• Home
  • ਸਰਕਾਰ ਨੇ ਪੰਚਾਇਤੀ ਬੋਲੀ ਜ਼ਮੀਨਾਂ ਚ ਤੀਜਾ ਹਿੱਸਾ ਐਸ ਸੀ ਵਰਗ ਨੂੰ ਜ਼ਮੀਨ ਠੇਕੇ ਤੇ ਦੇਣ ਦਾ ਕੀਤਾ ਫੈਸਲਾ

ਸਰਕਾਰ ਨੇ ਪੰਚਾਇਤੀ ਬੋਲੀ ਜ਼ਮੀਨਾਂ ਚ ਤੀਜਾ ਹਿੱਸਾ ਐਸ ਸੀ ਵਰਗ ਨੂੰ ਜ਼ਮੀਨ ਠੇਕੇ ਤੇ ਦੇਣ ਦਾ ਕੀਤਾ ਫੈਸਲਾ

ਚੰਡੀਗੜ•, 17 ਜੂਨ:(ਖ਼ਬਰ ਵਾਲੇ ਬਿਊਰੋ )
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅਨੁਸੂਚਿਤ ਵਰਗ ਨਾਲ ਸਬੰਧਤ ਵਿਕਾਸ ਕਾਰਜਾਂ ਨੂੰ ਪਹਿਲੀ ਤਰਜੀਹ ਦੇਣ ਦੇ ਹੁਕਮ ਜਾਰੀ ਕੀਤੇ ਹਨ। ਸ. ਬਾਜਵਾ ਨੇ ਸਬੰਧਤ ਸਰਕਾਰੀ ਅਧਿਕਾਰੀਆਂ ਨੂੰ ਹੁਕਮ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਪਿੰਡਾਂ ਵਿੱਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਾਰਜਾਂ ਨੂੰ ਤਰਜੀਹੀ ਆਧਾਰ 'ਤੇ ਮੁਕੰਮਲ ਕੀਤਾ ਜਾਵੇ। ਉਨ•ਾਂ ਕਿਹਾ ਕਿ ਪਿੰਡਾਂ ਵਿੱਚ ਜਦੋਂ ਵੀ ਵਿਕਾਸ ਕਾਰਜਾਂ ਲਈ ਆਈ ਗਰਾਂਟ ਖ਼ਰਚੀ ਜਾਵੇ ਤਾਂ ਅਨੁਸੂਚਿਤ ਵਰਗ ਲਈ ਨਾਲ ਸਬੰਧਤ ਖੇਤਰ, ਧਰਮਸ਼ਾਲਾ, ਸ਼ਮਸ਼ਾਨਘਾਟ, ਜਲ ਸਪਲਾਈ ਅਤੇ ਸੀਵਰੇਜ ਆਦਿ ਕਾਰਜਾਂ ਨੂੰ ਪਹਿਲੀ ਤਰਜੀਹ ਦੇਣਾ ਯਕੀਨੀ ਬਣਾਇਆ ਜਾਵੇ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਦੱਸਿਆ ਕਿ ਉਨ•ਾਂ ਦੇ ਧਿਆਨ ਵਿੱਚ ਆਇਆ ਹੈ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਖ਼ਰਚੀਆਂ ਜਾਂਦੀਆਂ ਗਰਾਂਟਾਂ ਸਮੇਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕੰਮਾਂ/ਖੇਤਰਾਂ ਨੂੰ ਅਕਸਰ ਹੀ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ, ਜਿਸ ਕਾਰਨ ਸਮਾਜ ਦਾ ਇਹ ਲੋੜਵੰਦ ਵਰਗ ਜੀਵਨ ਦੀਆਂ ਮੁੱਢਲੀਆਂ ਲੋੜਾਂ ਤੋਂ ਹੀ ਵਾਂਝਾ ਰਹਿ ਰਿਹਾ ਹੈ।
ਸ. ਬਾਜਵਾ ਨੇ ਕਿਹਾ ਕਿ ਪਿੰਡਾਂ 'ਚ ਧਰਮਸ਼ਾਲਾਵਾਂ ਦੀ ਉਸਾਰੀ ਸਮੇਂ ਇਹ ਯਕੀਨੀ ਬਣਾਇਆ ਜਾਵੇ ਕਿ ਇਨ•ਾਂ ਨੂੰ ਖੁੱਲ•ੀਆਂ-ਡੁੱਲੀਆਂ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਉਚੇਚਾ ਧਿਆਨ ਦਿੱਤਾ ਜਾਵੇ ਤਾਂ ਕਿ ਗਰੀਬ ਅਤੇ ਲੋੜਵੰਦ ਲੋਕ ਆਪਣੇ ਸਾਰੇ ਸਮਾਜਿਕ ਸਮਾਗਮ ਇੱਥੇ ਕਰ ਸਕਣ ਅਤੇ ਬੇਲੋੜੇ ਖ਼ਰਚਿਆਂ ਤੋਂ ਬਚ ਸਕਣ। ਉਨ•ਾਂ ਕਿਹਾ ਕਿ ਜੇਕਰ ਧਰਮਸ਼ਾਲਾ ਤੰਗ ਜਗ•ਾ ਵਿੱਚ ਬਣੀ ਹੋਈ ਹੋਵੇ ਤਾਂ ਪੰਚਾਇਤ ਆਪਣੀ ਜਾਂ ਆਪਣੀ ਜ਼ਮੀਨ ਦਾ ਕਿਸੇ ਨਾਲ ਤਬਾਦਲਾ ਕਰਕੇ ਧਰਮਸ਼ਾਲਾ ਦੀ ਉਸਾਰੀ ਕਿਸੇ ਖੁੱਲ•ੀ ਜਗ•ਾ ਵਿੱਚ ਕਰਾਉਣ ਦਾ ਫੈਸਲਾ ਵੀ ਕਰ ਸਕਦੀ ਹੈ।
ਪੰਚਾਇਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਤੋਂ ਬਾਅਦ ਹੀ ਪਿੰਡ ਦੇ ਹੋਰ ਵਿਕਾਸ ਕਾਰਜ ਸ਼ੁਰੂ ਕੀਤੇ ਜਾਣ।
ਸ. ਬਾਜਵਾ ਨੇ ਅੱਗੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਨੂੰ ਠੇਕੇ/ਚਕੋਤੇ ਉÎੱਤੇ ਦੇਣ ਸਮੇਂ ਅਨੁਸੂਚਿਤ ਜਾਤੀਆਂ ਨੂੰ ਦਿੱਤੀ ਜਾਣ ਵਾਲੀ ਤੀਜੇ ਹਿੱਸੇ ਦੀ ਜ਼ਮੀਨ ਦੀ ਬੋਲੀ ਦੀ ਬੋਲੀ ਵੱਖਰੀ ਕਰਵਾਉਣ ਲਈ ਬਕਾਇਦਾ ਤੌਰ 'ਤੇ ਪਿੰਡ ਵਿੱਚ ਢੰਡੋਰਾ/ਮੁਨਿਆਦੀ ਕਰਵਾਈ ਜਾਵੇ ਅਤੇ ਸਬੰਧਤ ਪਿੰਡ ਦੇ ਗੁਰਦੁਆਰੇ/ਮੰਦਰ ਦੇ ਲਾਊਡ ਸਪੀਕਰ ਰਾਹੀਂ ਸਵੇਰੇ ਸ਼ਾਮ ਸੂਚਨਾ ਦਿੱਤੀ ਜਾਵੇ। ਇਸ ਜ਼ਮੀਨ ਦੀ ਬੋਲੀ ਵਿੱਚ ਸਿਰਫ਼ ਸਬੰਧਤ ਪਿੰਡ ਦੇ ਵਾਸੀ ਅਨੁਸੂਚਿਤ ਜਾਤੀ ਵਰਗ ਦੇ ਲੋਕ ਹੀ ਹਿੱਸਾ ਲੈਣ। ਉਨ•ਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਕੋਟੇ ਵਿੱਚੋਂ ਬੋਲੀ ਰਾਹੀਂ ਠੇਕੇ ਉÎੱਤੇ ਦਿੱਤੀ ਗਈ ਜ਼ਮੀਨ ਲੈਣ ਵਾਲੇ ਲੋਕਾਂ ਨੂੰ ਇਸ ਜ਼ਮੀਨ ਉÎੱਤੇ ਖੁਦ ਹੀ ਕਾਸ਼ਤ ਕਰਨ ਦੀ ਅਪੀਲ ਵੀ ਕੀਤੀ। ਉਨ•ਾਂ ਸਪੱਸ਼ਟ ਕੀਤਾ ਕਿ ਜੇ ਠੇਕੇ ਉÎੱਤੇ ਲਈ ਜ਼ਮੀਨ ਨੂੰ ਅੱਗੇ ਕਿਸੇ ਹੋਰ ਵਿਅਕਤੀ ਨੂੰ ਕਾਸ਼ਤ ਕਰਨ ਲਈ ਦਿੱਤਾ ਗਿਆ ਤਾਂ ਇਹ ਬੋਲੀ ਰੱਦ ਕਰ ਦਿੱਤੀ ਜਾਵੇਗੀ।