• Home
  • ਵੇਰਕਾ ਮਿਲਕ ਪਲਾਂਟ ਦਾ ਭਾਂਡਾ ਭੰਨਣ ਤੇ ਸਿਮਰਜੀਤ ਬੈਂਸ ਵਿਰੁੱਧ ਮੁਕੱਦਮਾ ਦਰਜ

ਵੇਰਕਾ ਮਿਲਕ ਪਲਾਂਟ ਦਾ ਭਾਂਡਾ ਭੰਨਣ ਤੇ ਸਿਮਰਜੀਤ ਬੈਂਸ ਵਿਰੁੱਧ ਮੁਕੱਦਮਾ ਦਰਜ

ਲੁਧਿਆਣਾ (ਖ਼ਬਰ ਵਾਲੇ ਬਿਊਰੋ )ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਬੀਤੀ ਕੱਲ੍ਹ ਸ਼ਾਮ ਵੇਰਕਾ ਮਿਲਕ ਮਿਲਕ ਪਲਾਂਟ ਲੁਧਿਆਣਾ ਵਿਖੇ ਸਟਿੰਗ ਆਪ੍ਰੇਸ਼ਨ ਕਰਕੇ ਉੱਥੇ ਹੋ ਰਹੇ ਦੁੱਧ ਤੇ ਦਹੀਂ  ਦੇ ਉਤਪਾਦਨ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਲਈ ਵਿਭਾਗ ਵੱਲੋਂ ਵਰਤੀਆਂ ਜਾ ਰਹੀਆਂ ਊਣਤਾਈਆਂ ਦਾ ਭਾਂਡਾ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਭੰਨਿਆ ਸੀ ਅਤੇ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਖ਼ਿਲਾਫ਼ ਮੁੱਖ ਮੰਤਰੀ ਤੋਂ ਕਾਰਵਾਈ ਵੀ ਮੰਗੀ ਸੀ ।ਪਰ ਹੋਇਆ ਇਸ ਦੇ ਉਲਟ ਅੱਜ ਸਰਕਾਰ ਵੱਲੋਂ ਸਿਮਰਜੀਤ ਬੈਂਸ ਦੇ ਖਿਲਾਫ ਲੁਧਿਆਣਾ ਵਿਖੇ ਅਪਰਾਧਿਕ ਮੁਕੱਦਮਾ ਦਰਜ ਕਰ ਕਰ ਲਿਆ ਗਿਆ ਹੈ ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਿਰੁੱਧ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਦੀ ਸ਼ਿਕਾਇਤ ਤੇ ਕੰਮ ਵਿੱਚ ਵਿਘਨ ਪਾਉਣ ਦਾ ਮੁਕੱਦਮਾ ਭਾਰਤੀ ਦੰਡਾਵਲੀ ਦੀ ਧਾਰਾ 353/186/451/149 ਤਹਿਤ ਦਰਜ ਕੀਤਾ ਗਿਆ ਹੈ ਜੋ ਕਿ ਸਾਰੀਆਂ ਗੈਰ ਜ਼ਮਾਨਤੀ ਧਰਾਵਾਂ ਹਨ ਜਿਸ ਤਹਿਤ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਕਿਸੇ ਵੀ ਸਮੇਂ ਸੰਭਵ ਹੈ ।