• Home
  • ਵਾਰ -ਵਾਰ ਨਤੀਜੇ ਚੋਂ ਫੇਲ੍ਹ ਹੋਣ ਵਾਲੇ ਨਲਾਇਕ ਐਸ ਡੀ ਐਮ ਨੇ ਅਸਤੀਫਾ ਦਿੱਤਾ

ਵਾਰ -ਵਾਰ ਨਤੀਜੇ ਚੋਂ ਫੇਲ੍ਹ ਹੋਣ ਵਾਲੇ ਨਲਾਇਕ ਐਸ ਡੀ ਐਮ ਨੇ ਅਸਤੀਫਾ ਦਿੱਤਾ

ਚੰਡੀਗੜ੍ਹ 28 ਅਪ੍ਰੈਲ (ਪਰਮਿੰਦਰ ਸਿੰਘ ਜੱਟਪੁਰੀ) ਆਮ ਤੌਰ ਤੇ ਦੇਸ਼ ਵਿੱਚ ਜਦੋਂ ਵੀ ਕਿਸੇ ਵੱਡੇ ਅਧਿਕਾਰੀ ਵੱਲੋਂ ਅਸਤੀਫ਼ਾ ਦੇਣ ਦੀ ਗੱਲ ਸਾਹਮਣੇ ਆਵੇ ਤਾਂ ਇਹ ਸਮਝਿਆ ਜਾਂਦਾ ਹੈ ਜਾਂ ਤਾਂ ਉਸ ਨੇ ਚੋਣ ਲੜਨੀ ਹੋਵੇਗੀ ਜਾਂ ਫਿਰ ਉਸ ਤੇ ਕੋਈ ਸਿਆਸੀ ਦਬਾਅ ਹੋਵੇਗਾl
ਪਰ ਪੰਜਾਬ ਵਿੱਚ ਪਹਿਲਾ ਮਾਮਲਾ ਅਜਿਹਾ ਸਾਹਮਣੇ ਆਇਆ ਹੈ ਇੱਕ ਮੌਜੂਦਾ ਐਸ ਡੀ ਐਮ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ,ਨਾ ਤਾਂ ਉਨ੍ਹਾਂ ਚੋਣ ਲੜਦੀ ਹੈ ਤੇ ਨਾ ਹੀ ਉਸ ਤੇ ਸਿਆਸੀ ਦਬਾਅ ਹੈl
  khabarwaale.com ਦੀ ਟੀਮ ਨੇ ਐਸ ਡੀ ਐਮ ਵੱਲੋਂ ਅਸਤੀਫ਼ਾ ਦੇਣ ਦੀ ਗੱਲ ਜਨਤਾ ਦੀ ਕਚਹਿਰੀ ਵਿੱਚ ਲਿਆਂਦੀ  l
ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਭਵਾਨੀਗੜ੍ਹ ਵਿਖੇ ਤਾਇਨਾਤ ਐਸ ਡੀ ਐਮ ਅਮਰਿੰਦਰ ਸਿੰਘ ਟਿਵਾਣਾ ਜਿਹੜੇ ਕਿ ਡਿਫੈਂਸ ਕੋਟੇ ਚੋਂ ਸਾਲ 2014 ਚ ਭਰਤੀ ਹੋਏ ਸਨ ਉਹ ਵਿਭਾਗ ਵੱਲੋਂ ਰੱਖੇ ਗਏ ਵਾਰ ਵਾਰ ਟੈਸਟਾਂ ਚੋਂ ਪਾਸ ਨਹੀਂ  ਹੋ ਸਕੇ ਨਿਯਮਾਂ ਮੁਤਾਬਕ ਰਾਜ ਦੀ ਸਿਵਲ ਸੇਵਾ ਵਿੱਚ ਸ਼ਾਮਲ ਹੋਣ ਦੇ ਡੇਢ ਸਾਲ ਬਾਅਦ ਇਹ ਇਮਤਿਹਾਨ ਪਾਸ ਕਰਨਾ ਹੁੰਦਾ ਹੈ ਅਤੇ ਇਸ ਨੂੰ ਪਾਸ ਕਰਨ ਲਈ ਚਾਰ ਮੌਕੇ ਦਿੱਤੇ ਜਾਂਦੇ ਹਨ । ਪਰ ਟਿਵਾਣਾ ਸਾਹਿਬ ਵਾਧੂ ਦਿੱਤੇ ਮੌਕੇ  ਦੇ ਬਾਵਜੂਦ ਵੀ  ਆਪਣਾ ਪੇਪਰ  ਪਾਸ ਨਹੀਂ ਕਰ ਸਕੇ । ਜਿਸ ਕਾਰਨ ਉਨ੍ਹਾਂ ਨੂੰ ਆਪਣੀ ਨੌਕਰੀ ਤੋਂ ਛਾਂਟੀ ਕੀਤੇ ਜਾਣ ਦਾ ਡਰ ਸੀ ।
ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਫਰਵਰੀ 2018 ਵਿੱਚ ਵੀ  ਵਾਧੂ ਮਿਲੇ ਮੌਕੇ ਵਿੱਚ ਟਿਵਾਣਾ ਨੇ ਪੀ ਸੀ ਐਸ ਅਫ਼ਸਰਾਂ ਦੇ ਲਏ ਗਏ ਵਿਭਾਗੀ  ਟੈਸਟ ਚੋਂ ਰੈਵੀਨਿਊ ਲਾਅ ਤੇ ਸਰਵਿਸ ਅਤੇ ਵਿੱਤੀ ਲਾਅ ਟੈਸਟ ਵਿਚੋਂ ਫੇਲ ਹੋ ਗਏ ਜਿਸ ਕਾਰਨ ਉਹ ਆਪਣੀ ਨੌਕਰੀ ਖਤਰੇ ਚ ਹੋਣ ਕਾਰਨ ਪਰੇਸ਼ਾਨ ਸਨ l
ਇਹ ਵੀ ਪਤਾ ਲੱਗਾ ਹੈ ਕਿ ਪੰਜ ਹੋਰ ਪੀ ਸੀ ਐੱਸ ਅਫ਼ਸਰ ਅਜਿਹੇ ਹੀ ਨਾਲਾਇਕਾ ਦੀ ਕਤਾਰ 'ਚ  ਹਨ ।ਹੁਣ ਇਹ ਵੇਖਣਾ ਹੋਵੇਗਾ ਕਿ ਜੇਕਰ ਉਹ ਆਪਣੇ  ਰਿਆਇਤੀ ਸਮਾਂ ਮਿਲਣ ਤੇ  ਆਪਣਾ ਟੈਸਟ  ਪਾਸ ਕਰਦੇ ਹਨ ਜਾਂ ਆਪਣੀ ਨੌਕਰੀ ਤੋਂ ਅਸਤੀਫਾ ਦਿੰਦੇ ਹਨl