• Home
  • ਵਿਜੀਲੈਂਸ ਨੇ ਨਵਾਂ ਸ਼ਹਿਰ ਜ਼ਿਲ੍ਹੇ ਚ ਨਇਬ ਤਹਿਸੀਲਦਾਰ ਤੇ ਜੇਈ ਸਮੇਤ ਤਿੰਨ ਜਣਿਆਂ ਨੂੰ ਦਬੋਚਿਆ 

ਵਿਜੀਲੈਂਸ ਨੇ ਨਵਾਂ ਸ਼ਹਿਰ ਜ਼ਿਲ੍ਹੇ ਚ ਨਇਬ ਤਹਿਸੀਲਦਾਰ ਤੇ ਜੇਈ ਸਮੇਤ ਤਿੰਨ ਜਣਿਆਂ ਨੂੰ ਦਬੋਚਿਆ 

ਚੰਡੀਗੜ੍ਹ 12ਮਈ ( ਖ਼ਬਰ ਵਾਲੇ ਬਿਊਰੋ )
ਵਿਜੀਲੈਂਸ ਵਿਭਾਗ ਨੇ ਅੱਜ ਜ਼ਿਲ੍ਹਾ ਨਵਾਂ ਸ਼ਹਿਰ ਚ ਦੋ ਵਿਭਾਗਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਨਹਿਰ ਤਹਿਸੀਲਦਾਰ ਅਤੇ ਬਿਜਲੀ ਬੋਰਡ ਦੇ ਜੇਈ ਤੋਂ ਇਲਾਵਾ ਸਮੇਤ ਤਿੰਨ ਵਿਅਕਤੀਆਂ ਨੂੰ ਵੱਢੀ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ ।
ਮਿਲੀ ਜਾਣਕਾਰੀ ਅਨੁਸਾਰ ਬੰਗਾ ਦੇ ਨਇਬ ਤਹਿਸੀਲਦਾਰ ਧਰਮਿੰਦਰ ਕੁਮਾਰ ਤੇ ਉਸਦੇ ਏਜੰਟ ਗਗਨਦੀਪ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ 17500ਦੀ ਇੱਕ ਵਿਅਕਤੀ ਤੋਂ ਉਸ ਦਾ ਪਲਾਟ ਨਾਮ ਤਬਦੀਲ ਕਰਾਉਣ ਦੀ ਰਿਸਵਤ ਲੈ ਰਹੇ ਸਨ । ਇਸ ਦੀ ਸ਼ਿਕਾਇਤ ਪਹਿਲਾਂ ਹੀ ਗਗਨਦੀਪ ਸਿੰਘ ਪੁੱਤਰ ਸੋਹਣ ਸਿੰਘ ਕਲਸੀ ਨੇ ਵਿਜੀਲੈਂਸ ਵਿਭਾਗ ਦੇ ਉੱਚ ਅਧਿਕਾਰੀਆਂ ਪਾਸ ਕਰ ਦਿੱਤੀ ਸੀ iਇਸ ਦੇ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਜਲੰਧਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ।ਦੂਜੇ ਪਾਸੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਮੁਕੰਦਪੁਰ ਵਿਖੇ ਬਿਜਲੀ ਬੋਰਡ ਦਾ ਜੇ ਈ ਜਸਵਿੰਦਰ ਸਿੰਘ ਵਿਜੀਲੈਂਸ ਦੇ ਉਸ ਸਮੇਂ ਕਾਬੂ ਆ ਗਿਆ ਜਦੋਂ ਉਹ ਇੱਕ ਘਰ ਦੇ ਵਿੱਚ ਮੀਟਰ ਲਗਾਉਣ ਦੇ 8000ਰੁਪਏ ਰਿਸਵਤ ਲੈ ਰਿਹਾ ਸੀ ।ਇਸ ਦੀ ਸ਼ਿਕਾਇਤ ਓਵਨਜੀਤ ਸਿੰਘ ਵਾਸੀ ਗੁਣਾਚੌਰ ਨੇ ਕੀਤੀ ਸੀ ,ਜਿਸ ਤਹਿਤ ਵਿਜੀਲੈਂਸ ਦੇ ਡੀਐੱਸਪੀ ਸੱਤਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ।
ਇਸ ਵਿਰੁੱਧ ਵੀ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ।