• Home
  • ਸ਼ੂਗਰ ਮਿਲ ਵਿਚ ਲੱਗੀ ਭਿਆਨਕ ਅੱਗ

ਸ਼ੂਗਰ ਮਿਲ ਵਿਚ ਲੱਗੀ ਭਿਆਨਕ ਅੱਗ

ਦਸੂਹਾ- ਸ਼ੂਗਰ ਮਿਲ ਵਿਚ ਗੰਨੇ ਦੇ ਚੂਰੇ ਨੂੰ ਅਚਾਨਕ ਅੱਗ ਲੱਗ ਜਾਣ ਨਾਲ ਮਿਲ ਦਾ ਕਾਫ਼ੀ ਨੁਕਸਾਨ ਹੋ ਗਿਆ ਪਰੰਤੂ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਾਣਕਾਰੀ ਦਿੰਦਿਆਂ ਮਿੱਲ ਦੇ ਸੀਨੀਅਰ ਮੈਨੇਜਰ ਦੇਸ ਰਾਜ ਨੇ ਦੱਸਿਆ ਕਿ ਦਸੂਹੇ ਦੀ ਏ. ਬੀ. ਸ਼ੂਗਰ ਮਿੱਲ ਰੰਧਾਵਾ ਦੇ ਵੇਗਾਸ ਯਾਡ ਵਿਚ ਅੱਗ ਅੱਜ ਸ਼ਾਮ ਕਰੀਬ 4.30 ਵਜੇ ਲੱਗੀ, ਜਿਸ ਨੂੰ ਬੁਝਾਉਣ ਲਈ ਹੁਸ਼ਿਆਰਪੁਰ ਤੋਂ ਅੱਗ ਬੁਝਾਊ ਦਸਤੇ ਸਮੇਤ ਮਿੱਲ ਦੇ ਕਰਮਚਾਰੀ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ ਪਰ ਜਾਂਚ ਜਾਰੀ ਹੈ।