• Home
  • ਵੋਟਾਂ ਪੈਣ ਦਾ ਕੰਮ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜਿਆ-ਡਾ. ਐਸ ਕਰੁਣਾ ਰਾਜੂ

ਵੋਟਾਂ ਪੈਣ ਦਾ ਕੰਮ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜਿਆ-ਡਾ. ਐਸ ਕਰੁਣਾ ਰਾਜੂ

ਚੰਡੀਗੜ•, 28 ਮਈ :

ਵਿਧਾਨ ਸਭਾ ਹਲਕਾ -32 ਸ਼ਾਹਕੋਟ ਦੀ ਜ਼ਿਮਨੀ ਚੋਣ ਲਈ ਅੱਜ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ•ਆ। ਵੋਟਾਂ ਪੈਣ ਦਾ ਅਮਲ ਸ਼ਾਂਤੀਪੂਰਵਕ ਰਿਹਾ ਅਤੇ ਲੋਕਾਂ ਨੇ ਬਿਨਾਂ ਕਿਸੇ ਡਰ-ਭੈਅ ਤੋਂ ਹੁੰਮਾ ਹੁਮਾ ਕੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਇਹ ਜਾਣਕਾਰੀ ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਸ਼ਾਮ ਵੋਟਾਂ ਪੈਣ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ•ਾ ਦੱੱਸਿਆ ਕਿ ਸ਼ਾਮ 8:00 ਵਜੇ ਤੱਕ 76,60% ਵੋਟ ਪ੍ਰਤੀਸ਼ਤ ਰਹੀ ਜਦਕਿ ਸਾਲ 2017 ਵਿੱਚ ਹੋਈ ਵਿਧਾਨ ਸਭਾ ਚੋਣ ਮੌਕੇ ਇੱਥੇ 78.60% ਵੋਟਿਗ ਹੋਈ ਸੀ ।ਵਿਧਾਨ ਸਭਾ ਹਲਕਾ ਸ਼ਾਹਕੋਟ ਵਿੱਚ ਅੱਜ ਵੋਟਾਂ ਪੈਣ ਦੀ ਪ੍ਰੀਕਿਆ ਦੋਰਾਨ 13 ਵੀ.ਵੀ.ਪੈਟ ਮਸ਼ੀਨਾਂ, 1 ਕੰਟਰੋਲ ਯੂਨਿਟ ਤੇ 2 ਬੈਲਟ ਯੂਨਿਟ ਨੂੰ ਤਕਨੀਕੀ ਖ਼ਰਾਬੀ ਕਾਰਨ ਤੁਰੰਤ ਬਦਲ ਦਿੱਤਾ ਗਿਆ।

ਮੁੱਖ ਚੋਣ ਅਫਸਰ ਨੇ ਸ਼ਾਹਕੋਟ ਦੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ•ਾਂ ਬਹੁਤ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਅਤੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ। ਉਨ•ਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਨੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਦਾ ਅਮਲ ਨੇਪਰੇ ਚਾੜ• ਕੇ ਦੂਜੇ ਸੂਬਿਆਂ ਲਈ ਉਦਾਹਰਨ ਕਾਇਮ ਕੀਤੀ ਹੈ। ਉਨ•ਾ ਕਿਹਾ ਕਿ ਪੋਲਿੰਗ ਸਟੇਸਨ ਨੰ;90-91 ਵਿੱਚ ਪਿਸਤੋਲ ਸਮੇਤ ਦਾਖਲ ਹੋਣ ਦੇ ਦੋਸ ਵਿੱਚ ਬ੍ਰਿਜ ਭੁਪਿੰਦਰ ਸਿੰਘ ਲਾਲੀ ਪੁੱਤਰ ਮਹਿੰਦਰ ਸਿੰਘ ਖਿਲਾਫ ਲੋਕ ਪ੍ਰਤਨਿੱਧ ਐਕਟ 1951 ਅਤੇ ਆਈ.ਪੀ.ਸੀ. 188 ਅਧੀਨ ਮਾਡਲ ਪੁਲਿਸ ਸਟੇਸ਼ਨ ਸਾਹਕੋਟ ਵਿਖੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਇਲਾਵਾ ਇਕ ਵਿਅਕਤੀ ਉਮਰਵਾਲਾ ਬਿੱਲਾ ਤੋਂ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਡਾ. ਰਾਜੂ ਨੇ ਵੋਟਾਂ ਦੇ ਕੰਮ ਵਿੱਚ ਲੱਗੇ ਮੁਲਾਜ਼ਮਾਂ ਅਤੇ ਸੁਰੱਖਿਆ ਕਰਮੀਆਂ ਸਿਰ ਇਸ ਪ੍ਰਾਪਤੀ ਦਾ ਸਿਹਰਾ ਵੀ ਬੰਨਿ•ਆ। ਉਨ•ਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਬਿਨਾਂ ਕਿਸੇ ਪੱਖਪਾਤ ਦੇ ਸਾਫ-ਸੁਥਰੇ ਢੰਗ ਨਾਲ ਵੋਟਾਂ ਪੈਣ ਦੇ ਟੀਚੇ ਨੂੰ ਪੂਰਾ ਕੀਤਾ ਗਿਆ।

ਉਨ•ਾਂ ਕਿਹਾ ਕਿ ਅੱਜ ਪੂਰਾ ਦਿਨ ਕਮਿਸ਼ਨ ਦੇ ਧਿਆਨ ਵਿੱਚ ਇਕ ਵੀ ਅਜਿਹੀ ਘਟਨਾ ਜਾਂ ਸ਼ਿਕਾਇਤ ਸਾਹਮਣੇ ਨਹੀਂ ਆਈ ਕਿ ਵੋਟਾਂ ਪੈਣ ਦੇ ਕੰਮ ਵਿੱਚ ਵਿਘਨ ਪਿਆ ਹੋਵੇ ਜਾਂ ਫੇਰ ਵੋਟਰਾਂ ਨਾਲ ਵੋਟ ਪਾਉਣ ਲਈ ਕਿਸੇ ਨੇ ਧੱਕੇਸ਼ਾਹੀ ਕੀਤੀ ਹੋਵੇ ਜਿਹੜੀ ਕਿ ਚੋਣ ਕਮਿਸ਼ਨ ਲਈ ਤਸੱਲੀ ਦੀ ਗੱਲ ਹੈ।

ਮੁੱਖ ਚੋਣ ਅਫਸਰ ਨੇ ਦੱਸਿਆ ਕਿ 2500 ਦੇ ਕਰੀਬ ਮੁਲਾਜ਼ਮਾਂ ਨੇ ਵੋਟਾਂ ਪਾਉਣ ਦੇ ਕੰਮ ਵਿੱਚ ਆਪਣੀ ਡਿਊਟੀ ਨਿਭਾਈ ਜਦੋਂ ਕਿ ਸ਼ਾਂਤਮਈ ਤਰੀਕੇ ਨਾਲ ਚੋਣਾਂ ਕਰਵਾਉਣ ਲਈ 1044 ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਦੇ ਜਵਾਨਾਂ ਨੇ ਮੁਸਤੈਦੀ ਨਾਲ ਡਿਊਟੀ ਕੀਤੀ ।

ਉਨ•ਾਂ ਕਿਹਾ ਕਿ ਇਸ ਜ਼ਿਮਨੀ ਚੋਣ ਦਾ ਨਤੀਜਾ 31 ਮਈ ਨੁੰ ਵੋਟਾਂ ਦੀ ਗਿਣਤੀ ਉਪਰੰਤ ਐਲਾਨਿਆ ਜਾਵੇਗਾ। ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਜਲੰਧਰ ਵਿਖੇ ਕੀਤੀ ਜਾਵੇਗੀ।