• Home
  • ਸਹਾਇਕ ਜੇ.ਈ ਨੂੰ ਰਿਸ਼ਵਤ ਲੈਂਦੇ ਕੀਤਾ ਕਾਬੂ

ਸਹਾਇਕ ਜੇ.ਈ ਨੂੰ ਰਿਸ਼ਵਤ ਲੈਂਦੇ ਕੀਤਾ ਕਾਬੂ

ਪਟਿਆਲਾ- ਸਥਾਨਕ ਇਕ ਸਹਾਇਕ ਜੇ.ਈ. ਨੂੰ ਰਿਸ਼ਵਤ ਲੈਂਦਿਆ ਵਿਜਿਲੈਂਸ ਬਿਊਰੋ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਟਿਆਲਾ ਵਿਜ਼ਿਲੈਂਸ ਬਿਉਰੋ ਨੇ ਇਕ ਸਹਾਇਕ ਜੇ.ਈ. ਸੁਖਜਿੰਦਰ ਨੂੰ 2000 ਰੁਪਏ ਰਿਸ਼ਵਤ ਲੈਂਦਿਆ ਉਸ ਸਮੇਂ ਕਾਬੂ ਕੀਤਾ ਜਦੋਂ  ਮੁੱਦਈ ਰਣਜੀਤ ਸਿੰਘ ਕੋਲ 5 ਕਿਲੇ ਵਾਹੀਯੋਗ ਜਮੀਨ 'ਚ ਲੱਗਿਆ ਟਰਾਂਸਫਾਰਮਰ ਅਸਮਾਨੀ ਬਿਜਲੀ ਡਿੱਗਣ ਕਾਰਨ ਸੜ ਗਿਆ ਸੀ, ਜਿਸਨੂੰ ਬਦਲਣ ਦੇ ਲਈ ਸੁਖਜਿੰਦਰ ਨੇ ਰਿਸ਼ਵਤ ਦੀ ਮੰਗ ਕੀਤੀ ਸੀ। ਸੁਖਜਿੰਦਰ ਨੂੰ ਇੰਸਪੈਕਟਰ ਪ੍ਰਿਤਪਾਲ ਸਿੰਘ ਸਮੇਤ ਵਿਜ਼ਿਲਨਸ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜਰੀ 'ਚ ਪੀ.ਐਸ.ਪੀ. ਸੀ.ਐਲ ਦੇਵੀਗੜ੍ਹ ਗਰਿੱਡ ਤੋਂ ਗਿਰਫ਼ਤਾਰ ਕੀਤਾ ਹੈ।