• Home
  • ਸਵੱਛ ਭਾਰਤ ਸਮਰ ਇੰਟਰਨਸ਼ਿਪ ਪ੍ਰੋਗ੍ਰਾਮ ਵਿਚ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਲੈ ਕੇ ਪ੍ਰੋਤਸਾਹਨ ਕਰਨ ਦੇ ਦਿੱਤੇ ਨਿਰਦੇਸ਼

ਸਵੱਛ ਭਾਰਤ ਸਮਰ ਇੰਟਰਨਸ਼ਿਪ ਪ੍ਰੋਗ੍ਰਾਮ ਵਿਚ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਲੈ ਕੇ ਪ੍ਰੋਤਸਾਹਨ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ-(ਖਬਰ ਵਾਲੇ ਬਿਊਰੋ)– ਵਾਈ.ਐਮ.ਸੀ.ਏ. ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਟੀ ਫ਼ਰੀਦਾਬਾਦ ਨੇ ਸਾਰੇ ਸਬੰਧਿਤ ਕਾਲਜਾਂ ਤੋਂ ਸਵੱਛ ਭਾਰਤ ਸਮਰ ਇੰਟਰਨਸ਼ਿਪ ਪ੍ਰੋਗ੍ਰਾਮ ਵਿਚ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਲੈ ਕੇ ਪ੍ਰੋਤਸਾਹਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ, ਸਾਰੇ ਕਾਲਜਾਂ ਨੂੰ ਕੌਮੀ ਮੁਲਾਂਕਣ ਅਤੇ ਐਕ੍ਰੀਡੇਸ਼ਨ ਪਰਿਸ਼ਦ (ਨੈਕ) ਅਤੇ ਕੌਮੀ ਐਕਰੀਡੇਸ਼ਨ ਬੋਰਡ (ਐਨ.ਬੀ.ਏ.) ਤੋਂ ਮਾਨਤਾ ਪ੍ਰਾਪਤ ਕਰਨ ਦੇ ਲਈ ਕਿਹਾ ਹੈ ਕਿਉਂਕਿ ਉਚੇਰੀ ਸਿਖਿਆ ਸੰਸਥਾਨ ਦੇ ਲਈ ਉਨਾਂ ਦੇ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਸਿਖਿਆ ਦੀ ਗੁਣਵੱਤਾ ਅਤੇ ਵਿਸ਼ੇਸ਼ਤਾ ਦਾ ਮੁਲਾਂਕਣ ਕਰਾਉਣਾ ਜਰੂਰੀ ਹੈ।ਪਲਵਲ ਜਿਲੇ ਦੇ ਸਾਰੇ ਸਬੰਧਿਤ ਕਾਲਜਾਂ ਦੇ ਪ੍ਰਿੰਸੀਪਲਾਂ ਦੇ ਨਾਲ ਐਡਵਾਂਸ ਇੰਸਟੀਟਿਊਟ ਆਫ਼ ਤਕਨਾਲੋਜੀ ਅਤੇ ਮੈਨੇਜਮੈਂਟ, ਪਲਵਲ ਵਿਚ ਆਯੋਜਿਤ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਵਾਇਸ ਚਾਂਸਲਰ ਪ੍ਰੋਫ਼ੈਸਰ ਦਿਨੇਸ਼ ਕੁਮਾਰ ਨੇ ਕਿਹਾ ਕਿ ਸਵੱਛ ਭਾਰਤ ਸਮਰ ਇੰਟਰਸ਼ਿਪ ਪ੍ਰੋਗ੍ਰਾਮ ਇਕ ਵਿਲੱਖਣ ਪ੍ਰੋਗ੍ਰਾਮ ਅਤੇ ਵਿਦਿਆਰਥੀਆਂ ਲਈ ਬਿਹਤਕ ਮੌਕਾ ਹੈ, ਜਿਸ ਦੇ ਵੱਲੋਂ ਵਿਦਿਆਰਥੀ ਸਮਾਜ ਦੇ ਲਈ ਕੁੱਝ ਕਰਨ ਦਾ ਮੌਕਾ ਪ੍ਰਾਪਤ ਕਰ ਸਕਦੇ ਹਨ ਅਤੇ ਇੰਟਰਸ਼ਿਪ ਦੇ ਦੌਰਾਨ ਉਨਾਂ ਦੇ ਵਿਸ਼ੇਸ਼ ਕੰਮਾਂ ਨੂੰ ਕੌਮੀ ਪੱਧਰ 'ਤੇ ਸਨਮਾਨ ਮਿਲੇਗਾ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਇੰਟਰਸ਼ਿਪ ਦੇ ਦੌਰਾਨ ਕੀਤੇ ਗਏ ਕੰਮਾਂ ਦੇ ਆਧਾਰ 'ਤੇ ਦੋ ਵੱਧ ਕ੍ਰੇਡਿਟ ਪੁਆਇੰਟ ਵੀ ਪ੍ਰਾਪਤ ਹੋਣਗੇ। ਉਨਾਂ ਨੇ ਸਾਰੇ ਕਾਲਜਾਂ ਨੂੰ ਇੰਟਰਸ਼ਿਪ ਪ੍ਰੋਗ੍ਰਾਮ ਵਿਚ ਰਜਿਸਟ੍ਰੇਸ਼ਨ ਪ੍ਰਕਿਰਿਆ ਵਿਚ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ  ਤਾਂ ਜੋ ਇਸ ਪ੍ਰੋਗ੍ਰਾਮ ਵਿਚ ਵਿਦਿਆਰਥੀਆਂ ਦੀ ਹਿੱਸੇਦਾਰੀ ਨੂੰ ਵਧਾਇਆ ਜਾ ਸਕੇ।