• Home
  • ਸਕੂਲ ਦੇ ਬਾਹਰੋਂ 3 ਕੁੜੀਆਂ ਹੋਈਆਂ ਗ਼ਾਇਬ

ਸਕੂਲ ਦੇ ਬਾਹਰੋਂ 3 ਕੁੜੀਆਂ ਹੋਈਆਂ ਗ਼ਾਇਬ

ਲੁਧਿਆਣਾ- ਸਥਾਨਕ ਟਿੱਬਾ ਰੋਡ ਤੋਂ ਸਕੂਲ ਦੀਆਂ 3 ਵਿਦਿਆਰਥਣਾਂ ਸ਼ੱਕੀ ਹਾਲਤ ਵਿਚ ਸਕੂਲ ਦੇ ਬਾਹਰੋਂ ਗ਼ਾਇਬ ਹੋ ਗਈਆਂ। ਬੀਤੀ ਦਿਨ ਦੇਰ ਸ਼ਾਮ ਤਕ 3 ਕੁੜੀਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਲਾਪਤਾ ਹੋਇਆਂ ਕੁੜੀਆਂ ਦੀ ਪਹਿਚਾਣ ਲਤਾ ਰਾਣੀ, ਰੁਖ਼ਸਾਰ ਤੇ ਨੈਨਾ ਦੇ ਤੌਰ ਉੱਤੇ ਹੋਈ ਹੈ। ਲਾਪਤਾ ਕੁੜੀਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੀ ਕੜੀਆਂ ਨੂੰ ਸਕੂਲ ਛੱਡ ਕੇ ਆਏ ਸੀ। ਪਰ ਘਰ ਜਾਂਦਿਆਂ ਹੀ ਸਕੂਲੋਂ ਫ਼ੋਨ ਆਇਆ ਕਿ ਉਹ ਤਿੰਨੋਂ ਕੁੜੀਆਂ ਸਕੂਲ ਨਹੀਂ ਆਈਆਂ। ਜਦੋਂ ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਜਾਂਚ ਅਧਿਕਾਰੀ ਏਸੀਪੀ ਗੁਰਦੇਵ ਸਿੰਘ ਨੇ ਕੁੜੀਆਂ ਦੇ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।