• Home
  • ਸ਼ਿਵ ਕੁਮਾਰ ਬਟਾਲਵੀ ਦੀ ਸਾਹਿਤਕ ਦੇਣ ਦਾ ਕੋਈ ਸਾਨੀ ਨਹੀਂ: ਨਵਜੋਤ ਸਿੰਘ ਸਿੱਧੂ

ਸ਼ਿਵ ਕੁਮਾਰ ਬਟਾਲਵੀ ਦੀ ਸਾਹਿਤਕ ਦੇਣ ਦਾ ਕੋਈ ਸਾਨੀ ਨਹੀਂ: ਨਵਜੋਤ ਸਿੰਘ ਸਿੱਧੂ

ਚੰਡੀਗੜ•, 4 ਮਈ
''ਸ਼ਿਵ ਕੁਮਾਰ ਬਟਾਲਵੀ ਦੀ ਸਾਹਿਤਕ ਖੇਤਰ ਨੂੰ ਦੇਣ ਦਾ ਕੋਈ ਸਾਨੀ ਨਹੀਂ ਹੈ ਅਤੇ ਉਸ ਦੀਆਂ ਰਚਨਾਵਾਂ ਅੱਜ ਵੀ ਲੋਕ ਮਨਾਂ ਵਿੱਚ ਧੜਕ ਰਹੀਆਂ ਹਨ।'' ਇਹ ਗੱਲ ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਲਾ ਭਵਨ ਵਿਖੇ ਬੀਤੀ ਦੇਰ ਸ਼ਾਮ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਕਰਵਾਈ 'ਬਿਰਹਾ ਦਾ ਸੁਲਤਾਨ' ਸੰਗੀਤਕ ਸ਼ਾਮ ਦੌਰਾਨ ਸੰਬੋਧਨ ਕਰਦਿਆਂ ਕਹੀ।
ਸ. ਸਿੱਧੂ ਨੇ ਕਿਹਾ ਕਿ ਸ਼ਿਵ ਬਟਾਲਵੀ ਆਪਣੀਆਂ ਸ਼ਾਹਕਾਰ ਰਚਨਾਵਾਂ ਕਾਰਨ ਅੱਜ ਵੀ ਸਾਡੇ ਦਿਲਾਂ ਵਿੱਚ ਜਿਉਂਦਾ ਹੈ ਅਤੇ ਆਉਣ ਵਾਲੀਆਂ ਪੀੜ•ੀਆਂ ਵੀ ਇਸ ਮਹਿਬੂਬ ਕਵੀ ਦੀਆਂ ਲਿਖਤਾਂ ਰਾਹੀਂ ਪੰਜਾਬੀ ਸਾਹਿਤ ਦੀ ਅਮੀਰੀ ਤੋਂ ਜਾਣੂੰ ਹੋਣਗੀਆਂ। ਉਨ•ਾਂ ਇਸ ਮੌਕੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਕਲਾ ਭਵਨ ਦੇ ਵਿਹੜੇ ਵਿੱਚ ਪੰਜਾਬੀ ਸਾਹਿਤ ਦੀਆਂ ਪੰਜ ਉਘੀਆਂ ਸਖਸ਼ੀਅਤਾਂ ਦੇ ਬੁੱਤ ਸਥਾਪਤ ਕੀਤੇ ਜਾਣਗੇ ਜਿਸ ਦੀ ਸ਼ੁਰੂਆਤ ਸ਼ਿਵ ਬਟਾਲਵੀ ਤੋਂ ਹੋਵੇਗੀ। ਉਨ•ਾਂ ਕਿਹਾ ਕਿ ਸ਼ਿਵ ਬਟਾਲਵੀ ਜਿਨ•ਾਂ ਦੀ 6 ਮਈ ਨੂੰ ਬਰਸੀ ਆਉਂਦੀ ਹੈ, ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ•ਾਂ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਿਵ ਬਟਾਲਵੀ ਦੀ ਪਤਨੀ ਅਰੁਣਾ ਬਟਾਲਵੀ ਅਤੇ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੀ ਪ੍ਰਸਿੱਧ ਹਸਤੀ ਮਰਹੂਮ ਪ੍ਰੋ. ਰਾਜਪਾਲ ਸਿੰਘ ਦੀ ਪਤਨੀ ਪ੍ਰੋ. ਕੁਲਦੀਪ ਕੌਰ ਟਿਵਾਣਾ ਨੂੰ ਵੀ ਸਨਮਾਨਤ ਕੀਤਾ।
ਇਸ ਮੌਕੇ ਗਾਇਕਾ ਰਿੰਕੂ ਕਾਲੀਆ ਜੋ ਜ਼ੀ ਟੀਵੀ ਦੇ ਪ੍ਰਸਿੱਧ ਪ੍ਰੋਗਰਾਮ 'ਸਾਰੇਗਾਮਾ' ਦੀ ਜੇਤੂ ਸੀ, ਨੇ ਸ਼ਿਵ ਬਟਾਲਵੀ ਦੇ ਗੀਤਾਂ ਨੂੰ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਉਨ•ਾਂ 'ਇਕ ਕੁੜੀ ਜੀਹਦਾ ਨਾਂ ਮੁਹੱਬਤ', 'ਮਾਏ ਨੀ ਮਾਏ ਮੈਂ ਇਕ ਸ਼ਿਕਰਾ ਯਾਰ ਬਣਾਇਆ', 'ਭੱਠੀ ਵਾਲੀਏ ਚੰਬੇ ਦੀਏ ਡਾਲੀਏ' ਪੀੜਾਂ ਦਾ ਪਰਾਗਾ ਭੁੰਨ ਦੇ', 'ਅੱਜ ਦਿਨ ਚੜਿ•ਆ ਤੇਰੇ ਰੰਗ ਵਰਗਾ', 'ਮੈਨੂੰ ਤੇਰਾ ਸ਼ਬਾਬ ਲੈ ਬੈਠਾ' ਤੇ 'ਮੇਰੇ ਦਿਲਾਂ ਦੀਆਂ ਮਹਿਰਮਾ' ਗਾ ਕੇ ਸ਼ਿਵ ਨੂੰ ਯਾਦ ਕੀਤਾ।
Êਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਪਰਸਨ ਡਾ.ਸੁਰਜੀਤ ਪਾਤਰ ਨੇ ਬੋਲਦਿਆਂ ਕਿਹਾ ਕਿ ਸ਼ਿਵ ਨੂੰ ਯਾਦ ਕਰਨ ਦਾ ਇਸ ਤੋਂ ਵਧੀਆ ਢੰਗ ਹੋਰ ਹੋ ਨਹੀਂ ਸਕਦਾ। ਉਨ•ਾਂ ਕਿਹਾ ਕਿ ਉੱਘੇ ਸਾਹਿਤਕਾਰਾਂ ਦੇ ਦਿਨ ਭਵਿੱਖ ਵਿੱਚ ਇਸੇ ਤਰ•ਾਂ ਮਨਾਏ ਜਾਣਗੇ। ਇਸ ਮੌਕੇ ਡਾ.ਨਿਰਮਲ ਜੌੜਾ, ਨਿੰਦਰ ਘੁਗਿਆਣਵੀ, ਦੀਪਕ ਸ਼ਰਮਾ ਚਨਾਰਥਲ ਵੀ ਹਾਜ਼ਰ ਸਨ।