• Home
  • ਸਕੂਲਾਂ ਦੇ ਵਿਦਿਆਰਥੀਆ ਦੇ ਸੌ ਫ਼ੀਸਦੀ ਟੀਕੇ ਨਹੀਂ, ਉਨ੍ਹਾਂ ਸਕੂਲਾਂ ਨੂੰ ਨਹੀਂ ਮਿਲਣਗੀਆਂ ਗਰਮੀ ਦੀਆ ਛੁੱਟੀਆਂ

ਸਕੂਲਾਂ ਦੇ ਵਿਦਿਆਰਥੀਆ ਦੇ ਸੌ ਫ਼ੀਸਦੀ ਟੀਕੇ ਨਹੀਂ, ਉਨ੍ਹਾਂ ਸਕੂਲਾਂ ਨੂੰ ਨਹੀਂ ਮਿਲਣਗੀਆਂ ਗਰਮੀ ਦੀਆ ਛੁੱਟੀਆਂ

 ਚੰਡੀਗੜ੍ਹ 28ਮਈ( ਖਬਰ ਵਾਲੇ ਬਿਊਰੋ)
ਜਿਹੜੇ ਸਕੂਲਾਂ ਦੇ ਵਿਦਿਆਰਥੀਆ ਦੇ ਸੌ ਫ਼ੀਸਦੀ ਟੀਕੇ ਨਹੀਂ ਲੱਗੇ ਤਾਂ ਉਨ੍ਹਾਂ ਸਕੂਲਾਂ ਦੇ ਮੁਖੀਆਂ ਤੇ ਸਟਾਫ਼   ਨੂੰ ਟੀਕੇ ਲਗਾਉਣ ਦੀ ਮੁਹਿੰਮ 100 ਫੀਸਦੀ ਨਾ ਹੋਣ ਤੱਕ ਨਹੀਂ ਮਿਲਣਗੀਆਂ ਗਰਮੀ ਦੀ ਛੁੱਟੀਆਂ ।
ਇਹ ਫੁਰਮਾਨ ਰੋਪੜ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਜ਼ਿਲ੍ਹਾ ਸਿੱਖਿਆ ਦਫਤਰ ਰਾਹੀਂ ਜ਼ਿਲ੍ਹੇ ਦੇ ਸਮੂਹ ਸਕੂਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੀਜਲ ਰਵੇਲਾ ਦਾ ਇਜੈਕਸਨ ਸਕੂਲਾਂ ਦੇ ਵਿਦਿਆਰਥੀਆ ਨੂੰ   100 ਫੀਸਦੀ ਨਹੀਂ  ਲੱਗਦਾ ਤਾਂ ਸਕੂਲਾਂ ਦੇ ਮੁਖੀ ਤੇ ਸਟਾਫ ਗਰਮੀ ਦੀਆਂ ਛੁੱਟੀਆਂ ਦੇ ਦਿਨਾ ਚ ਉਨ੍ਹਾਂ ਸਮਾਂ  ਟੀਕਾਕਰਨ ਦਾ ਅਭਿਆਨ ਪੂਰਾ ਕਰਨਗੇ ਅਤੇ ਨਾਲ ਹੀ ਇਹ ਕਿਹਾ ਹੈ ਜੇਕਰ ਕਿਸੇ ਨੂੰ ਸਮੱਸਿਆ ਆਉਂਦੀ ਹੈ ਤਾਂ ਉਹ ਪਿੰਡ ਦੇ ਸਬੰਧਤ ਹੈਲਥ ਸੈਂਟਰ ਵਿੱਚ ਮੈਡੀਕਲ ਅਫਸਰ ਨਾਲ ਸੰਪਰਕ ਕਰਨ ।
ਸਰਕਾਰ ਦੇ ਇਸ ਨਾਦਰਸ਼ਾਹੀ ਫ਼ੈਸਲੇ ਨਾਲ ਅਧਿਆਪਕ ਵਰਗ ਚ ਭਾਰੀ ਰੋਸ ਹੈ । ਇਸ ਸਮੇਂ ਅਧਿਆਪਕ ਆਗੂਆਂ ਨੇ ਖ਼ਬਰ ਵਾਲੇ ਟੀਮ ਨਾਲ ਆਪਣਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਕੂਲਾਂ ਦੇ ਵਿੱਚ ਤਾਂ ਹੀ ਸੌ ਫੀਸਦੀ ਨਤੀਜੇ ਆ ਸਕਦੇ ਹਨ ਜਦੋਂ ਤੱਕ ਅਧਿਆਪਕ ਵਰਗ ਨੂੰ ਦਫ਼ਤਰ ਤੋਂ  ਬਾਹਰੀ ਕੰਮਾਂ ਦੇ ਪਾਏ ਗਏ ਬੋਝ ਕਾਰਨ ਮਾਨਸਿਕ ਤਣਾਵ ਤੋਂ ਮੁਕਤੀ ਨਹੀਂ ਮਿਲਦੀ ।