• Home
  • ਸ਼ਾਹਕੋਟ ਚੋਣਾਂ ਚ ਸਾਢੇ ਸਤਾਰਾਂ ਲੱਖ ਨਗਦ ਤੇ 45,750 ਐਮ.ਐਲ ਸ਼ਰਾਬ ਜ਼ਬਤ

ਸ਼ਾਹਕੋਟ ਚੋਣਾਂ ਚ ਸਾਢੇ ਸਤਾਰਾਂ ਲੱਖ ਨਗਦ ਤੇ 45,750 ਐਮ.ਐਲ ਸ਼ਰਾਬ ਜ਼ਬਤ

ਚੰਡੀਗੜ, 26 ਮਈ :( ਖ਼ਬਰ ਵਾਲੇ ਬਿਊਰੋ )

ਵਿਧਾਨ ਸਭਾ ਹਲਕਾ-32 ਸ਼ਾਹਕੋਟ ਜ਼ਿਮਨੀ ਚੋਣ ਲਈ ਭਲਕੇ 28 ਮਈ ਨੂੰ ਪੈਣ ਵਾਲੀਆ  ਵੋਟਾਂ ਨੂੰ ਨਿਰਪੱਖ, ਭੈਅ ਮੁਕਤ ਤੇ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਖੁਲਾਸਾ ਮੁੱਖ ਚੋਣ ਅਫਸਰ ਡਾ. ਐਸ.ਕਰੁਣਾ ਰਾਜੂ ਨੇ ਅੱਜ ਇਥੇ ਮੁੱਖ ਚੋਣ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਡਾ. ਰਾਜੂ ਨੇ ਦੱਸਿਆ ਕਿ ਸ਼ਾਂਤਮਈ ਤੇ ਅਮਨ-ਆਮਾਨ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ  ਤਾਇਨਾਤ ਸਟਾਫ 24 ਘੰਟੇ ਕੰਮ ਕਰ ਰਿਹਾ ਹੈ। ਚੋਣ ਅਮਲ ਨੂੰ ਨੇਪਰੇ ਚਾੜਨ ਲਈ 1416 ਪੋਲਿੰਗ ਮੁਲਾਜ਼ਮ ਅਤੇ 1022 ਪੰਜਾਬ ਪੁਲਿਸ ਅਤੇ ਨੀਮ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਹਲਕੇ ਵਿੱਚ 236 ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ਵਿੱਚੋਂ 103 ਵਿੱਚ ਵੈਬ ਕਾਸਟਿੰਗ ਕਰਵਾਈ ਜਾ ਰਹੀ ਹੈ । 80 ਮਾਇਕਰੋ ਅਬਜਰਵਰ ਲਗਾਏ ਗਏ ਹਨ ਜੋ ਕਿ ਕੇਂਦਰ ਸਰਕਾਰ ਦੇ ਮੁਲਾਜਮ ਹਨ Àਤੇ ਸਿੱਧੇ ਤੋਰ ਤੇ ਇਲੈਕਸ਼ਨ ਕਮਿਸ਼ਨ ਦਾ ਅੱਖ ਅਤੇ ਕੰਨ ਬਣ ਕੇ ਕੰਮ ਕਰ ਰਹੇ ਹਨ। ਸਮੁੱਚੇ ਵਿਧਾਨ ਸਭਾ ਹਲਕੇ ਵਿਚ ਈ.ਵੀ.ਐਮ. ਮਸ਼ੀਨਾਂ ਦੇ ਨਾਲ ਵੀ.ਵੀ.ਪੈਟ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕੇ ਵਿੱਚ 2201 ਅਸਲਾ ਲਾਈਸੈਸ ਹਨ ਜਿਨ੍ਹਾਂ ਵਿੱਚੋਂ 2005 ਜਮ੍ਹਾ ਕਰਵਾਏ ਜਾ ਚੁਕੇ ਹਨ ਅਤੇ ਬਾਕੀ ਰਹਿੰਦੇ ਹਥਿਆਰ ਵੀ ਜਮ੍ਹਾਂ ਕਰਵਾ ਲਏ ਜਾਣਗੇ।

ਉਨ੍ਹਾ ਇਹ ਵੀ ਦੱਸਿਆ ਕਿ ਹੁਣ ਤੱਕ 17 ਲੱਖ 50 ਹਜਾਰ ਦੀ ਨਕਦੀ ਜ਼ਬਤ ਕਰਨ ਤੋਂ ਇਲਾਵਾ    45,750 ਐਮ.ਐਲ ਸ਼ਰਾਬ ਵੀ ਜਬਤ ਕੀਤੀ ਗਈ ਹੈ । ਹਲਕੇ ਵਿੱਚ ਸਟਾਰ ਕੰਪੇਨਰ 1 ਲੱਖ ਤੱਕ ਦੀ ਰਾਸ਼ੀ ਨਗਦ ਲੈ ਕੇ ਜਾ ਸਕਦਾ ਹੈ ਜਦਕਿ ਸਾਧਾਰਨ ਵਿਅਕਤੀ 50 ਹਜਾਰ ਤੋਂ ਵੱਧ ਨਗਦੀ ਨਹੀਂ ਲੈ ਕੇ ਜਾ ਸਕਦਾ।ਮੁੱਖ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਪੈਣ ਦਾ ਸਮਾਂ  ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਨਿਸਚਿਤ ਕੀਤਾ ਗਿਆ ਹੈ ਅਤੇ ਸ਼ਾਮ 6 ਵਜੇ ਜੋ ਵਿਅਕਤੀ ਲਾਈਨ ਵਿੱਚ ਲੱਗਾ ਹੋਵੇਗਾ ਉਸਨੂੰ ਵੋਟ ਪਾਉਣ ਲਈ ਵਾਧੂ ਸਮਾਂ ਦਿੱਤਾ ਜਾਵੇਗਾ।ਉਨ੍ਹਾਂ ਦੱੱਸਿਆ ਕਿ 1ਲੱਖ 72676  ਵੋਟਰ 12 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।  

ਮੁੱਖ ਚੋਣ ਅਫਸਰ ਨੇ ਦੱਸਿਆ ਕਿ ਸਵੇਰੇ 7 ਵਜੇ ਤੋਂ ਸ਼ਾਮ 6ਵਜੇ ਤੱਕ ਵੋਟਾਂ ਪੈਣਗੀਆਂ। ਉਨਾਂ ਕਿਹਾ ਕਿ ਸਾਰੇ ਪੋਲਿੰਗ ਏਜੰਟਾਂ ਨੂੰ ਸਵੇਰੇ 6 ਵਜੇ ਹਰ ਹਾਲਤ ਪੋਲਿੰਗ ਸਟੇਸ਼ਨ ਪਹੁੰਚਣ ਲਈ ਕਿਹਾ ਗਿਆ ਹੈ ਤਾਂ ਜੋ ਪਹਿਲਾਂ ਮੌਕ ਪੋਲ ਕਰਵਾਈ ਜਾ ਸਕੇ। ਉਨਾਂ ਕਿਹਾ ਕਿ ਜੇਕਰ ਕੋਈ ਪੋਲਿੰਗ ਏਜੰਟ ਨਹੀਂ ਪਹੁੰਚਦਾ ਤਾਂ ਪੋਲਿੰਗ ਪਾਰਟੀ ਵਲੋਂ ਮੌਕ ਪੋਲ ਕਰ ਕੇ ਹਰ ਹਾਲਤ ਵਿੱਚ ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਜਾਵਗਾ।

ਡਾ. ਰਾਜੂ ਨੇ ਦੱਸਿਆ ਕਿ ਇਸ ਹਲਕੇ ਅਧੀਨ ਇਲਾਕੇ ਅਤੇ ਨਾਲ ਲਗਦੇ 3 ਕਿਲੋਮੀਟਰ ਦੇ ਘੇਰੇ ਵਿੱਚ 26 ਮਈ 2018 ਸ਼ਾਮ 6 ਵਜੇ ਤੋਂ 28 ਮਈ 2018 ਤੱਕ ਸ਼ਾਮ 6 ਵਜੇ ਤੱਕ ਡਰਾਈ ਡੇਅ ਐਲਾਨਿਆ ਗਿਆ ਹੈ।ਉਨ੍ਹਾਂ ਕਿਹਾ ਕਿ ਹਲਕੇ ਦੇ 95% ਵੋਟਰਾਂ ਨੂੰ ਹੁਣ ਤੱਕ ਵੋਟ ਪਰਚੀਆਂ ਵੰਡ ਦਿੱਤੀਆਂ ਗਈਆਂ ਹਨ ਅਤੇ ਬਾਕੀ ਰਹਿੰਦੀਆ ਪਰਚੀਆਂ ਵੀ 27 ਮਈ 2018 ਤੱਕ ਵੰਡ ਦਿੱਤੀਆ ਜਾਣਗੀਆਂ।

ਉਨ੍ਹਾਂ ਦੱੱਸਿਆ ਕਿ ਹੁਣ ਕੁਲ 31 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋ 30 ਆਮ ਕਿਸਮ ਦੀਆਂ ਸਨ ਅਤੇ 1 ਸ਼ਿਕਾਇਤ ਹਲਕੇ ਵਿਚ ਗੈਰ ਕਾਨੂੰਨੀ ਸ਼ਰਾਬ ਦੀ ਵੰਡ ਬਾਰੇ ਸੀ ਜਿਸ ਤੇ ਦਫਤਰ ਮੁੱਖ ਚੋਣ ਅਫ਼ਸਰ ਪੰਜਾਬ ਦੇ ਨਿਰਦੇਸ਼ 'ਤੇ ਵਧੀਕ ਮੁੱਖ ਸਕੱਤਰ ਕਰ ਤੇ ਆਬਕਾਰੀ ਵੱਲੋਂ ਜਾਂਚ ਕਰਵਾਈ ਗਈ Àਤੇ ਇਹ ਸ਼ਿਕਾਇਤ ਅਧਾਰਹਣਿ ਪਾÂ ਿਗਈ  । ਇਨ੍ਹਾਂ ਸਾਰੀਆ ਸ਼ਿਕਾਇਤਾਂ ਵਿਚੋਂ 18 ਦਾ ਨਿਬੇੜਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਸ਼ਿਕਾਇਤਾਂ ਦਾ ਨਿਬੇੜਾ ਵੀ ਜਲਦ ਕਰ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਉਨ੍ਹਾਂ ਪੰਜਾਬ ਰਾਜ ਦੀਆਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਵੀ ਕੀਤੀ ਅਤੇ Àਨ੍ਹਾ ਨੂੰ ਸਮੁੱਚੀ ਚੋਣ ਪ੍ਰੀਕ੍ਰਿਆ ਬਾਰੇ ਜਾਣਕਾਰੀ ਦਿੱਤੀ।