• Home
  • ਵਾਤਾਵਰਣ ਬਾਰੇ ਜਾਗਰੂਕਤਾ ਨੂੰ ਲੋਕ ਲਹਿਰ ਬਣਾਉਣਾ ਸਮੇਂ ਦੀ ਮੁੱਖ ਲੋੜ: ਨਵਜੋਤ ਸਿੰਘ ਸਿੱਧੂ

ਵਾਤਾਵਰਣ ਬਾਰੇ ਜਾਗਰੂਕਤਾ ਨੂੰ ਲੋਕ ਲਹਿਰ ਬਣਾਉਣਾ ਸਮੇਂ ਦੀ ਮੁੱਖ ਲੋੜ: ਨਵਜੋਤ ਸਿੰਘ ਸਿੱਧੂ

ਚੰਡੀਗੜ•, 15 ਜੂਨ
''ਵਾਤਾਵਾਰਣ ਤਬਦੀਲੀ ਆਉਣ ਵਾਲੀਆਂ ਪੀੜੀਆਂ 'ਤੇ ਬਹੁਤ ਮਾੜਾ ਅਸਰ ਪਾਵੇਗੀ, ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਸਾਨੂੰ ਅਜੋਕੇ ਸਮੇਂ ਵਿੱਚ ਹੀ ਵਾਤਾਵਰਣ ਪ੍ਰਣਾਲੀ ਨੂੰ ਵਿਗੜਨ ਤੋਂ ਬਚਾਉਣਾ ਪਵੇਗਾ ਜਿਸ ਲਈ ਸਾਨੂੰ ਲਹਿਰ ਖੜ•ੀ ਕਰਨੀ ਹੋਵੇਗੀ। ਇਹ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।'' ਇਹ ਗੱਲ ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਚੰਡੀਗੜ• ਵਿਖੇ 'ਡਾਇਲਾਗ ਹਾਈਵੇਜ਼' ਵੱਲੋਂ ਵਾਤਾਵਰਣ ਸੰਭਾਲ ਬਾਰੇ ਕਰਵਾਏ 'ਤੀਜੇ ਕੌਮੀ ਸੰਵਾਦ' ਦੌਰਾਨ ਆਖੀ।
ਵਾਤਾਵਰਨ ਨੂੰ ਆਫ਼ਤ ਤੋਂ ਬਚਾਉਣ ਸਬੰਧੀ ਜਾਗਰੂਕਤਾ ਫੈਲਾਉਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ਦੁਨੀਆ ਦੇ ਹਰੇਕ ਕੋਨੇ ਵਿੱਚ ਇਹ ਜਾਗਰੂਕਤਾ ਫੈਲਾਉਣ ਦੀ ਲੋੜ ਹੈ ਅਤੇ ਇਸ ਨੂੰ ਲੋਕਾਂ ਦੀ ਸਰਗਰਮ ਭਾਈਵਾਲੀ ਵਾਲੀ ਸਮੂਹਿਕ ਲਹਿਰ ਲਾਜ਼ਮੀ ਬਣਾਉਣਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਖੁਲਾਸਾ ਕੀਤਾ ਕਿ ਵਾਤਾਵਰਣਕ ਮਸਲਿਆਂ ਬਾਰੇ ਜਾਗਰੂਕਤਾ ਪੈਦਾ ਕਰ ਕੇ ਪੰਜਾਬ ਬਦਲ ਸਕਦਾ ਹੈ। ਉਨ•ਾਂ ਸਪੱਸ਼ਟ ਕੀਤਾ ਕਿ ਲੋਕ ਵੱਧ ਤੋਂ ਵੱਧ ਪੌਦੇ ਲਾ ਕੇ ਅਤੇ ਵਾਤਾਵਰਣਕ ਤਵਾਜ਼ਨ ਨੂੰ ਬਰਕਰਾਰ ਰੱਖਣਾ ਯਕੀਨੀ ਬਣਾ ਕੇ ਆਪਣੇ ਪੱਧਰ ਉਤੇ ਵੀ ਕੋਸ਼ਿਸ਼ਾਂ ਕਰਨ। ਉਨ•ਾਂ ਇਹ ਵੀ ਕਿਹਾ ਕਿ ਇਸ ਸੰਸਾਰ ਵਿੱਚ ਅਗਲੀ ਜੰਗ ਪਾਣੀ ਅਤੇ ਵਾਤਾਵਰਣ ਨਾਲ ਸਬੰਧਤ ਹੋਰ ਪਹਿਲੂਆਂ ਉਤੇ ਹੋਵੇਗੀ।
ਸ.ਸਿੱਧੂ ਨੇ ਆਖਿਆ ਕਿ ਸਾਡੇ ਧਾਰਮਿਕ ਗੰ੍ਰਥਾਂ ਵਿੱਚ ਵੀ ਪੌਣ-ਪਾਣੀ, ਧਰਤੀ ਨੂੰ ਪਵਿੱਤਰ ਦਰਜਾ ਦਿੰਦਿਆਂ ਸਾਡੇ ਗੁਰੂਆਂ, ਪੀਰ-ਪੈਗੰਬਰਾਂ ਨੇ ਇਨ•ਾਂ ਦੀ ਅਹਿਮੀਅਤ ਬਾਰੇ ਗੱਲ ਕੀਤੀ ਹੈ। ਸਿਹਤਮੰਦ ਤੇ ਮਜ਼ਬੂਤ ਸਮਾਜ ਸਿਰਜਣ ਲਈ ਵਾਤਾਵਰਣ ਦੇ ਮਸਲਿਆਂ ਬਾਰੇ ਲੋਕਾਂ ਦੀ ਸੰਵੇਦਨਸ਼ੀਲਤਾ ਨੂੰ ਲਹਿਰ ਵਿੱਚ ਤਬਦੀਲ ਕਰਨ ਦੀ ਵਕਾਲਤ ਕਰਦਿਆਂ ਸ. ਸਿੱਧੂ ਨੇ ਆਪਣੇ ਵੱਲੋਂ ਹਰ ਸੰਭਵ ਮਦਦ ਦੇਣ ਦਾ ਯਕੀਨ ਦਿਵਾਇਆ ਅਤੇ ਆਪਣੇ ਮੰਤਰੀ ਦੇ ਕਾਰਜਕਾਲ ਦੌਰਾਨ ਹਰ ਸਾਲ ਪੰਜ ਲੱਖ ਰੁਪਏ ਵਾਤਾਵਰਣ ਨੂੰ ਵਧੀਆ ਬਣਾਉਣ ਦੇਣ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ 'ਡਾਈਲਾਗ ਹਾਈਵੇਜ਼' ਦੇ ਮੁੱਖ ਟਰੱਸਟੀ ਸ੍ਰੀ ਦਵਿੰਦਰ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਪਲੀਤ ਹੋ ਰਹੇ ਵਾਤਾਵਰਣ ਬਾਰੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਸਥਿਤੀ ਬਹੁਤ ਗੰਭੀਰ ਹੈ ਅਤੇ ਤਬਾਹੀ ਦੇ ਕੰਢੇ ਉਤੇ ਹੈ, ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਚੌਗਿਰਦਾ ਖ਼ਤਰੇ ਵਿੱਚ ਹੈ, ਜੋ ਖੁਰਾਕੀ ਲੜੀ ਦਾ ਚੱਕਰ ਟੁੱਟਣ ਵੱਲ ਵਧ ਰਿਹਾ ਹੈ। ਉਨ•ਾਂ ਵਾਤਾਵਰਨ ਬਚਾਉਣ ਸਾਰੇ ਭਾਈਵਾਲਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਗੱਲ ਦੁਹਰਾਈ ਤਾਂ ਜੋ ਮਨੁੱਖੀ ਜੀਵਨ ਦੀ ਹੋਂਦ ਬਰਕਰਾਰ ਰਹਿ ਸਕੇ।
ਇਸ ਮੌਕੇ ਕੇਰਲਾ ਯੂਨੀਵਰਸਿਟੀ ਦੀ ਡਾਇਰੈਕਟਰ (ਖੋਜ) ਪੀ.ਇੰਦਰਾ ਦੇਵੀ, ਦਿਨੇਸ ਮਰੋਥੀਆ ਸਣੇ ਵੱਖ-ਵੱਖ ਸੂਬਿਆਂ ਤੋਂ ਵਾਤਾਵਰਣ ਮਾਹਿਰ ਵੀ ਹਾਜ਼ਰ ਹੋਏ।