• Home
  • ਸਰਕਾਰੀ ਸਕੂਲਾਂ ਚ ਪ੍ਰੈਕਟੀਕਲ ਕਾਪੀਆਂ ਤੇ ਗਾਈਡਾਂ ਉੱਪਰ ਮੁਕੰਮਲ ਪਾਬੰਦੀ 

ਸਰਕਾਰੀ ਸਕੂਲਾਂ ਚ ਪ੍ਰੈਕਟੀਕਲ ਕਾਪੀਆਂ ਤੇ ਗਾਈਡਾਂ ਉੱਪਰ ਮੁਕੰਮਲ ਪਾਬੰਦੀ 

ਚੰਡੀਗੜ੍ਹ 4ਮਈ (ਪਰਮਿੰਦਰ ਸਿੰਘ ਜੱਟਪੁਰੀ )ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲੈਂਦਿਆਂ ਪ੍ਰੈਕਟੀਕਲ ਕਾਪੀਆ ਤੇ ਗਾਈਡਾਂ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ ।
 ਪੰਜਾਬ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕ੍ਰਿਸ਼ਨ ਕੁਮਾਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਾਈਵੇਟ ਪਬਲਿਸ਼ਰ ਵਿਦਿਆਰਥੀਆਂ ਦੀ ਗਾਈਡਾਂ  ਅਤੇ ਪ੍ਰੈਕਟੀਕਲ ਕਾਪੀਆਂ ਰਾਹੀਂ ਅੰਨ੍ਹੀ ਲੁੱਟ ਕਰ ਰਹੇ ਸਨ ।ਉਨ੍ਹਾਂ ਦੱਸਿਆ ਇਸ ਨੂੰ ਠੱਲ੍ਹ ਪਾਉਣ ਲਈ ਸਰਕਾਰ ਵੱਲੋਂ ਇਹ ਇਹ ਫ਼ੈਸਲਾ ਸਖ਼ਤੀ ਨਾਲ ਲਿਆ ਗਿਆ ਹੈ ।ਉਨ੍ਹਾਂ ਦੱਸਿਆ ਕਿ ਪ੍ਰੈਕਟੀਕਲ ਕਾਪੀਆਂ ਇਸ ਲਈ ਫਜ਼ੂਲ ਸਨ ਕਿਉਂਕਿ ਹਰ ਸਕੂਲ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਸਾਇੰਸ  ਲੈਬਾਂ ਹਨ' ਉੱਥੇ ਪ੍ਰੈਕਟੀਕਲ ਜ਼ਰੂਰੀ ਹਨ। ਜਦ ਕਿ ਵਿਦਿਆਰਥੀ ਪ੍ਰੈਕਟੀਕਲ ਕਾਪੀ ਤੇ ਪਹਿਲੇ ਪੇਜ ਤੋਂ ਦੂਸਰੇ ਪੇਜ ਤੇ ਨਕਲ ਮਾਰ ਕੇ ਲਿਖ ਦਿੰਦਾ ਸੀ ।
ਗਾਈਡਾਂ ਤੇ ਪਾਬੰਦੀ ਦੀ ਗੱਲ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲਾਂ ਹੀ ਵਿਸ਼ੇ ਦੀਆਂ ਕਿਤਾਬਾਂ ਤਿਆਰ ਕੀਤੀਆਂ ਜਾਂਦੀਆਂ ਹਨ ਜੋ ਕੇ ਵਿਦਿਆਰਥੀਆਂ ਨੂੰ ਸਸਤੇ ਰੂਪ ਚ ਮੁਹੱਈਆ ਵੀ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਕਿਤਾਬਾਂ ਵਿੱਚੋਂ ਹੀ ਪ੍ਰਸ਼ਨ ਪੇਪਰ ਤਿਆਰ ਹੁੰਦੇ ਹਨ ਇਹ ਵੀ ਵਿਦਿਆਰਥੀਆਂ  ਤੇ ਵਾਧੂ ਬੋਝ ਪਾਇਆ ਜਾਂਦਾ ਸੀ ।ਇਸ ਵਿੱਚੋਂ ਵੀ ਪ੍ਰਾਈਵੇਟ ਪਬਲਿਸ਼ਰ ਮੋਟੀ ਕਮਾਈ ਕਰਦੇ ਸਨ ।