• Home
  • ਸਰਕਾਰ ਦਾ ਕਮਾਲ …! ਪੀ ਐੱਚ ਡੀ ਉਮੀਦਵਾਰਾਂ ਨੂੰ ਅੱਖੋਂ ਪਰੋਖੇ ਕਰਕੇ ਮਹਿਲਾ ਕਮਿਸ਼ਨ ਚੇਅਰਪਰਸਨ ਦੀ ਕੀਤੀ ਚੋਣ

ਸਰਕਾਰ ਦਾ ਕਮਾਲ …! ਪੀ ਐੱਚ ਡੀ ਉਮੀਦਵਾਰਾਂ ਨੂੰ ਅੱਖੋਂ ਪਰੋਖੇ ਕਰਕੇ ਮਹਿਲਾ ਕਮਿਸ਼ਨ ਚੇਅਰਪਰਸਨ ਦੀ ਕੀਤੀ ਚੋਣ

ਚੰਡੀਗੜ੍ਹ  (ਖਬਰ ਵਾਲੇ ਬਿਊਰੋ) ਜੇਕਰ ਤੁਸੀਂ ਸਰਕਾਰ ਦਾ ਵੱਡਾ ਅਹੁਦਾ ਪ੍ਰਾਪਤ ਕਰਨਾ ਤਾਂ ਤੁਹਾਨੂੰ ਕਿਤਾਬਾਂ ਨਾਲ ਮੱਥਾ ਮਾਰਨ ਦੀ ਲੋੜ ਨਹੀਂ ,ਵੈਸੇ ਸਾਡੇ ਦੇਸ਼ ਦਾ ਹੁਣ ਤੱਕ ਦਾ ਇਹੋ ਹੀ ਇਤਿਹਾਸ ਹੈ ਜਿੱਥੇ ਸਾਡੇ ਦੇਸ਼ ਦਾ ਰਾਸ਼ਟਰਪਤੀ ਤੋਂ ਲੈ ਕੇ ਮੁੱਖ ਮੰਤਰੀ ਤੇ ਮੰਤਰੀ ਤਾਂ ਆਮ ਪੰਜ ਸੱਤ ਪੜ੍ਹੇ ਹੀ ਸਰਕਾਰਾਂ ਦੀ ਕਮਾਨ ਸੰਭਾਲਦੇ ਆਏ ਹਨ । ਦੇਸ਼ ਦੇ ਇਹ ਪਿਰਤ ਨੂੰ ਜਾਰੀ ਰੱਖਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਨੇ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ  ਦੀ  ਨਿਯੁਕਤੀ ਪੀ ਐੱਚ ਡੀ ਤੇ ਇੱਕ ਰਿਟਾਇਰਡ ਆਈ ਐੱਸ ਨੂੰ ਛੱਡ ਕੇ ਬੀ. ਏ ਪਾਸ ਉਮੀਦਵਾਰ ਦੀ ਨਿਯੁਕਤੀ ਕੀਤੀ ਗਈ ਹੈ । ਭਾਵੇਂ ਕਿ ਪਹਿਲਾਂ ਇਹ ਨਿਯੁਕਤੀਆਂ ਸੱਤਾਧਾਰੀ ਧਿਰ ਵੱਲੋਂ ਆਪਣੇ ਪੱਧਰ ਤੇ ਹੀ ਕੀਤੀਆਂ ਜਾਂਦੀਆਂ ਸਨ ਪਰ ਇਸ ਵਾਰ ਕੈਪਟਨ ਸਰਕਾਰ ਨੇ ਕਈ ਸੰਵਿਧਾਨਕ ਅਹੁਦਿਆਂ ਲਈ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਮੈਰਿਟ ਦੇ ਆਧਾਰ ਤੇ ਯੋਗ ਉਮੀਦਵਾਰਾਂ ਨੂੰ ਵੱਡੇ ਅਹੁਦੇ ਦੇਣ ਦਾ ਫੈਸਲਾ ਕੀਤਾ ਸੀ ।ਜਿਸ ਤਹਿਤ ਸਰਕਾਰ ਦੇ ਸਮਾਜਿਕ ਸੁਰੱਖਿਆ ਤੇ ਮਹਿਲਾ ਵਿਕਾਸ ਵਿਭਾਗ ਵੱਲੋਂ  ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਤੋਂ ਇਲਾਵਾ ਸੀਨੀਅਰ ਵਾਈਸ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਦੇ ਅਹੁਦੇ ਲਈ  ਇਸ਼ਤਿਹਾਰ ਦਿੱਤਾ ਸੀ ।ਸੂਤਰਾਂ ਅਨੁਸਾਰ ਪਤਾ ਲੱਗਿਆ ਹੈ ਕਿ ਚੇਅਰਪਰਸਨ ਦੇ ਅਹੁਦੇ ਲਈ 33 ਅਰਜ਼ੀਆਂ ਪ੍ਰਾਪਤ ਹੋਈਆਂ ਸਨ ।ਜਿਨ੍ਹਾਂ ਚੋਂ ਦਰਜਨ ਦੇ ਕਰੀਬ ਉਮੀਦਵਾਰ ਪੀਐੱਚ ਡੀ ਦੇ ਇੱਕ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਊਸ਼ਾ ਆਰ ਸ਼ਰਮਾ' ਸੇਵਾ ਮੁਕਤ ਬ੍ਰਿਗੇਡੀਅਰ ਜੇ ਜੇ ਸਿੰਘ ਤੋਂ ਇਲਾਵਾ ਕਈ ਉਮੀਦਵਾਰ ਐਮ. ਏ. ਪਾਸ ਸੀ।ਪਰ ਸਰਕਾਰ ਨੇ ਸਾਰੀਆਂ ਵੱਡੀਆਂ ਯੋਗਤਾਵਾਂ ਵਾਲੇ ਉਮੀਦਵਾਰਾਂ ਨੂੰ ਅੱਖੋਂ ਪਰੋਖੇ ਕਰਕੇ ਇੱਕ ਬੀਏ ਉਮੀਦਵਾਰ ਮਨੀਸ਼ਾ ਗੁਲਾਟੀ ਨੂੰ ਚੇਅਰਪਰਸਨ ਦੇ ਅਹੁਦੇ ਤੇ ਨਵਾਜ਼ ਦਿੱਤਾ ।ਇਸ ਵਿੱਚ ਦਿਲਚਸਪ ਪਹਿਲੂ ਇਹ ਵੀ ਹੈ ਕਿ ਨਿਯੁਕਤ ਹੋਏ ਉਮੀਦਵਾਰ ਵੱਲੋਂ ਭੇਜੀ ਗਈ ਮੁੱਖ ਮੰਤਰੀ ਦੇ ਨਾਂ ਤੇ ਦਰਖਾਸਤ ਸੀ ਜਦਕਿ ਦਰਖਾਸਤ ਵਿਭਾਗ ਦੇ ਨਾਮ ਤੇ ਲਿਖਿਆ ਜਾਣਾ ਜ਼ਰੂਰੀ ਹੁੰਦਾ ਹੈ,ਇਹ ਸਭ ਖ਼ੁਲਾਸਾ ਇੱਕ ਆਰਟੀਆਈ ਕਾਰਕੁਨ ਵੱਲੋਂ ਲਈ ਗਈ ਜਾਣਕਾਰੀ ਤੋਂ ਬਾਅਦ  ਹੋਇਆ।ਇਹ ਵੀ ਪਤਾ ਲੱਗਾ ਹੈ ਕਿ ਇਸ ਉਮੀਦਵਾਰ ਵੱਲੋਂ ਆਪਣੀਆਂ ਵਿੱਦਿਅਕ ਯੋਗਤਾਵਾਂ ਵਾਲੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ  ਵੀ ਨਹੀਂ ਪ੍ਰਾਰਥਨਾ ਪੱਤਰ  ਨਾਲ ਦਿੱਤੇ ।ਜਦਕਿ ਬਾਕੀ ਉਮੀਦਵਾਰਾਂ ਵੱਲੋਂ ਅਖ਼ਬਾਰ ਦੇ ਇਸ਼ਤਿਹਾਰ ਅਨੁਸਾਰ ਪੂਰੇ ਸਰਟੀਫਿਕੇਟ ਫੋਟੋ ਕਾਪੀਆਂ ਸਮੇਤ ਪ੍ਰਾਰਥਨਾ ਪੱਤਰ  ਵਿਭਾਗ ਨੂੰ ਭੇਜੀਆਂ ਗਈਆਂ ਸਨ । ਇੱਥੇ ਇਹ ਵੀ ਦੱਸਣਯੋਗ ਹੈ ਕਿ ਚੇਅਰਪਰਸਨ ਗੁਲਾਟੀ ਵੱਲੋਂ ਜਿਹੜੀ ਦਰਖ਼ਾਸਤ ਦਿੱਤੀ ਗਈ ਸੀ, ਉਸ ਵਿੱਚ ਉਸ ਨੇ ਆਪਣਾ ਜਨਮ ਸਹਾਰਨਪੁਰ ਯੂਪੀ ਚ ਹੋਇਆ ਦੱਸਿਆ ਸੀ ਤੇ ਬੀਏ (ਆਨਰਜ਼ )ਮੇਰਠ ਯੂਨੀਵਰਸਿਟੀ ਅਤੇ ਫੈਸ਼ਨ ਡਿਜ਼ਾਇਨਿੰਗ ਦਾ ਡਿਪਲੋਮਾ ਨਿਫਟ ਤੋਂ ਕੀਤਾ ਤੋਂ ਇਲਾਵਾ ਉਸ ਨੇ ਆਪਣੀ ਇਸ ਯੋਗਤਾ ਚ ਹੋਰ ਵਾਧਾ ਕਰਦਿਆਂ ਇਹ ਵੀ ਲਿਖਿਆ ਹੈ, ਕਿ ਉਹ ਉਸਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਂਬਰ ਬਣੀ ਅਤੇ ਬਾਅਦ ਵਿੱਚ ਪਾਰਟੀ ਦੇ ਕਈ ਅਹੁਦਿਆਂ ਤੇ ਰਹੀ ।ਇੱਥੇ ਇਹ ਵੀ ਦੱਸਣਯੋਗ ਹੈ ਕਿ ਸਮਾਜਿਕ ਸੁਰੱਖਿਆ ਭਲਾਈ ਤੇ ਵਿਭਾਗ ਦੀ ਮੰਤਰੀ ਉਸ ਨੇ ਰਜ਼ੀਆ ਸੁਲਤਾਨਾ ਸਨ ਦੀ ਅਗਵਾਈ ਵਿੱਚ ਮੈਂਬਰੀ ਮਿੱਟੀ ਬਣੀ ਸੀ ,ਜਿਸ ਵਿੱਚ ਵਿਭਾਗ ਦੇ ਮੁੱਖ ਸਕੱਤਰ ਤੇ ਸਕੱਤਰ ਵੀ ਮੈਂਬਰ ਸਨ ਵੱਲੋਂ ਮੁੱਖ ਮੰਤਰੀ ਨੂੰ ਉਮੀਦਵਾਰ ਮਨੀਸ਼ਾ ਗੁਲਾਟੀ ਸਮੇਤ ਤਿੰਨ ਨਾਵਾਂ ਦੀ ਸਿਫ਼ਾਰਸ਼ ਭੇਜੀ ਗਈ ਸੀ ਜਦ ਕਿ ਸੀਨੀਅਰ ਵਾਈਸ ਚੇਅਰਪਰਸਨ ਤੇ ਵਾਈਸ ਚੇਅਰਮੈਨ ਦੇ ਅਹੁਦੇ ਦੀ ਨਿਯੁਕਤੀ ਅੱਗੇ ਪਾ ਦਿੱਤੀ ਸੀ ।ਇਹ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਗਈ ਨਿਯੁਕਤੀ ਤੋਂ ਸਰਕਾਰ ਤੇ ਕਈ ਸਵਾਲ ਖੜ੍ਹੇ ਹੁੰਦੇ ਹਨ ਕੀ ਜੇਕਰ ਸਰਕਾਰ ਨੇ ਅਜਿਹਾ ਹੀ ਕਰਨਾ ਸੀ ਤਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਡਰਾਮਾ ਕਰਨ ਦੀ ਕੀ ਜ਼ਰੂਰਤ ਸੀ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਜਿੱਥੇ ਨੁਕਸਾਨ ਪੁੱਜਾ ਹੈ ਉੱਥੇ ਪ੍ਰਾਰਥਨਾ ਪੱਤਰ ਭੇਜਣ ਵਾਲੇ ਹੋਰ ਉਮੀਦਵਾਰਾਂ ਦੀ ਮਾਨਸਿਕਤਾ  ਨੂੰ ਗਹਿਰੀ ਸੱਟ ਵੀ ਲੱਗੀ ਹੈ ।