪਰਚਾ ਦਰਜ ਕਰਵਾਇਆ ਹੈ। ਨਰੈਣ ਦਾਸ ਉੱਤੇ ਦੋਸ਼ ਹੈ ਕਿ ਉਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਅਤੇ ਸ਼ਬਦ ਗੁਰਬਾਣੀ ਖ਼ਿਲਾਫ਼ ਟਿੱਪਣੀਆਂ ਕੀਤੀਆਂ ਹਨ। ਜਾਣਕਾਰੀ ਅਨੁਸਾਰ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤਜਿੰਦਰ ਸਿੰਘ ਪ੍ਰਦੇਸੀ,ਹਰਪ੍ਰੀਤ ਸਿੰਘ ਨੀਟੂ, ਹਰਪਾਲ ਸਿੰਘ ਚੱਢਾ , ਪ੍ਰਭਜੋਤ ਸਿੰਘ , ਗੁਰਿੰਦਰ ਸਿੰਘ ਮਝੈਲ , ਅਰਵਿੰਦਰਪਾਲ ਸਿੰਘ , ਹਰਪ੍ਰੀਤ ਸਿੰਘ ਰੋਬਿਨ, ਹਰਜੀਤ ਸਿੰਘ ਬਾਬਾ, ਗੁਰਮੀਤ ਸਿੰਘ , ਪਰਮਿੰਦਰ ਸਿੰਘ ਦਸਮੇਸ਼ ਨਗਰ ਨੇ ਪੁਲਿਸ ਕਮਿਸ਼ਨਰ ਪੀ.ਕੇ. ਸਿਨਹਾ ਨੂੰ ਨਰੈਣ ਦਾਸ ਵਿਰੁੱਧ ਸਕਾਇਤ ਦਿੱਤੀ ਗਈ ਸੀ ਕਿ ਨਰੈਣ ਦਾਸ ਨੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼ਬਦ ਬਾਣੀ ਖ਼ਿਲਾਫ਼ ਬਹੁਤ ਹੀ ਇਤਰਾਜ਼ਯੋਗ ਸ਼ਬਦ ਇਸਤੇਮਾਲ ਕੀਤੇ ਹਨ, ਜਿਸ ਨਾਲ ਸਿੱਖ ਸਮਾਜ ਨੂੰ ਬਹੁਤ ਹੀ ਠੇਸ ਪਹੁੰਚੀ ਹੈ। ਇਸ ਕਰਕੇ ਉਕਤ ਨਰੈਣ ਦਾਸ ਵਿਰੁੱਧ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਇਸ ਸਕਾਇਤ ਤੇ ਕਾਰਵਾਈ ਕਰਦੇ ਹੋਏ ਨਰੈਣ ਦਾਸ ਵਿਰੁੱਧ ਥਾਣਾ ਡਵੀਜ਼ਨ ਨੰਬਰ 6 ਵਿੱਚ ਧਾਰਾ 295 A ਦਰਜ ਕਰ ਲਈ ਹੈ।