• Home
  • ਸ਼ਰਾਬ ਦੀ ਖ਼ਰੀਦ ਉੱਤੇ ਬਿਲ ਨਾ ਦੇਣ ਦੇ ਮਾਮਲੇ ਦੀ ਅਗਲੀ ਸੁਣਵਾਈ 29 ਨੂੰ

ਸ਼ਰਾਬ ਦੀ ਖ਼ਰੀਦ ਉੱਤੇ ਬਿਲ ਨਾ ਦੇਣ ਦੇ ਮਾਮਲੇ ਦੀ ਅਗਲੀ ਸੁਣਵਾਈ 29 ਨੂੰ

ਚੰਡੀਗੜ੍ਹ- (ਖ਼ਬਰ ਵਾਲੇ ਬਿਊਰੋ) ਪੰਜਾਬ ਅਤੇ ਹਰਿਆਣਾ ਵਿੱਚ ਸ਼ਰਾਬ ਦੀ ਖ਼ਰੀਦ ਉੱਤੇ ਬਿਲ ਨਾ ਦੇਣ ਦੇ ਮਾਮਲੇ ਉੱਤੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਕੀਤੀ ਗਈ। ਸੁਣਵਾਈ ਦੌਰਾਨ ਪਟੀਸ਼ਨਰ ਵੱਲੋਂ ਚਾਰ ਸ਼ਰਾਬ ਦੇ ਠੇਕਿਆਂ ਦੀ ਲਿਸਟ ਦਿੱਤੀ ਗਈ, ਜਿਸ ਵਿੱਚ ਸ਼ਰਾਬ ਦੀ ਖ਼ਰੀਦ ਉੱਤੇ ਬਿਲ ਨਹੀਂ ਦਿੱਤਾ ਗਿਆ ਸੀ । ਇਹ ਸ਼ਰਾਬ ਦੇ ਠੇਕੇ ਪੰਜਾਬ ਦੇ ਖਰੜ ਅਤੇ ਖੰਨਾ, ਹਰਿਆਣੇ ਦੇ ਝੱਜਰ ਅਤੇ ਭਿਵਾਨੀ ਦੇ ਸਨ। ਇਸ ਸੂਚੀ ਤੋਂ ਬਾਅਦ ਕੋਰਟ ਨੇ ਇਨ੍ਹਾਂ ਚਾਰਾਂ ਸ਼ਰਾਬ ਦੇ ਠੇਕੇ ਮਾਲਕਾਂ ਨੂੰ ਅਗਲੀ ਸੁਣਵਾਈ ਦੇ ਦੌਰਾਨ ਕੋਰਟ ਵਿੱਚ ਮੌਜੂਦ ਰਹਿਣ ਦੇ ਆਦੇਸ਼ ਦਿੰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 29 ਮਈ ਲਈ ਤੈਅ ਕੀਤੀ ਗਈ।