• Home
  • ਸਮਾਜ ਨੂੰ ਨਿਘਾਰ ਤੋਂ ਬਚਾਉਣ ਵਿੱਚ ਸਾਹਿਤਕਾਰਾਂ ਦਾ ਅਹਿਮ ਯੋਗਦਾਨ: ਸੁਖਜਿੰਦਰ ਸਿੰਘ ਰੰਧਾਵਾ

ਸਮਾਜ ਨੂੰ ਨਿਘਾਰ ਤੋਂ ਬਚਾਉਣ ਵਿੱਚ ਸਾਹਿਤਕਾਰਾਂ ਦਾ ਅਹਿਮ ਯੋਗਦਾਨ: ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ•, 14 ਮਈ
ਸਹਿਕਾਰਤਾ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਨੇ ਅੱਜ ਮਨਜੀਤ ਸਿੰਘ ਤੇ ਜਗਦੀਸ਼ ਗਰਚਾ ਦੇ ਅੱਖਰ ਤੇ ਆਕਾਰ ਦੀ ਜੁਗਲਬੰਦੀ ਵਾਲੀ ਪੁਸਤਕ 'ਜੁਗਲਬੰਦੀ' ਨੂੰ ਜਾਰੀ ਕੀਤਾ। ਪੰਜਾਬ ਕਲਾ ਭਵਨ ਵਿਖੇ ਹੋਏ ਪ੍ਰਭਾਵਸ਼ਾਲੀ ਪੁਸਤਕ ਰਿਲੀਜ਼ ਸਮਾਰੋਹ ਵਿੱਚ ਜਾਰੀ ਕੀਤੀ ਇਸ ਪੁਸਤਕ ਵਿੱਚ ਉਭਰਦੇ ਸ਼ਾਇਰ ਮਨਜੀਤ ਸਿੰਘ ਦੀਆਂ ਤੁਕਾਂ ਅਤੇ ਚਿੱਤਰਕਾਰ ਜਗਦੀਪ ਗਰਚਾ ਦੇ ਚਿੱਤਰਾਂ ਦਾ ਸੁਮੇਲ ਹੈ।
ਪੁਸਤਕ ਨੂੰ ਰਿਲੀਜ਼ ਕਰਨ ਉਪਰੰਤ ਸੰਬੋਧਨ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਸ਼ਾਇਰ ਨੇ ਆਪਣੇ ਸ਼ਬਦਾਂ ਅਤੇ ਚਿੱਤਰਕਾਰ ਨੇ ਆਪਣੇ ਚਿੱਤਰਾਂ ਰਾਹੀਂ ਵੱਡੇ-ਵੱਡੇ ਮਾਮਲਿਆਂ 'ਤੇ ਵਿਅੰਗ ਕੀਤਾ ਹੈ। ਇਹ ਵਿਅੰਗ ਸਮਾਜ ਵਿੱਚ ਆਈਆਂ ਨੈਤਿਕ ਕਦਰਾਂ ਕੀਮਤਾਂ ਵਿੱਚ ਗਿਰਾਵਟ, ਭ੍ਰਿਸ਼ਟਾਚਾਰ ਅਤੇ ਰਿਸ਼ਤਿਆਂ ਦੇ ਟੁੱਟ ਰਹੇ ਤਾਣੇ-ਬਾਣੇ ਉਪਰ ਹੈ। ਉਨ•ਾਂ ਕਿਹਾ ਕਿ ਸਾਹਿਤਕਾਰ ਸਮਾਜ ਨੂੰ ਨਿਘਾਰ ਤੋਂ ਬਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ। ਉਨ•ਾਂ ਰਾਜਸੀ ਖੇਤਰ ਵਿੱਚ ਆਏ ਨਿਘਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਰਾਜਸੀ ਲੋਕ ਸ਼ਾਇਰਾਂ ਦੀ ਸੰਗਤ ਵਿੱਚ ਬੈਠਣ ਲੱਗ ਜਾਣ ਤਾਂ ਸ਼ਾਇਰ ਆਪਣੇ ਵਿਅੰਗਾਂ ਰਾਹੀਂ ਰਾਜਸੀ ਲੋਕਾਂ ਨੂੰ ਚੰਗੇ ਪਾਸੇ ਵੱਲ ਲਿਜਾਣ ਲਈ ਪ੍ਰੇਰ ਸਕਦੇ ਹਨ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ.ਰਵਿੰਦਰ ਭੱਠਲ ਨੇ ਕਿਹਾ ਕਿ ਇਸ ਪੁਸਤਕ ਨਾਲ ਸ਼ਬਦਾਂ ਤੇ ਚਿੱਤਰਾਂ ਦੀ ਨਵੇਂ ਕਿਸਮ ਦੀ ਸਾਂਝ ਪਈ ਹੈ। ਉਨ•ਾਂ ਕਿਹਾ ਕਿ ਕਵੀ ਨੇ ਥੋੜੇਂ ਸ਼ਬਦਾਂ ਵਿੱਚ ਵੱਡੀ ਗੱਲ ਕੀਤੀ ਹੈ। ਉਨ•ਾਂ ਕਿਹਾ ਕਿ ਮਨਜੀਤ ਸਿੰਘ ਵਿੱਚ ਬਿਹਤਰੀਨ ਸ਼ਾਇਰ ਬਣਨ ਦੀ ਪੂਰੀ ਸਮਰੱਥਾ ਹੈ। ਉਨ•ਾਂ ਕਿਹਾ ਕਿ ਅਸਲ ਕਵਿਤਾ ਉਹ ਹੁੰਦੀ ਹੈ ਜਿਹੜੀ ਸਰੋਤਿਆਂ ਤੋਂ ਤਾੜੀਆਂ ਨਹੀਂ ਬਲਕਿ ਉਨ•ਾਂ ਦੇ ਤਿਉੜੀਆਂ ਪਵਾ ਕੇ ਸੋਚਣ ਲਈ ਮਜਬੂਰ ਕਰ ਦਿੰਦੀ ਹੈ।
ਅੰਤ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਅਤੇ ਮਨਜੀਤ ਸਿੰਘ ਦੇ ਵੱਡੇ ਭਰਾ ਸ੍ਰੀ ਐਮ.ਪੀ.ਸਿੰਘ ਨੇ ਸਭਨਾਂ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮਨਜੀਤ ਸਿੰਘ ਦੇ ਕਾਲਜ ਜੀਵਨ ਤੋਂ ਹੀ ਸਾਹਿਤ ਵਾਲੇ ਰੁਝਾਨ ਬਾਰੇ ਚਾਨਣਾ ਪਾਇਆ। ਇਸ ਤੋਂ ਪਹਿਲਾਂ ਮਨਜੀਤ ਸਿੰਘ ਤੇ ਜਗਦੀਪ ਗਰਚਾ ਨੇ ਆਪੋ-ਆਪਣਾ ਕਲਾ ਬਾਰੇ ਜ਼ਿਕਰ ਕਰਦਿਆਂ ਇਸ ਪੁਸਤਕ ਦੇ ਹੋਂਦ ਵਿੱਚ ਆਉਣ ਦੀ ਕਹਾਣੀ ਦੱਸੀ। ਮੰਚ ਸੰਚਾਲਨ ਪ੍ਰੋ.ਚਰਨਜੀਤ ਸਿੰਘ ਉਡਾਰੀ ਨੇ ਕੀਤਾ ਜੋ ਕਵੀ ਦੇ ਅਧਿਆਪਕ ਰਹੇ ਹਨ। ਇਸ ਮੌਕੇ ਜਗਦੀਪ ਗਰਚਾ ਵੱਲੋਂ ਬਣਾਏ ਚਿੱਤਰਾਂ ਨਾਲ ਮੁੱਖ ਮਹਿਮਾਨ ਸ. ਰੰਧਾਵਾ ਤੇ ਪ੍ਰੋ. ਭੱਠਲ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਰਜਿਸਟਰਾਰ ਸਹਿਕਾਰੀ ਸੁਸਾਇਟੀ ਸ੍ਰੀ ਏ.ਐਸ.ਬੈਂਸ, ਪਨਕੋਫੈਡ ਦੇ ਚੇਅਰਮੈਨ ਸ੍ਰੀ ਮੁਨੇਸ਼ਵਰ ਚੰਦਰ, ਲੋਕ ਗਾਇਕ ਪੰਮੀ ਬਾਈ ਤੇ ਡਾ.ਨੰਦ ਲਾਲ ਵੀ ਹਾਜ਼ਰ ਸਨ।
ਨੰ: ਪੀਆਰ/18/