• Home
  • ਸਹਿਕਾਰਤਾ ਵਿਭਾਗ ਨੇ ਕਪਾਹ ਪੱਟੀ ਦੇ ਕਿਸਾਨਾਂ ਦੀ ਫਸਲੀ ਕਰਜ਼ਾ ਹੱਦ 9700 ਰੁਪਏ ਤੋਂ ਵਧਾ ਕੇ 14000 ਰੁਪਏ ਕੀਤੀ

ਸਹਿਕਾਰਤਾ ਵਿਭਾਗ ਨੇ ਕਪਾਹ ਪੱਟੀ ਦੇ ਕਿਸਾਨਾਂ ਦੀ ਫਸਲੀ ਕਰਜ਼ਾ ਹੱਦ 9700 ਰੁਪਏ ਤੋਂ ਵਧਾ ਕੇ 14000 ਰੁਪਏ ਕੀਤੀ

ਚੰਡੀਗੜ•, 22 ਮਈ-(ਖਬਰ ਵਾਲੇ ਬਿਊਰੋ)
ਸਹਿਕਾਰਤਾ ਵਿਭਾਗ ਵੱਲੋਂ ਕਪਾਹ ਪੱਟੀ ਦੇ ਕਿਸਾਨਾਂ ਨੂੰ ਨਰਮਾ/ਕਪਾਹ ਦੀ ਫਸਲ ਲਈ ਕਰਜ਼ਾ ਦੇਣ ਦੀ ਹੱਦ ਵਿੱਚ ਵਾਧਾ ਕਰਦਿਆਂ 9700 ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 14000 ਰੁਪਏ ਪ੍ਰਤੀ ਏਕੜ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਸਹਿਕਾਰਤਾ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤਾ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਰਜ਼ਾ ਹੱਦ ਘਟਾਉਣ ਸਬੰਧੀ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਦਾ ਸਹਿਕਾਰਤਾ ਮੰਤਰੀ ਨੇ ਗੰਭੀਰ ਨੋਟਿਸ ਲੈਂਦਿਆਂ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਬਠਿੰਡਾ ਭੇਜੀ ਸੀ। ਟੀਮ ਦੀ ਰਿਪੋਰਟ ਮੁਤਾਬਕ ਇਹ ਪਾਇਆ ਗਿਆ ਕਿ ਕਿਸਾਨ ਇਹ ਚਾਹੁੰਦੇ ਸਨ ਕਿ ਉਨ•ਾਂ ਨੂੰ ਕਰਜ਼ੇ ਦੀ ਨਗਦ ਅਦਾਇਗੀ ਵਰ•ਾ 2018-19 ਲਈ ਵੱਖੋ-ਵੱਖ ਫਸਲਾਂ ਲਈ ਨਿਰਧਾਰਤ ਕੀਤੇ ਵਿੱਤੀ ਸਕੇਲ ਦੇ ਅਨੁਸਾਰ ਕੀਤੀ ਜਾਵੇ। ਫਸਲੀ ਕਰਜ਼ੇ ਦਾ ਨਗਦ ਹਿੱਸਾ, ਜੋ ਕਿ ਬਿਜਾਈ ਅਤੇ ਵਾਢੀ ਮਗਰੋਂ ਹੋਣ ਵਾਲੇ ਖਰਚਿਆਂ ਸਬੰਧੀ ਹੁੰਦਾ ਹੈ, 9700 ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 14000 ਰੁਪਏ ਪ੍ਰਤੀ ਕਪਾਹ ਦੀ ਫਸਲ ਲਈ ਕਰ ਦਿੱਤਾ ਗਿਆ ਹੈ। ਕਿਸਾਨ ਚਾਹੁੰਦੇ ਸਨ ਕਿ ਉਨ•ਾਂ ਨੂੰ ਸਾਰੀ ਰਕਮ ਇਕੋ ਵਾਰ ਜਾਰੀ ਕੀਤੀ ਜਾਵੇ ਜਦੋਂ ਕਿ ਫਸਲ ਦੀ ਵਾਢੀ ਤੋਂ ਬਾਅਦ ਕਿਸਾਨਾਂ ਨੂੰ ਖਰਚਿਆਂ ਦੀ ਲੋੜ ਅਗਸਤ ਤੇ ਸਤੰਬਰ ਵਿੱਚ ਪੈਂਦੀ ਹੈ। ਇਸ ਤੋਂ ਇਲਾਵਾ ਵਰ•ੇ 2018-19 ਲਈ ਨਾਬਾਰਡ ਦੀ ਰੀ-ਫਾਈਨਾਸ ਹੱਦ, ਜਿਸ ਰਾਹੀਂ ਕਿਸਾਨਾਂ ਨੂੰ ਫਸਲੀ ਕਰਜ਼ਾ ਦਿੱਤਾ ਜਾਂਦਾ ਹੈ, ਅਜੇ ਨਾਬਾਰਡ ਵੱਲੋਂ ਪ੍ਰਵਾਨ ਨਹੀਂ ਕੀਤੀ ਗਈ।
ਕਿਸਾਨਾਂ ਨੂੰ ਹੁਣ ਰਕਮ ਜ਼ਿਲਾ ਕੇਂਦਰੀ ਸਹਿਕਾਰੀ ਬੈਂਕਾਂ ਦੇ ਵਸੀਲਿਆਂ ਤੋਂ ਦਿੱਤੀ ਜਾ ਰਹੀ ਹੈ। ਇਨ•ਾਂ ਵਸੀਲਿਆਂ ਨੂੰ ਦੇਖਦਿਆਂ ਹੋਇਆ ਹਰੇਕ ਕਿਸਾਨ ਨੂੰ ਲੋੜੀਂਦੇ ਤੁਰੰਤ ਖਰਚੇ ਕਰਨ ਵਿੱਚ ਮੱਦਦ ਕਰਨ ਹਿੱਤ ਜ਼ਿਲਾ ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਨੇ ਹਰੇਕ ਕਿਸਾਨ ਨੂੰ 10,000 ਰੁਪਏ ਪ੍ਰਤੀ ਕਿਸਾਨ ਅਦਾ ਕਰਨ ਦਾ ਫੈਸਲਾ ਕੀਤਾ ਤਾਂ ਜੋ ਆਪਣੀਆਂ ਫੌਰੀ ਲੋੜਾਂ ਪੂਰੀਆਂ ਕਰ ਸਕਣ। ਇਸ ਤੋਂ ਇਲਾਵਾ ਖਾਦਾਂ, ਕੀਟਨਾਸ਼ਕਾਂ ਅਤੇ ਬੀਜਾਂ ਸਬੰਧੀ ਸਮੁੱਚੀਆਂ ਮੰਗਾਂ ਵੱਖਰੇ ਤੌਰ 'ਤੇ ਵਿਚਾਰੀਆਂ ਜਾ ਰਹੀਆਂ ਹਨ।
ਸਰਕਾਰ ਵੱਲੋਂ ਭੇਜੀ ਗਈ ਟੀਮ ਜਿਸ ਦੀ ਅਗਵਾਈ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਡਾ.ਐਸ.ਕੇ.ਬਾਤਿਸ਼ ਨੇ ਕੀਤੀ, ਨੇ ਕਿਸਾਨ ਯੂਨੀਅਨਾਂ, ਵਿਭਾਗੀ ਅਧਿਕਾਰੀਆਂ, ਬੈਂਕ ਅਧਿਕਾਰੀਆਂ ਅਤੇ ਵੱਖੋ-ਵੱਖ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗਾਂ ਕੀਤੀਆਂ। ਸਭਨਾਂ ਵੱਲੋਂ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਗਈ ਕਿ ਪ੍ਰਤੀ ਏਕੜ 12000 ਰੁਪਏ ਦੀ ਰਕਮ ਐਡਵਾਂਸ ਅਦਾ ਕੀਤੀ ਜਾਵੇ ਪਰ ਸਹਿਕਾਰਤਾ ਮੰਤਰੀ ਨੇ ਇਸ ਰਕਮ ਦੀ ਹੱਦ ਨੂੰ 13000 ਰੁਪਏ ਪ੍ਰਤੀ ਏਕੜ ਤੱਕ ਵਧਾਉਣ ਦੇ ਹੁਕਮ ਦਿੱਤੇ। ਕਿਸਾਨ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਇਸ ਗੱਲ ਲਈ ਸਹਿਕਾਰਤਾ ਮੰਤਰੀ ਦਾ ਉਚੇਚਾ ਧੰਨਵਾਦ ਕੀਤਾ।
ਸਹਿਕਾਰਤਾ ਮੰਤਰੀ ਨੇ ਸਹਿਕਾਰੀ ਸੁਸਾਇਟੀਆਂ ਨਾਲ ਜੁੜੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਫਸਲੀ ਕਰਜ਼ੇ ਸਬੰਧੀ ਉਨ•ਾਂ ਦੀਆਂ ਲੋੜਾਂ ਪੂਰੀ ਕਰਨ ਲਈ ਵਿਭਾਗ ਪੂਰੀ ਤਰ•ਾਂ ਸੁਹਿਰਦ ਹੈ ਅਤੇ ਨਾਬਾਰਡ ਪਾਸੋਂ ਲੋੜੀਂਦੀ ਕਰਜ਼ਾ ਹੱਦ ਦੀ ਮਨਜ਼ੂਰੀ ਦਿਵਾਉਣ ਲਈ ਸਰਕਾਰ ਵੱਲੋਂ ਪੂਰੀ ਤਨਦੇਹੀ ਨਾਲ ਯਤਨ ਕੀਤੇ ਜਾਣਗੇ।