• Home
  • ਵਾਤਾਵਰਨ ਮੰਤਰੀ ਵੱਲੋਂ ਸ਼ਰਾਬ ਦੀ ਫੈਕਟਰੀ ਖਾਸਾ ਦਾ ਦੌਰਾ-ਪ੍ਰਯੋਗਸ਼ਾਲਾ ਦੇ ਟੈਸਟ ਲਈ ਪਾਣੀ ਦੇ ਨਮੂਨੇ ਲਏ

ਵਾਤਾਵਰਨ ਮੰਤਰੀ ਵੱਲੋਂ ਸ਼ਰਾਬ ਦੀ ਫੈਕਟਰੀ ਖਾਸਾ ਦਾ ਦੌਰਾ-ਪ੍ਰਯੋਗਸ਼ਾਲਾ ਦੇ ਟੈਸਟ ਲਈ ਪਾਣੀ ਦੇ ਨਮੂਨੇ ਲਏ

ਚੰਡੀਗੜ, 30 ਮਈ (ਖ਼ਬਰ ਵਾਲੇ ਬਿਊਰੋ)
ਪੰਜਾਬ ਦੇ ਵਾਤਾਵਰਨ ਤੇ ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਖਾਸਾ ਡਿਸਟਿਲਰੀ ਦਾ ਦੌਰਾ ਕੀਤਾ ਅਤੇ ਫੈਕਟਰੀ ਦੇ ਵੱਖ ਵੱਖ ਵਿਭਾਗਾਂ ਦੀ ਜਾਂਚ ਕੀਤੀ। ਸ੍ਰੀ ਸੋਨੀ ਨੇ ਦੱਸਿਆ ਕਿ ਫੈਕਟਰੀ ਨੇ ਲੰਬੇ ਸਮੇਂ ਤੋਂ ਇਸ ਦੀ ਡਿਸਟੀਲੇਸ਼ਨ ਇਕਾਈ ਅਤੇ ਬਾਇਲਰ ਬੰਦ ਕਰ ਦਿੱਤੇ ਹਨ ਅਤੇ ਸਿਰਫ ਬੌਟਲਿੰਗ ਯੂਨਿਟ ਅਤੇ ਰੀਸਾਇਕਲਿੰਗ ਯੂਨਿਟ ਕੰਮ ਕਰ ਰਹੇ ਹਨ।
ਵਾਤਾਵਰਣ ਮੰਤਰੀ ਨੇ ਦੱਸਿਆ ਕਿ ਗੰਦੇ ਪਾਣੀ ਨੂੰ ਸਾਫ਼ ਕਰਨ ਵਾਲਾ ਪਲਾਂਟ (ਈਟੀਪੀ) ਤਸੱਲੀਬਖ਼ਸ਼ ਕੰਮ ਕਰ ਰਿਹਾ ਹੈ, ਫਿਰ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਮਾਹਿਰਾਂ ਵੱਲੋਂ ਇਸ ਦੇ ਪਾਣੀ ਦਾ ਸੈਂਪਲ ਲੈ ਲਿਆ ਗਿਆ ਹੈ। ਸ੍ਰੀ ਸੋਨੀ ਨੇ ਇਸ ਮੌਕੇ ਬੌਟਲਿੰਗ ਯੂਨਿਟ ਦੇ ਨਾਲ ਨਾਲ ਹੋਰ ਯੂਨਿਟਾਂ ਦਾ ਦੌਰਾ ਵੀ ਕੀਤਾ, ਜਿੱਥੇ ਉਨ•ਾਂ ਪੈਕਿੰਗ ਸਮੱਗਰੀ ਦੀ ਗੁਣਵੱਤਾ ਦੀ ਵੀ ਜਾਂਚ ਕੀਤੀ।
ਸ੍ਰੀ ਸੋਨੀ ਨੇ ਕਿਹਾ ਕਿ ਉਹ ਜਲਦੀ ਰਾਜ ਦੇ ਸਾਰੇ ਵੱਡੇ ਉਦਯੋਗਾਂ ਦਾ ਨਿਰੀਖਣ ਕਰਨਗੇ। ਉਨ•ਾਂ ਕਿਹਾ ਕਿ ਵਾਤਾਵਰਣ ਵਿੱਚ ਗਿਰਾਵਟ ਅਤੇ ਦਰਿਆਵਾਂ ਦੇ ਪਾਣੀ ਦਾ ਗੰਧਲਾ ਹੋਣਾ ਚਿੰਤਾ ਦਾ ਵਿਸ਼ਾ ਹੈ। ਪੀਪੀਸੀਬੀ ਦੀ ਟੀਮ ਵੱਲੋਂ ਰਸਾਇਣਕ ਪਦਾਰਥਾਂ ਦੇ ਸੈਂਪਲ ਵੀ ਲਏ ਜਾ ਰਹੇ ਹਨ, ਜਿਨ•ਾਂ ਵਿੱਚ ਖਾਸ ਕਰਕੇ ਆਬਕਾਰੀ ਖੇਤਰ ਦੀਆਂ ਗਤੀਵਿਧੀਆਂ ਸ਼ਾਮਲ ਹਨ ਅਤੇ ਜਿਸ ਦੀ ਰਿਪੋਰਟ ਆਉਣ 'ਤੇ ਹੀ ਭਵਿੱਖੀ ਫੈਸਲੇ ਲਏ ਜਾਣਗੇ।
ਸ੍ਰੀ ਸੋਨੀ ਨੇ ਕਿਹਾ ਕਿ ਸ੍ਰੀ ਸੁਖਪਾਲ ਸਿੰਘ ਖਹਿਰਾ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਲਈ ਸਬੰਧਤ ਮੁੱਖ ਇੰਜਨੀਅਰ ਨੂੰ ਨਿਰਪੱਖ ਰਿਪੋਰਟ ਦੇਣ ਲਈ ਕਿਹਾ ਗਿਆ ਹੈ ਅਤੇ ਇਸ ਰਿਪੋਰਟ ਨੂੰ ਬੋਰਡ ਵਿੱਚ ਪੇਸ਼ ਕੀਤਾ ਜਾਵੇਗਾ। ਸ੍ਰੀ ਸੋਨੀ ਨੇ ਕਿਹਾ ਕਿ ਕਾਨੂੰਨ ਸਭ ਤੋਂ ਉਪਰ ਹੈ ਅਤੇ ਸਭ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਭਾਵੇਂ ਕੋਈ ਵੀ ਹੋਵੇ ਉਸ ਨੂੰ ਝੂਠੇ ਦੋਸ਼ ਲਾਉਣ ਤੋਂ ਬਚਣਾ ਚਾਹੀਦਾ ਹੈ।