• Home
  • ਸ਼ਾਹਕੋਟ ਜ਼ਿਮਨੀ ਚੋਣ 28 ਮਈ ਨੂੰ ਕਰਵਾਉਣ ਦਾ ਐਲਾਨ

ਸ਼ਾਹਕੋਟ ਜ਼ਿਮਨੀ ਚੋਣ 28 ਮਈ ਨੂੰ ਕਰਵਾਉਣ ਦਾ ਐਲਾਨ

ਚੰਡੀਗੜ੍ਹ 26 ਅਪਰੈਲ  (ਪਰਮਿੰਦਰ ਸਿੰਘ ਜੱਟਪੁਰੀ )
ਭਾਰਤੀ ਚੋਣ ਕਮਿਸ਼ਨ ਨੇ ਅੱਜ ਪੰਜਾਬ ਦੀ ਸ਼ਾਹਕੋਟ ਜਿਮਨੀ ਚੋਣ 28ਮਈ ਨੂੰ ਵੋਟਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈl
 ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ 3-5-18 ਨੂੰ ਸ਼ਾਹਕੋਟ (ਜਲੰਧਰ) ਦੀਆਂ ਨੌਮੀਨੇਸ਼ਨ ਸ਼ੁਰੂ ਹੋ ਜਾਣਗੀਆਂl  ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 10ਮਈ  ਹੋਵੇਗੀ l
ਚੋਣ ਵਿਭਾਗ ਦੇ ਬੁਲਾਰੇ ਅਨੁਸਾਰ  ਨਾਮਜ਼ਦਗੀ ਪੱਤਰਾਂ ਦੀ ਪੜਤਾਲ 11 ਮਈ ਨੂੰ ਅਤੇ ਕਾਗਜ਼ ਵਾਪਸ ਲੈਣ ਦੀ ਮਿਤੀ 14 ਮਈ ਹੋਵੇਗੀ ,ਵੋਟਾਂ 28 ਤਰੀਕ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 31 ਮਈ ਨੂੰ ਹੋਵੇਗੀl
ਦੱਸਣਯੋਗ ਹੈ ਜਲੰਧਰ ਜ਼ਿਲ੍ਹੇ ਦੇ ਹਲਕਾ ਸ਼ਾਹਕੋਟ ਤੋਂ ਅਕਾਲੀ ਵਿਧਾਇਕ ਜਥੇਦਾਰ ਅਜੀਤ ਸਿੰਘ ਦਾ ਦੇਹਾਂਤ ਹੋਣ ਕਾਰਨ ਇਹ ਸੀਟ ਖਾਲੀ ਹੋਈ ਸੀ ।