• Home
  • ਸਕੂਲ ਵਿਚ ਲੱਗੀ ਅੱਗ,ਮਚੀ ਹਫਰਾ-ਤਫਰੀ

ਸਕੂਲ ਵਿਚ ਲੱਗੀ ਅੱਗ,ਮਚੀ ਹਫਰਾ-ਤਫਰੀ

ਮੁੰਬਈ -(ਖਬਰ ਵਾਲੇ ਬਿਊਰੋ) - ਸ਼ਹਿਰ ਦੇ ਇੱਕ ਸਕੂਲ ਵਿਚ ਉਸ ਸਮੇਂ ਹਫਰਾ-ਤਫਰੀ ਮੱਚ ਗਈ ਜਦੋਂ ਸਕੂਲ ਵਿਚ ਅਚਾਨਕ ਅੱਗ ਲੱਗ ਗਈ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਠਾਣੇ 'ਚ ਵਾਲਮੀਕ ਚੌਂਕ ਨੇੜੇ ਗਾਂਧੀ ਨਗਰ ਸਕੂਲ 'ਚ ਅਚਾਨਕ ਅੱਗ ਲੱਗ ਗਈ, ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਸਕੂਲ ਅੱਗ ਕਿਸ ਤਰਾਂ ਲੱਗੀ ਇਸ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਇਸ ਅੱਗ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ।