• Home
  • ਵੰਝਲੀ ਵਾਦਕ ਉਸਤਾਦ ਕਾਂਸ਼ੀ ਨਾਥ ਦਾ ਦੇਹਾਂਤ ਯੁਗ ਦਾ ਖ਼ਾਤਮਾ -ਗੁਰਭਜਨ ਗਿੱਲ

ਵੰਝਲੀ ਵਾਦਕ ਉਸਤਾਦ ਕਾਂਸ਼ੀ ਨਾਥ ਦਾ ਦੇਹਾਂਤ ਯੁਗ ਦਾ ਖ਼ਾਤਮਾ -ਗੁਰਭਜਨ ਗਿੱਲ

ਲੁਧਿਆਣਾ -(ਖ਼ਬਰ ਵਾਲੇ ਬਿਊਰੋ )-ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ:ਗੁਰਭਜਨ ਸਿੰਘ ਗਿੱਲ ਨੇ
ਸਾਂਝੇ ਪੰਜਾਬ ਦੇ ਰਵਾਇਤੀ ਸਾਜ਼ ਵੰਝਲੀ ਦੇ ਆਖਰੀ ਪੇਸ਼ਾਵਰ ਵਾਦਕ ਉਸਤਾਦ ਕਾਂਸ਼ੀ ਨਾਥ ਦਾ ਦੇਹਾਂਤ ਨੂੰ ਇੱਕ ਯੁਗ ਦਾ ਖ਼ਾਤਮਾ ਕਿਹਾ ਹੈ।
ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਨਾਥ ਜੋਗੀ ਕਬੀਲੇ ਚ ਪੈਦਾ ਹੋਏ ਕਾਂਸ਼ੀ ਨਾਥ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਝੋਰੜ ਨਾਲੀ ਵਿੱਚ ਰਹਿੰਦੇ ਸਨ।
ਵੰਝਲੀ, ਬੀਨ, ਬੰਸਰੀ ਤੇ ਅਲਗੋਜ਼ਾ ਵਾਦਨ ਚ ਕਾਂਸ਼ੀ ਨਾਥ ਜੀ ਨੂੰ ਵਿਸ਼ੇਸ਼ ਮੁਹਾਰਤ ਹਾਸਲ ਸੀ।
ਲਗਪਗ 95 ਸਾਲ ਦੇ ਕਾਂਸ਼ੀ ਨਾਥ ਛੇ ਮਹੀਨੇ ਨਿੱਕੇ ਪੁੱਤਰ ਦੀ ਮੌਤ ਕਾਰਨ ਸਦਮੇ ਚ ਸਨ ਤੇ ਅਧਰੰਗ ਕਾਰਨ ਮੰਜੇ ਤੇ ਸਨ।
ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਉਨ੍ਹਾਂ ਦੀ ਕਲਾ ਨੂੰ ਪੰਮੀ ਬਾਈ ਨੇ ਬਹੁਤ ਪੇਸ਼ ਕੀਤਾ।
ਪ੍ਰਸਿੱਧ ਨਾਟਕਕਾਰ ਡਾ: ਆਤਮਜੀਤ ਪਿਛਲੇ ਕਈ ਸਾਲਾਂ ਤੋਂ ਭਾਰਤੀ ਸੰਗੀਤ ਨਾਟਕ ਅਕਾਡਮੀ ਪੁਰਸਕਾਰ ਦਿਵਾਉਣ ਲਈ ਯਤਨ ਕਰ ਰਹੇ ਸਨ ਪਰ ਦਸਤਾਵੇਜੀ ਪਰਮਾਣ ਨਾ ਸੰਭਾਲੇ ਹੋਣ ਕਾਰਨ ਸਫ਼ਲ ਨਾ ਹੋ ਸਕੇ। ਸਿਤਮ ਜ਼ਰੀਫ਼ੀ ਇਹ ਹੈ ਕਿ ਇਸ ਸਾਲ ਵੀ ਉਨ੍ਹਾਂ ਦੀ ਨਾਮ ਭੇਜਿਆ ਹੋਇਆ ਹੈ।
ਡਾ: ਆਤਮਜੀਤ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਤੇ ਕਾਂਸ਼ੀ ਨਾਥ ਨੂੰ ਉੱਤਰੀ ਭਾਰਤ ਚ ਤੀਹ ਸਾਲ ਪਹਿਲਾਂ ਪਹਿਲੀ ਵਾਰ ਪੇਸ਼ ਕਰਨ ਵਾਲੇ ਡਾ: ਸੁਖਦੇਵ ਸਿੰਘ ਸਿਰਸਾ ਨੇ ਵੀ ਉਸਤਾਦ ਕਾਂਸ਼ੀ ਨਾਥ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸੱਰੀ(ਕੈਨੇਡਾ) ਚ ਪੰਜਾਬ ਭਵਨ ਦੇ ਨਿਰਮਾਤਾ ਸੁੱਖੀ ਬਾਠ ਨੇ ਕਾਂਸ਼ੀ ਨਾਥ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਹੈ ਕਿ ਪੰਜਾਬ ਭਵਨ ਚ ਕਾਂਸ਼ੀ ਨਾਥ ਜੀ ਦਾ ਚਿੱਤਰ ਪ੍ਰਦਰਸ਼ਿਤ ਕੀਤਾ ਜਾਵੇਗਾ।