• Home
  • ਵਿੰਗ ਦੇ ਜਥੇਬੰਦਕ ਢਾਂਚੇ ਵਿਚ ਹੋਰ ਕੀਤੀਆਂ ਅਹਿਮ ਨਿਯੁਕਤੀਆਂ

ਵਿੰਗ ਦੇ ਜਥੇਬੰਦਕ ਢਾਂਚੇ ਵਿਚ ਹੋਰ ਕੀਤੀਆਂ ਅਹਿਮ ਨਿਯੁਕਤੀਆਂ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਾਣੀਕੇ ਨੇ ਵਿੰਗ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦੇ ਹੋਏ ਕੁੱਝ ਹੋਰ ਅਹਿਮ ਨਿਯੁਕਤੀਆਂ ਕਰ ਕੇ ਉਨ੍ਹਾਂ ਦੇ ਨਾਮ ਐਲਾਨ ਕੀਤਾ ਹਨ। ਵਿੰਗ ਦੇ ਜਥੇਬੰਦਕ ਢਾਂਚੇ ਵਿਚ ਕੁਲਦੀਪ ਸਿੰਘ ਚੂਹੜਚੱਕ ਅਤੇ ਮਹਿੰਦਰਪਾਲ ਸਿੰਘ ਜੱਸਲ ਨੂੰ ਵਿੰਗ ਦਾ ਮੀਤ ਪ੍ਰਧਾਨ, ਰਾਮ ਸਿੰਘ ਮਟਰਾਂ ਨੂੰ ਜਨਰਲ ਸਕੱਤਰ, ਸਵਰਨ ਸਿੰਘ ਹੀਰੇਵਾਲਾ ਨੂੰ ਸੰਯੁਕਤ ਸਕੱਤਰ, ਰਜਿੰਦਰ ਸਿੰਘ ਘੱਗਾ ਨੂੰ ਜਥੇਬੰਦਕ ਸਕੱਤਰ, ਸੁਖਚੈਨ ਸਿੰਘ ਨੂੰ ਪ੍ਰਚਾਰ ਸਕੱਤਰ ਅਤੇ  ਭਗਤ ਸਿੰਘ ਨੂੰ ਐਸ.ਸੀ ਵਿੰਗ ਦਾ ਦਫ਼ਤਰ ਸਕੱਤਰ ਨਿਯੁਕਤ ਕੀਤਾ ਹੈ। ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿਚ ਗੁਰਮੀਤ ਸਿੰਘ ਪ੍ਰਧਾਨ ਪੁਲਿਸ ਜ਼ਿਲ੍ਹਾ ਖੰਨਾਂ ਅਤੇ ਰੰਗੀ ਸਿੰਘ ਖਾਰਾ ਜ਼ਿਲ੍ਹਾ ਪ੍ਰਧਾਨ ਮਾਨਸਾ ਨਿਯੁਕਤ ਕੀਤਾ ਗਿਆ ਹੈ। ਜਦਕਿ ਪ੍ਰੇਮ ਸਿੰਘ ਢਰਪਈ ਅਤੇ ਦਰਸ਼ਨ ਸਿੰਘ ਭੀਮ ਸਮਾਧਭਾਈ ਐਸ.ਸੀ ਵਿੰਗ ਦੀ ਵਰਕਿੰਗ ਕਮੇਟੀ ਦਾ ਮੈਂਬਰ ਵਜੋਂ ਨਿਯੁਕਤ ਕੀਤੇ ਗਏ ਹਨ।