• Home
  • ਸ਼ੋਅਰੂਮ ਵਿਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਸ਼ੋਅਰੂਮ ਵਿਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਮੋਹਾਲੀ- ਸਥਾਨਕ ਫੇਸ-7 ਵਿਚ ਸਥਿਤ ਇੱਕ ਸੈਮਸੰਗ ਸ਼ੋਅਰੂਮ ਦੀ ਬੇਸਮੈਂਟ ਵਿਚ ਲੱਗੀ ਅਚਾਨਕ ਨਾਲ ਸ਼ੋਅਰੂਮ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਰਾਖ ਹੋ ਗਿਆ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਬੇਸਮੈਂਟ ਵਿਚ ਅੱਗ ਬਿਜਲੀ ਦੀ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਦੱਸੀ ਜਾ ਰਹੀ ਹੈ।

ਬੇਸਮੈਂਟ ਵਿਚ ਅੱਗ ਲੱਗਣ ਨਾਲ ਇਸ ਪੂਰੀ ਇਮਾਰਤ ਵਿਚ ਧੂੰਆਂ ਹੀ ਧੂੰਆਂ ਫੈਲ ਗਿਆ ਅਤੇ ਮੌਕੇ ਉੱਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਅੱਗ ਉੱਤੇ ਕਾਬੂ ਪਾਇਆ। ਇਸ ਹਾਦਸੇ ਵਿਚ ਕਿਸੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।