• Home
  • ਸਵੈ ਸਹਾਇਤ ਸਮੂਹਾਂ ਵੱਲੋਂ ਲਏ ਗਏ ਬੈਂਕ ਕਰਜ਼ਿਆਂ ਨੂੰ ਸੂਬਾ ਸਰਕਾਰ ਸਹਿਣ ਕਰੇਗੀ – ਮੁੱਖ ਮੰਤਰੀ

ਸਵੈ ਸਹਾਇਤ ਸਮੂਹਾਂ ਵੱਲੋਂ ਲਏ ਗਏ ਬੈਂਕ ਕਰਜ਼ਿਆਂ ਨੂੰ ਸੂਬਾ ਸਰਕਾਰ ਸਹਿਣ ਕਰੇਗੀ – ਮੁੱਖ ਮੰਤਰੀ

ਚੰਡੀਗੜ 5 ਮਈ  – ਹਰਿਆਣਾ ਵਿਚ ਦੀਨ ਦਯਾਲ ਉਧਾਧਿਏ ਕੌਮੀ ਪੇਂਡੂ ਆਜੀਵਿਕਾ ਮਿਸ਼ਨ ਦੇ ਤਹਿਤ ਸਥਾਪਿਤ ਸਵੈ ਸਹਾਇਤ ਸਮੂਹਾਂ ਦੀ ਮਹਿਲਾ ਮੈਂਬਰਾਂ ਨੂੰ ਇਕ ਵੱਡੀ ਰਾਹਤ ਦਿੰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਅਜਿਹੇ ਸਵੈ ਸਹਾਇਤ ਸਮੂਹਾਂ ਵੱਲੋਂ ਲਏ ਗਏ ਬੈਂਕ ਕਰਜ਼ੇ ਨੂੰ ਤਦ ਤਕ ਸੂਬਾ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ, ਜਦ ਤਕ ਸਮੂਹ ਦੇ ਹਰੇਕ ਮੈਂਬਰ ਦੀ ਆਮਦਨ ਇਕ ਲੱਖ ਰੁਪਏ ਪ੍ਰਤੀ ਸਾਲ ਤਕ ਨਹੀਂ ਪੁੱਜ ਜਾਂਦੀ। ਉਨਾਂ ਨੇ ਇਹ ਵੀ ਐਲਾਨ ਕੀਤਾ ਕਿ ਪਹਿਲਾ, ਦੂਜਾ ਅਤੇ ਤੀਜਾ ਥਾਂ ਪ੍ਰਾਪਤ ਕਰਨ ਵਾਲੇ ਹਰੇਕ ਜਿਲੇ ਤੋਂ ਤਿੰਨ ਸਵੈ ਸਹਾਇਤਾ ਸਮੂਹਾਂ ਨੂੰ ਹਰੇਕ ਸਾਲ ਉਨਾਂ ਦੀ ਆਮਦਨ ਦੇ ਆਧਾਰ 'ਤੇ ਇਕ ਲੱਖ ਰੁਪਏ, 50,000 ਰੁਪਏ ਅਤੇ 25,000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਹ ਐਲਾਨ ਅੱਜ ਤੋਂ ਲਾਗੂ ਹੋ ਜਾਣਗੇ।
ਸ੍ਰੀ ਮਨੋਹਰ ਲਾਲ ਅੱਜ ਪੰਚਕੂਲਾ ਵਿਚ ਹਰਿਆਣਾ ਰਾਜ ਪੇਂਡੂ ਆਜੀਵਿਕਾ ਮਿਸ਼ਨ ਵੱਲੋਂ ਆਯੋਜਿਤ ਆਜੀਵਿਕਾ ਤੇ ਕੌਸ਼ਲ ਵਿਕਾਸ ਦਿਵਸ ਦੇ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਤ ਕਰ ਰਹੇ ਸਨ।
ਜਨਮ ਦਿਨ 'ਤੇ ਵਧਾਈ ਦਿੱਤੇ ਜਾਣ ਲਈ ਮੁੱਖ ਮੰਰਤੀ ਨੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਆਜੀਵਿਕਾ ਤੇ ਕੌਸ਼ਲ ਵਿਕਾਸ ਪਿੰਡਾਂ ਦੇ ਵਿਕਾਸ ਲਈ ਦੇਸ਼ ਵਿਚ ਲਾਗੂ ਗ੍ਰਾਮ ਸਵਰਾਜ ਯੋਜਨਾ ਦਾ ਇਕ ਹਿੱਸਾ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਨੇ 14 ਅਪ੍ਰੈਲ ਨੁੰ ਡਾ. ਬੀ.ਆਰ.ਅੰਬੇਡਕਰ ਜੈਯੰਤੀ ਮੌਕੇ 'ਤੇ ਪਿੰਡ ਸਵਰਾਜ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਸਮੇਂ ਦੌਰਾਨ, ਲੋਕਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਜਿਲਾ, ਬਲਾਕ ਅਤੇ ਤਹਿਸੀਲ ਪੱਧਰ 'ਤੇ ਵੱਖ-ਵੱਖ ਪ੍ਰੋਗ੍ਰਾਮਾਂ ਦਾ ਆਯੋਜਨ ਕੀਤਾ ਗਿਆ ਤਾਂ ਜੋ ਵੱਧ ਤੋਂ ਵੱਧ ਲੋਕ ਇੰਨਾਂ ਯੋਜਨਾਵਾ ਅਤੇ ਪ੍ਰੋਗ੍ਰਾਮਾਂ ਦਾ ਲਾਭ ਚੁੱਕ ਸਕਣ।
ਉਨਾਂ ਹਿਕਾ ਕਿ ਬੁਨਿਆਦੀ ਵਿਕਾਸ ਤੋਂ ਇਲਾਵਾ ਸੂਬਾ ਸਰਕਾਰ ਨੇ ਲੋਕਾਂ ਦੇ ਬੌਧਿਕ ਵਿਕਾਸ ਲਈ ਵੀ ਯਤਨ ਕੀਤੇ ਹਨ ਤਾਂ ਜੋ ਉਹ ਆਤਮ ਨਿਰਭਰ ਬਣ ਸਕਣ ਅਤੇ ਆਪਣੇ ਪਰਿਵਾਰ ਦੀ ਸਾਰੀਆਂ ਲੋਂੜਾਂ ਨੂੰ ਪੂਰਾ ਕਰ ਸਕਣ। ਇਹ ਮਾਣ ਦੀ ਗੱਲ ਹੈ ਕਿ ਸੂਬੇ ਦੇ ਲੱਖਾਂ ਪਰਿਵਾਰ ਸਵੈ ਸਹਾਇਤਾ ਸਮੂਹਾਂ ਨਾਲ ਕੰਮ ਕਰ ਰਹੇ ਹਨ ਅਤੇ ਉਨਾਂ ਨੇ ਇਸ ਨੂੰ ਆਪਣੀ ਆਮਦਨ ਦਾ ਹਿੱਸਾ ਬਣਾਇਆ ਹੈ। ਉਨਾਂ ਕਿਹਾ ਕਿ ਰੁਜ਼ਗਾਰ ਪ੍ਰਾਪਤ ਕਰਨ ਲਈ ਸਿਰਫ ਡਿਗਰੀ ਪ੍ਰਾਪਤ ਕਰਨਾ ਹੀ ਨਹੀਂ ਹੁੰਗਾ, ਸਗੋਂ ਕੌਸ਼ਲ  ਵਿਕਾਸ ਦਾ ਹੋਣਾ ਵੀ ਲਾਜਿਮੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਰਾਜ ਸਰਕਾਰ ਨੇ ਕੌਸ਼ਲ ਵਿਕਾਸ ਮਿਸ਼ਨ ਦੀ ਸਥਾਪਨਾ ਕੀਤਾ ਹੈ ਅਤੇ ਇਕ ਕੌਸ਼ਲ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਹੈ, ਜੋ ਆਪਣੀ ਤਰਾਂ ਦੀ ਇਕ ਪਹਿਲੀ ਯੂਨੀਵਰਸਿਟੀ ਹੈ।  
ਸਵੈ ਸਹਾਇਤਾ ਸਮੂਹਾਂ ਨੂੰ ਸੂਬਾ ਸਰਕਾਰ ਦੀ ਹਰ ਸੰਭਵ ਮਦਦ ਅਤੇ ਸਹਿਯੋਗ ਦੇਣ ਦਾ ਭਰੋਸਾ ਦਿਵਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਸਮੇਂ 'ਤੇ ਕਰਜ਼ੇ ਦੀ ਅਦਾਇਗੀ ਕਰਨ ਵਾਲੇ ਉਨਾਂ ਸਵੈ ਸਹਾਇਤਾ ਸਮੂਹਾਂ ਦੇ ਕਰਜ਼ੇ ਦਾ ਵਿਆਜ ਮੁਆਫ ਕੀਤਾ ਹੈ।
ਇਸ ਤੋਂ ਪਹਿਲਾਂ ਵਿਕਾਸ ਤੇ ਪੰਚਾਇਤ ਮੰਤਰੀ ਓ.ਪੀ.ਧਨਖੜ ਨੇ ਕਿਹਾ ਕਿ ਹਰ ਸਮੇਂ ਸਵੈ ਸਹਾਇਤਾ ਸਮੂਹ 130 ਕਰੋੜ ਰੁਪਏ ਦਾ ਕਾਰੋਬਰ ਕਰ ਰਿਹਾ ਹੈ ਅਤੇ ਇਸ ਨੂੰ ਵੱਧਾ ਕੇ 5,000 ਕਰੋੜ ਰੁਪਏ ਦਾ ਕਾਰੋਬਾਰ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ। ਉਨਾਂ ਨੇ ਬਾਜਾਰ ਦੀ ਬਦਲਦੀ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਕੌਸ਼ਲ ਸਿਖਲਾਉਣ ਲਈ ਸਵੈ ਸਹਾਇਤ ਸਮੂਹਾਂ ਨੂੰ ਅਪੀਲ ਕੀਤੀ। ਉਨਾਂ ਨੇ ਉਤਪਾਦਨ ਤੋਂ ਇਲਾਵਾ ਉਤਪਾਦਾਂ ਦੀ ਮਾਰਕੀਟਿੰਗ ਦੀ ਲੋਂੜ 'ਤੇ ਜੋਰ ਦਿੰਦੇ ਹੋਏ ਕਿਹਾ ਕਿ ਕੌਮੀ ਪੇਂਡੂ ਆਜੀਵਿਕਾ ਮਿਸ਼ਨ ਦੇ ਸਵੈ ਸਹਾਇਤ ਸਮੂਹਾਂ ਵੱਲੋਂ ਉਤਪਾਦਿਤ ਉਤਪਾਦਾਂ ਦ ਬ੍ਰਾਂਡ ਨੂੰ ਰਜਿਸਟਰਡ ਕਰਵਾਇਆ ਜਾਣਾ ਚਾਹੀਦੀ ਹੈ। ਇਸ ਤੋਂ ਇਲਾਵਾ ਸੂਬੇ ਵਿਚ ਹੋਰ ਵੱਧ ਕ੍ਰਾਫਟ ਮੇਲਿਆਂ ਦਾ ਆਯੋਜਨ ਕੀਤਾ ਜਾਵੇ ਤਾਂ ਜੋ ਉਹ ਆਪਣੇ ਵੱਧ ਤੋਂ ਵੱਧ ਉਤਪਾਦਾਂ ਦੀ ਮਾਰਕੀਟਿੰਗ ਕਰ ਸਕਣ।
ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ ਨੇ ਕਿਹਾ ਕਿ ਕੌਮੀ ਪੇਂਡੂ ਆਜੀਵਿਕਾ ਮਿਸ਼ਨ ਦਾ ਮੰਤਵ ਲੋਕਾਂ ਦੇ ਕੌਸ਼ਲ ਵਿਕਾਸ ਨੂੰ ਯਕੀਨੀ ਕਰਨਾ ਹੈ ਤਾਂ ਜੋ ਉਹ ਆਤਮ ਨਿਰਭਰ ਬਣ ਸਕਣ ਜਾਂ ਆਪਣਾ ਉਦਮ ਸ਼ੁਰੂ ਕਰ ਸਕਣ। ਉਨਾਂ ਕਿਹਾ ਕਿ ਸੂਬੇ ਵਿਚ 15,000 ਮਹਿਲਾ ਸਵੈ ਸਹਾਇਤ ਸਮੂਹ ਹੈ ਅਤੇ ਸਾਡਾ ਮੰਤਵ ਉਨਾਂ ਨੂੰ ਉਦਮੀ ਬਣਾਉਣਾ ਹੈ।
ਇਸ ਮੌਕੇ 'ਤੇ ਹਰਿਆਣਾ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜ ਨਹਿਰੂ ਨੇ ਵੀ ਆਪਣੇ ਵਿਚਾਰ ਪ੍ਰਗਟਾਏ। ਇਸ ਮੌਕੇ 'ਤੇ ਵਿਧਾਇਕ ਗਿਆਨ ਚੰਦ ਗੁਪਤਾ ਅਤੇ ਲਤਿਕਾ ਸ਼ਰਮਾ, ਡਿਪਟੀ ਕਮਿਸ਼ਨਰ ਪੰਚਕੂਲਾ ਮੁਕੁਲ ਕੁਮਾਰ ਅਤੇ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ।