• Home
  • ਸਰਕਾਰੀ ਡਾਕਟਰ ਨੂੰ ਸੂਚਨਾ ਕਮਿਸ਼ਨ ਨੇ 10,000 ਰੁਪਏ ਜੁਰਮਾਨਾ ਠੋਕਿਆ

ਸਰਕਾਰੀ ਡਾਕਟਰ ਨੂੰ ਸੂਚਨਾ ਕਮਿਸ਼ਨ ਨੇ 10,000 ਰੁਪਏ ਜੁਰਮਾਨਾ ਠੋਕਿਆ


ਚੰਡੀਗੜ•, 29 ਮਈ : (ਖ਼ਬਰ ਵਾਲੇ ਬਿਊਰੋ )
ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਅੱਜ ਇਕ ਮਾਮਲੇ ਦਾ ਨਿਬੇੜਾ ਕਰਦਿਆ ਲੋਕ ਸੂਚਨਾ ਅਧਿਕਾਰੀ ਡਾਕਟਰ ਨੂੰ 10 ਹਜਾਰ ਰੁਪਏ ਜੁਰਮਾਨਾ ਕਰਨ ਦੇ ਨਾਲ ਨਾਲ ਦਫਤਰ ਸਿਵਲ ਸਰਜਨ ਮੁਹਾਲੀ ਪਬਲਿਕ ਅਥਾਰਟੀ ਨੂੰ ਹੁਕਮ ਦਿੱਤਾ ਕਿ ਉਹ ਮੁਦੱਈ ਨੂੰ 5 ਹਜਾਰ ਰੁਪਏ ਮੁਆਵਜੇ ਵਜੋਂ ਦੇਵੇ।
ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਤੇਜ ਕੌਰ ਸੁਪਤਨੀ ਰਣਧੀਰ ਸਿੰਘ ਵਾਸੀ ਮਕਾਨ ਨੰ: 29 ਟਾਪ ਫਲੋਰ ਐਸ.ਆਈ.ਐਚ.ਐਫ. ਡਬਲਿਊ. ਕੰਪਲੈਕਸ ਫ਼ੇਜ਼ 6 ਮੁਹਾਲੀ ਵੱਲੋਂ ਦਾਇਰ ਕੇਸ ਨੰਬਰ 748/2017 ਦਾ ਨਿਬੇੜਾ ਕਰਦਿਆ ਰਾਜ ਸੂਚਨਾ ਕਮਿਸ਼ਨਰ ਸ਼੍ਰੀ ਯਸ਼ਵੀਰ ਮਹਾਜਨ ਨੇ ਉਕਤ ਫੈਸਲਾ ਸੁਣਾਇਆ ਹੈ।
ਬੁਲਾਰੇ ਨੇ ਦੱਸਿਆ ਕਿ ਤੇਜ ਕੌਰ ਵੱਲੋਂ ਸੂਚਨਾ ਦਾ ਅਧਿਕਾਰ ਐਕਟ ਅਧੀਨ ਸਿਵਲ ਹਸਪਤਾਲ ਮੁਹਾਲੀ ਤੋਂ ਇਕ ਕੇਸ ਸਬੰਧੀ ਜਾਣਕਾਰੀ ਮੰਗੀ ਗਈ ਸੀ ਪ੍ਰੰਤੂ ਤਤਕਾਲੀ ਲੋਕ ਸੂਚਨਾ ਅਧਿਕਾਰੀ ਡਾ. ਕਰਮਜੀਤ ਸਿੰਘ ਫੋਰੈਸਿਕ ਮਾਹਿਰ (ਜੋ ਹੁਣ ਬਤੋਰ ਵਧੀਕ ਅਸਿਸਟੈਂਟ ਕਮਿਸ਼ਨਰ ਰੂਪਨਗਰ (ਅੰਡਰ ਟਰੇਨਿੰਗ) ਤੈਨਾਤ ਹਨ) ਵੱਲੋਂ ਸੂਚਨਾ ਦੇਣ ਵਿੱਚ ਆਨਾਕਾਨੀ ਕੀਤੀ ਗਈ ਅਤੇ ਰਾਜ ਸੂਚਨਾ ਕਮਿਸ਼ਨ ਦੇ ਦਖਲ ਦੇ ਬਾਵਜੂਦ ਇਕ ਸਾਲ ਤੱਕ ਮਾਮਲਾ ਲਟਕਦਾ ਰਿਹਾ। ਬੁਲਾਰੇ ਨੇ ਦੱਸਿਆ ਕਿ ਕੇਸ ਦੀ ਸੁਣਵਾਈ ਦੋਰਾਨ ਪਹਿਲਾ ਲੋਕ ਸੂਚਨਾ ਅਫਸਰ ਨੇ ਕੇਸ ਪ੍ਰਾਪਟੀ ਦਾ ਹਵਾਲਾ ਦੇ ਕੇ ਮੰਗੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਜਦੋ ਰਾਜ ਸੂਚਨਾ ਕਮਿਸ਼ਨ ਵੱਲੋਂ ਸੁਚਨਾ ਦੇਣ ਦੇ ਆਦੇਸ਼ ਦਿੱਤੇ ਗਏ ਤਾਂ ਲੋਕ ਸੂਚਨਾ ਅਫਸਰ ਡਾ. ਕਰਮਜੀਤ ਸਿੰਘ ਨੇ ਅਗਲੀ ਸੁਣਵਾਈ ਤੇ ਲਿਖਤੀ ਤੋਰ ਤੇ ਕਮਿਸ਼ਨ ਨੁੰ ਬੇਨਤੀ ਕੀਤੀ ਕਿ ਕਮਰਾ ਬਦਲੀ ਦੋਰਾਨ ਰਿਕਾਰਡ ਗੁੰਮ ਗਿਆ ਹੈ ਜਿਸ ਸਬੰਧੀ ਡੀ.ਡੀ.ਆਰ. ਦਰਜ ਕਰਵਾ ਦਿੱਤੀ ਗਈ ਹੈ।ਕਮਿਸ਼ਨ ਨੇ ਇਸ ਦਲੀਲ ਨੂੰ ਰੱਦ ਕਰਦਿਆਂ ਲੋਕ ਸੂਚਨਾ ਅਧਿਕਾਰੀ ਡਾ. ਕਰਮਜੀਤ ਸਿੰਘ ਫੋਰੈਸਿਕ ਮਾਹਿਰ (ਜੋ ਹੁਣ ਬਤੋਰ ਵਧੀਕ ਅਸਿਸਟੈਂਟ ਕਮਿਸ਼ਨਰ ਰੂਪਨਗਰ (ਅੰਡਰ ਟਰੇਨਿੰਗ) ਤੈਨਾਤ ਹਨ) ਦੀ ਤਨਖਹ ਵਿਚੋਂ ਦੋ ਕਿਸ਼ਤਾਂ ਵਿੱਚ 10 ਹਜਾਰ ਰੁਪਏ ਜ਼ੁਰਮਾਨੇ ਵੱਜੋਂ ਕੱਟਣ ਅਤੇ ਸਰਕਾਰੀ ਖਜਾਨੇ ਵਿੱਚ ਜਮ•ਾਂ ਕਰਵਾਉਣ ਦੇ ਹੁਕਮ ਦਿੱਤੇ ਹਨ