• Home
  • ਸ਼ਾਹਕੋਟ ਮਾਮਲਾ- ਥਾਣੇਦਾਰ ਦੀਆਂ ਸਰਗਰਮੀਆਂ ਆਈਆਂ ਸ਼ੱਕ ਦੇ ਘੇਰੇ ਵਿਚ

ਸ਼ਾਹਕੋਟ ਮਾਮਲਾ- ਥਾਣੇਦਾਰ ਦੀਆਂ ਸਰਗਰਮੀਆਂ ਆਈਆਂ ਸ਼ੱਕ ਦੇ ਘੇਰੇ ਵਿਚ

ਸ਼ਾਹਕੋਟ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਨਾਜਾਇਜ਼ ਮਾਈਨਿੰਗ ਦਾ ਕੇਸ ਹੋਣ ਤੇ ਇਸ ਨੂੰ ਦਰਜ ਕਰਨ ਵਾਲੇ ਥਾਣੇਦਾਰ ਪਰਮਿੰਦਰ ਬਾਜਵਾ ਦੇ ਅਸਤੀਫ਼ਾ ਦੇਣ ਤੇ ਫਿਰ ਵਾਪਸ ਲੈਣ ਤੇ ਫਿਰ ਛੁੱਟੀ ‘ਤੇ ਜਾਣ ਵਾਲੇ ਨਾਟਕੀ ਘਟਨਾਕ੍ਰਮ ਤੋਂ ਬਾਅਦ ਇੱਕ ਪੰਜਸਤਾਰਾ ਹੋਟਲ ਵਿਚ ਬਾਜਵਾ ਦਾ 3 ਅਤੇ 4 ਮਈ ਦੀ ਅੱਧੀ ਰਾਤ ਨੂੰ ਹੋਣੀ ਦੀ ਖ਼ਬਰ ਨੇ ਕਾਫ਼ੀ ਪ੍ਰਸ਼ਨ ਖੜੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇੱਕ ਨਿਊਜ਼ ਚੈਨਲ ਨੇ ਥਾਣੇਦਾਰ ਪਰਮਿੰਦਰ ਬਾਜਵਾ ਦੀ ਪੰਜਤਾਰਾ ਹੋਟਲ ਦੀ ਮੌਜੂਦਗੀ ਦਾ ਸਾਰਾ ਘਟਨਾਕ੍ਰਮ ਦਿਖਾਇਆ ਸੀ।

ਇਹ ਵੀ ਦੱਸਿਆ ਗਿਆ ਸੀ ਕਿ ਹੋਟਲ ਦਾ ਕਮਰਾ ਨੰਬਰ 306 ਪਰਮਿੰਦਰ ਬਾਜਵਾ ਦੇ ਨਾਮ ਉਤੇ ਹੀ ਬੁਕ ਸੀ। ਦੂਜੇ ਪਾਸੇ ਜਦੋਂ ਇਸ ਪੂਰੀ ਘਟਨਾ ਸੰਬੰਧੀ ਜਲੰਧਰ ਰੇਂਜ ਦੇ ਆਈਜੀ ਨੌਨਿਹਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪਰਮਿੰਦਰ ਬਾਜਵਾ ਸਬੰਧੀ ਆਈ ਸੀਸੀਟੀਵੀ ਕਲਿੱਪ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰਨ ਲਈ ਕਿਸੇ ਸੀਨੀਅਰ ਅਫ਼ਸਰ ਦੀ ਡਿਊਟੀ ਲਾਈ ਜਾਵੇਗੀ ਅਤੇ ਸੱਚ ਸਾਹਮਣੇ ਲਿਆਂਦਾ ਜਾਵੇਗਾ।