• Home
  • ਸਰਕਾਰ ਦੇ “ਤੰਦਰੁਸਤ ਪੰਜਾਬ ਮਿਸ਼ਨ “ਨੂੰ ਬਰੇਕਾਂ -ਪੰਜਾਬ ਚ ਮਿਲਾਵਟ ਖੋਰਾਂ ਦਾ ਗੋਰਖ ਧੰਦਾ ਜਾਰੀ

ਸਰਕਾਰ ਦੇ “ਤੰਦਰੁਸਤ ਪੰਜਾਬ ਮਿਸ਼ਨ “ਨੂੰ ਬਰੇਕਾਂ -ਪੰਜਾਬ ਚ ਮਿਲਾਵਟ ਖੋਰਾਂ ਦਾ ਗੋਰਖ ਧੰਦਾ ਜਾਰੀ

ਮੋਗਾ (ਖ਼ਬਰ ਵਾਲੇ ਬਿਊਰੋ)-ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਤੰਦਰੁਸਤ ਪੰਜਾਬ ਮਿਸ਼ਨ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ,ਦੂਜੇ ਪਾਸੇ ਮਿਲਾਵਟ ਖੋਰਾਂ  ਵੱਲੋਂ ਖਾਣ ਪੀਣ ਵਾਲੇ ਖੇਤਰਾਂ ਚ ਸ਼ਰੇਆਮ ਆਪਣੇ ਗੋਰਖ ਧੰਦੇ ਨੂੰ ਚਲਾਇਆ ਜਾ ਰਿਹਾ ਹੈ ।ਜਿਸ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਮੋਗਾ ਜ਼ਿਲ੍ਹੇ ਦੀ ਸਬਜ਼ੀ ਮੰਡੀ ਚ ਇੱਕ ਫਰੂਟ ਵਿਕਰੇਤਾ ਦੇ ਗੁਦਾਮ ਤੇ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ।ਇਸ ਦੁਕਾਨ ਤੇ ਜ਼ਹਿਰੀਲੇ ਕੈਮੀਕਲ ਨਾਲ ਫਰੂਟ ਪਕਾਏ ਜਾਂਦੇ ਸਨ ।ਸਿਹਤ ਵਿਭਾਗ ਦੀ ਟੀਮ ਨੇ ਇਸ ਸਮੇਂ ਵੱਡੀ ਮਾਤਰਾ ਵਿੱਚ ਕੈਮੀਕਲ ਨਾਲ ਤਿਆਰ ਕੀਤੇ ਹੋਏ ਫਲ ਵੀ ਬਰਾਮਦ ਕੀਤੇ । ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾਂ ਖੁਦ ਮੁੱਖ ਮੰਤਰੀ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਸੀ ,ਅਤੇ ਨਾਲ ਹੀ ਸਰਕਾਰ ਦੇ ਤਿੰਨ ਵਿਭਾਗਾਂ ਦੀ ਸਾਂਝੀ ਟੀਮ ਮਿਲਾਵਟਖੋਰਾਂ ਦੁੱਧ ਦੀਆਂ ਡੇਅਰੀਆਂ ਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਚ ਹੋ ਰਹੀ ਮਿਲਾਵਟ ਖੋਰੀ ਤੇ ਸਿਕੰਜਾ ਕੱਸਣ ਲਈ ਇੱਕ ਵਿਸ਼ੇਸ਼ ਦਸਤਾ ਬਣਾਉਣ ਦਾ ਐਲਾਨ ਕੀਤਾ ਸੀ । ਮਿਲਾਵਟਖੋਰਾਂ ਵਿਰੁੱਧ ਮੁਕੱਦਮੇ ਦਰਜ ਕਰ ਲਈ ਤਿੰਨਾਂ ਵਿਭਾਗਾਂ  ਦੇ ਮੰਤਰੀ ਜਿਸ ਵਿੱਚ ਸਿਹਤ ਵਿਭਾਗ ,ਸਹਿਕਾਰਤਾ ਵਿਭਾਗ ਆਦਿ ਵੱਲੋਂ ਮੀਟਿੰਗ ਕਰਕੇ ਅਖਬਾਰਾਂ ਚ ਸਾਂਝੇ ਅਪਰੇਸ਼ਨ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ । ਪਰ ਉਹ ਸਿਰਫ਼ ਅਖਬਾਰਾਂ ਦੇ ਬਿਆਨਾਂ ਤੱਕ ਹੀ ਸੀਮਤ  ਰਹੇ ।ਜਦਕਿ ਪੂਰੇ ਪੰਜਾਬ ਭਰ ਚ ਮਿਲਾਵਟ ਖੋਰ ਧੜੱਲੇ ਨਾਲ ਕੰਮ ਕਰ ਰਹੇ ਹਨ । ਮੋਗਾ ਜ਼ਿਲ੍ਹੇ ਦੇ ਵਿੱਚ ਇਕੱਲੇ ਸਿਹਤ ਵਿਭਾਗ ਵੱਲੋਂ ਇੱਕ ਦੁਕਾਨ ਤੇ ਮਾਰਾ ਮਾਰਿਆ ਛਾਪਾ ਸਿਰਫ਼ ਖਾਨਾਪੂਰਤੀ ਦੀ ਤਸਵੀਰ ਹੀ ਦਿਖਾਉਂਦਾ ਹੈ ।