• Home
  • : ਸਰਕਲ ਸਟਾਈਲ ਕਬੱਡੀ ਦੀ ਮਾਨਤਾ ਕੋਈ ਖਤਮ ਨਹੀਂ ਕੀਤੀ ਗਈ: ਰਾਣਾ ਸੋਢੀ

: ਸਰਕਲ ਸਟਾਈਲ ਕਬੱਡੀ ਦੀ ਮਾਨਤਾ ਕੋਈ ਖਤਮ ਨਹੀਂ ਕੀਤੀ ਗਈ: ਰਾਣਾ ਸੋਢੀ

ਸਰਕਲ ਸਟਾਈਲ ਕਬੱਡੀ ਦੀ ਗਰੇਡੇਸ਼ਨ ਅਤੇ ਟੂਰਨਾਮੈਂਟ ਜਿਉਂ ਦੇ ਤਿਉਂ ਬਰਕਰਾਰ ਰਹਿਣਗੇ
• ਕਿਸੇ ਵੀ ਖੇਡ ਅਤੇ ਖਿਡਾਰੀ ਨਾਲ ਵਿਤਕਰਾ ਨਹੀਂ ਹੋਵੇਗਾ
ਚੰਡੀਗੜ•, 25 ਅਪਰੈਲ
ਪੰਜਾਬ ਸਰਕਾਰ ਵੱਲੋਂ ਸਰਕਲ ਸਟਾਈਲ ਕਬੱਡੀ ਖੇਡ ਦੀ ਮਾਨਤਾ ਖਤਮ ਕਰਨ ਸਬੰਧੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਜਾਰੀ ਬਿਆਨ ਨੂੰ ਗੁੰਮਰਾਹਕੁੰਨ ਦੱਸਦਿਆਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਉਨ•ਾਂ ਦੇ ਵਿਭਾਗ ਵੱਲੋਂ ਸਰਕਲ ਸਟਾਈਲ ਕਬੱਡੀ ਦੀ ਕੋਈ ਮਾਨਤਾ ਰੱਦ ਨਹੀਂ ਕੀਤੀ ਜਾ ਰਹੀ ਹੈ ਅਤੇ ਇਹ ਖੇਡ ਹੋਰਨਾਂ ਖੇਡਾਂ ਵਾਂਗ ਵਿਭਾਗ ਦੀਆਂ ਮਾਨਤਾ ਪ੍ਰਾਪਤ ਅਤੇ ਗਰੇਡੇਸ਼ਨ ਸੂਚੀ ਵਾਲੀਆਂ ਖੇਡਾਂ ਵਿੱਚ ਸ਼ਾਮਲ ਹੈ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਸਾਬਕਾ ਮੰਤਰੀ ਨੇ ਉਨ•ਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਖੇਡ ਮੰਤਰੀ ਨੇ ਕਿਹਾ ਕਿ ਉਨ•ਾਂ ਸਿਰਫ ਇਹੋ ਕਿਹਾ ਸੀ ਕਿ ਕਬੱਡੀ ਵਿਸ਼ਵ ਕੱਪ ਮੁੜ ਸ਼ੁਰੂ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਸਿਰਫ ਪਿਛਲੀ ਸਰਕਾਰ ਦਾ ਆਪਣਾ ਈਵੈਂਟ ਸੀ ਨਾ ਕਿ ਖੇਡ ਕੈਲੰਡਰ ਦਾ ਹਿੱਸਾ ਸੀ। ਉਨ•ਾਂ ਕਿਹਾ ਕਿ ਸਰਕਲ ਸਟਾਈਲ ਕਬੱਡੀ ਦੀ ਮਾਨਤਾ ਅਤੇ ਗਰੇਡੇਸ਼ਨ ਪਹਿਲਾਂ ਵਾਂਗ ਹੀ ਬਰਕਰਾਰ ਰਹੇਗੀ ਅਤੇ ਸਕੂਲ ਤੇ ਓਪਨ ਪੱਧਰ 'ਤੇ ਇਸ ਦੇ ਜ਼ਿਲਾ ਤੇ ਰਾਜ ਪੱਧਰੀ ਟੂਰਨਾਮੈਂਟ ਵੀ ਪਹਿਲਾਂ ਵਾਂਗ ਹੁੰਦੇ ਰਹਿਣਗੇ। ਉਨ•ਾਂ ਕਿਹਾ ਕਿ ਵਿਭਾਗ ਦੇ ਖੇਡ ਕੈਲੰਡਰ ਦਾ ਹਿੱਸਾ ਖੇਡਾਂ ਦੀ ਮਾਨਤਾ ਅਤੇ ਟੂਰਨਾਮੈਂਟ ਕੋਈ ਪ੍ਰਭਾਵਿਤ ਨਹੀਂ ਹੋਣਗੇ।
ਰਾਣਾ ਸੋਢੀ ਨੇ ਕਿਹਾ ਕਿ ਉਹ ਖੁਦ ਖਿਡਾਰੀ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਪਰਿਵਾਰ ਖੇਡਾਂ ਨਾਲ ਜੁੜਿਆ ਹੈ ਜਿਸ ਕਾਰਨ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕਿਸੇ ਵੀ ਖੇਡ ਜਾਂ ਖਿਡਾਰੀ ਨਾਲ ਕੋਈ ਵਿਤਕਰਾ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਜੀ ਵੱਲੋਂ ਪਹਿਲਾਂ ਹੀ ਪਟਿਆਲਾ ਵਿਖੇ ਸੂਬੇ ਦੀ ਪਹਿਲੀ ਖੇਡ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਦੀ ਸਥਾਪਨਾ ਨਾਲ ਸੂਬੇ ਵਿੱਚ ਖੇਡਾਂ ਨੂੰ ਹੋਰ ਵੀ ਹੁਲਾਰਾ ਮਿਲੇਗਾ। ਉਨ•ਾਂ ਮੁੱਖ ਮੰਤਰੀ ਜੀ ਵੱਲੋਂ ਹਿੰਦ-ਪਾਕਿ ਪੰਜਾਬ ਖੇਡਾਂ ਮੁੜ ਸ਼ੁਰੂ ਕਰਨ ਦੇ ਫੈਸਲੇ ਦਾ ਵੀ ਸਵਾਗਤ ਕੀਤਾ।