• Home
  • ਵਿਦਿਆਰਥਣ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਆਤਮ ਹੱਤਿਆ

ਵਿਦਿਆਰਥਣ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਆਤਮ ਹੱਤਿਆ

ਫ਼ਰੀਦਕੋਟ- ਫ਼ਰੀਦਕੋਟ ਦੀ ਇੱਕ ਵਿਦਿਆਰਥਣ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਇਹ ਵਿਦਿਆਰਥਣ ਫ਼ਰੀਦਕੋਟ ਦੀ ਗਰੀਨ ਐਵਿਨਿਊ ਕਾਲੋਨੀ ਦੀ ਵਸਨੀਕ ਦੱਸੀ ਜਾ ਰਹੀ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਲੜਕੀ ਨੇ ਰੇਲ ਗੱਡੀ ਦੇ ਅੱਗੇ ਆ ਕੇ ਕਿਉਂ ਜਾਨ ਦਿੱਤੀ। ਫ਼ਿਲਹਾਲ ਇਸ ਨੂੰ ਆਤਮਹੱਤਿਆ ਦਾ ਮਾਮਲਾ ਹੀ ਮੰਨਿਆ ਜਾ ਰਿਹਾ ਹੈ। ਇਸ ਸਬੰਧ ਵਿਚ ਜਾਂਚ ਅਧਿਕਾਰੀ ਜੋਗਿੰਦਰ ਸਿੰਘ ਨੇ ਦੱਸਿਆ ਦੇ ਰਿਪਨਦੀਪ ਕੌਰ ਪੁੱਤਰੀ ਰਾਜਵਿੰਦਰ ਸਿੰਘ ਨਿਵਾਸੀ ਗਰੀਨ ਐਵਿਨਿਊ ਜੋ ਕਿ ਬਾਬਾ ਫ਼ਰੀਦ ਨਰਸਿੰਗ ਕਾਲਜ ਵਿਚ ਬੀ.ਐਸ.ਸੀ. ਨਰਸਿੰਗ ਦੀ 4th ਸਾਲ ਦੀ ਵਿਦਿਆਰਥਣ ਸੀ ਜੋ ਸਵੇਰੇ ਬਠਿੰਡਾ ਤੋਂ ਜੰਮੂ ਜਾਣ ਵਾਲੀ ਜੰਮੂ ਤਵੀ ਐਕਸਪ੍ਰੈੱਸ ਦੇ ਅੱਗੇ ਆ ਗਈ। ਜਿਸ ਦੇ ਨਾਲ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਕੁੜੀ ਨੇ ਆਤਮਹੱਤਿਆ ਕਿਉਂ ਕੀਤੀ। ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਹੀ ਮੌਤ ਦੇ ਅਸਲ ਕਰਨਾ ਦਾ ਪਤਾ ਚੱਲ ਸਕਦਾ ਹੈ।