• Home
  • ਵਿਜੇ ਮਾਲੀਆ ਨੂੰ ਝਟਕਾ :ਬ੍ਰਿਟੇਨ ਦੀ ਅਦਾਲਤ ਨੇ ਕਿਹਾ ਉਹ ਭਾਰਤੀ ਬੈਂਕਾਂ ਨੂੰ 1ਕਰੋੜ 80 ਲੱਖ ਹਰਜਾਨਾ ਦੇਵੇ

ਵਿਜੇ ਮਾਲੀਆ ਨੂੰ ਝਟਕਾ :ਬ੍ਰਿਟੇਨ ਦੀ ਅਦਾਲਤ ਨੇ ਕਿਹਾ ਉਹ ਭਾਰਤੀ ਬੈਂਕਾਂ ਨੂੰ 1ਕਰੋੜ 80 ਲੱਖ ਹਰਜਾਨਾ ਦੇਵੇ


ਲੰਡਨ( ਖ੍ਬਰ ਵਾਲੇ ਬਿਊਰੋ) ਭਾਰਤੀ ਬੈਂਕਾਂ ਨਾਲ ਹਜ਼ਾਰਾਂ ਕਰੋੜ ਰੁਪਏ ਦੀ ਠੱਗੀ ਮਾਰ ਕੇ ਇੰਗਲੈਂਡ ਵਿੱਚ ਰਹਿ ਰਹੇ ਪ੍ਰਸਿੱਧ ਬਿਜ਼ਨਸਮੈਨ ਵਿਜੇ ਮਾਲਿਆਜਿਹੜਾ ਕਿ ਭਾਰਤ ਦੀਆਂ ਅਦਾਲਤਾਂ ਨੇ ਭਗੌੜਾ ਕੀਤਾ ਹੋਇਆ ਹੈ ਨੂੰ ਇੰਗਲੈਂਡ ਦੀ ਇੱਕ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਉਹ ਭਾਰਤੀ ਬੈਂਕਾਂ ਦਾ ਪੈਸਾ ਵਾਪਸ ਕਰੇ ।ਅਤੇ ਕਾਨੂੰਨੀ ਖਰਚ ਦੇ ਤੌਰ ਤੇ ਕਰੀਬ ਦੋ ਲੱਖ ਪੌਂਡ ਦਾ ਹਰਜ਼ਾਨੇ ਦੇ ਤੌਰ ਤੇ ਭੁਗਤਾਨ ਕਰੇ । ਇਸ ਲਈ ਬ੍ਰਿਟੇਨ ਦੀ ਅਦਾਲਤ ਨੇ ਵਿਜੇ ਮਾਲਿਆ ਵੱਲੋਂ ਭਾਰਤ ਦੀਆਂ ਬੈਂਕਾਂ ਦੇ  1.145 ਅਰਬ ਪੌਂਡ ਦੀ ਦੇਣਦਾਰੀ ਨੂੰ ਸਹੀ ਠਹਿਰਾਇਆ ।

ਦੱਸਣਯੋਗ ਹੈ ਕਿ ਵਿਜੇ ਮਾਲਿਆ ਵਿਰੁੱਧ ਭਾਰਤ ਦੇ ਤੇਰਾਂ ਬੈਂਕ ਕਾਨੂੰਨੀ ਲੜਾਈ ਲੜ ਰਹੇ ਹਨ ਜਿਨ੍ਹਾਂ ਚ ਸਟੇਟ ਬੈਂਕ ਆਫ ਇੰਡੀਆ,  ਬੈਂਕ ਆਫ ਬੜੌਦਾ, ਆਈਡੀਬੀਆਈ ਬੈਂਕ ,ਕਾਰਪੋਰੇਸ਼ਨ ਬੈਂਕ ,ਫੈਡਰਲ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਜੰਮੂ ਕਸ਼ਮੀਰ ਬੈਂਕ, ਪੰਜਾਬ ਸਿੰਧ ਬੈਂਕ ,ਯੂਕੋ ਬੈਂਕ ,ਸਟੇਟ ਬੈਂਕ ਆਫ ਮਸੂਰ ,ਯੂਨਾਈਟਿਡ ਬੈਂਕ, ਬੈਂਕਆਫ ਇੰਡੀਆ ਦੇ ਨਾਂ ਸ਼ਾਮਲ ਹਨ।ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਜੇ ਮਾਲਿਆ ਤੇ ਨੌ ਹਜ਼ਾਰ ਕਰੋੜ ਦਾ ਕਰਜ਼ਾ ਹੈ ,ਟੈਕਸ ਪਹਿਲਾਂ ਵਿਜੈ ਮਾਲਿਆ ਦੇ ਜੇਲ੍ਹ ਚੋਂ ਜ਼ਮਾਨਤ ਤੋਂ ਦੀ ਸੀ ਪਰ ਉਹ ਉਸ ਤੋਂ ਬਾਅਦ ਭਾਰਤ ਨੂੰ ਛੱਡ ਕੇ ਇੰਗਲੈਂਡ ਪੁੱਜ ਗਿਆ ਸੀ ।ਜਿਸ ਕਾਰਨ ਉਸ ਨੂੰ ਭਾਰਤੀ ਅਦਾਲਤਾਂ ਵੱਲੋਂ ਭਗੌੜਾ ਕੀਤਾ ਗਿਆ ਹੈ ।