• Home
  • ਸਕੂਲਾਂ ਦੇ ਸਮੇਂ  ਚ ਕੋਈ ਤਬਦੀਲੀ ਨਹੀਂ -ਅਫਵਾਹ ਫੈਲਾਉਣ ਵਾਲਿਆਂ ਵਿਰੁੱਧ ਡੀਜੀਪੀ ਨੂੰ ਲਿਖਿਆ

ਸਕੂਲਾਂ ਦੇ ਸਮੇਂ  ਚ ਕੋਈ ਤਬਦੀਲੀ ਨਹੀਂ -ਅਫਵਾਹ ਫੈਲਾਉਣ ਵਾਲਿਆਂ ਵਿਰੁੱਧ ਡੀਜੀਪੀ ਨੂੰ ਲਿਖਿਆ

 ਚੰਡੀਗੜ੍ਹ 26ਮਈ-( ਖ਼ਬਰ ਵਾਲੇ ਬਿਊਰੋ )ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ ਪੀ ਸੋਨੀ ਨੇ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲੀ ਇੱਕ ਪੋਸਟ ਜਿਸ ਵਿੱਚ ਗਰਮੀਆਂ ਕਾਰਨ ਸਕੂਲਾਂ ਦਾ ਸਮਾਂ 7:30 ਤੋ 12:30 ਕੀਤਾ ਗਿਆ ਸੀ ,ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਸਕੂਲਾਂ ਵਿੱਚ ਫਿਲਹਾਲ ਸਮੇਂ ਵਿੱਚ ਸਰਕਾਰ ਵੱਲੋਂ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ।ਉਨ੍ਹਾਂ ਸੋਸ਼ਲ ਮੀਡੀਆ ਤੇ  ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ  ਖਿਲਾਫ਼ ਕਾਰਵਾਈ ਕਰਨ ਲਈ ਪੰਜਾਬ ਪੁਲੀਸ ਦੇ ਡੀਜੀਪੀ ਨੂੰ ਪੱਤਰ ਲਿਖਿਆ ਹੈ ।