• Home
  • ਵਲਡ ਯੂਨੀਅਨ ਆਫ਼ ਹੋਲਸੇਲ ਮਾਰਕਿਟ ਕਾਨਫਰੈਂਸ ਦਾ ਆਯੋਜਨ ਗੁਰੂਗ੍ਰਾਮ ਵਿਚ 18 ਅਕਤੂਬਰ ਨੂੰ ਹੋਵੇਗਾ ਖੇਤੀਬਾੜੀ ਮੰਤਰੀ

ਵਲਡ ਯੂਨੀਅਨ ਆਫ਼ ਹੋਲਸੇਲ ਮਾਰਕਿਟ ਕਾਨਫਰੈਂਸ ਦਾ ਆਯੋਜਨ ਗੁਰੂਗ੍ਰਾਮ ਵਿਚ 18 ਅਕਤੂਬਰ ਨੂੰ ਹੋਵੇਗਾ ਖੇਤੀਬਾੜੀ ਮੰਤਰੀ


ਚੰਡੀਗੜ, 19 ਅਪ੍ਰੈਲ  ਲਡ ਯੂਨੀਅਨ ਆਫ਼ ਹੋਲਸੇਲ ਮਾਰਕਿਟ (ਡਬਲਿਯੂ.ਯੂ.ਡਬਲਿਯੂ.ਐਮ.) ਕਾਨਫਰੈਂਸ ਦਾ ਆਯੋਜਨ ਹਰਿਆਣਾ ਦੇ ਗੁਰੂਗ੍ਰਾਮ ਵਿਚ 18 ਅਕਤੂਬਰ, 2018ਨੂੰ ਹੋਵੇਗਾ। ਇਸ ਦੇ ਲਈ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਅਤੇ ਵਲਡ ਯੂਨੀਅਨ ਆਫ਼ ਹੋਲਸੇਲ ਮਾਰਕਿਟ ਦੇ ਚੇਅਰਮੈਨ ਡਾਨ ਡੋਨਲਡ ਨੇਇਕ ਸਮਝੌਤੇ 'ਤੇ ਦਸਤਖਤ ਕੀਤੇ।
ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਦੀ ਅਗਵਾਈ ਹੇਠ ਗਏ ਵਫ਼ਦ ਨੇ ਸਪੇਨ ਦੀ ਸੱਭ ਤੋਂ ਵੱਡੀ ਮੰਡੀ ਮੇਰਕਾਬਾਰਨਾ ਬਾਰਸੀਲੋਨਾ ਮੰਡੀ ਦਾ ਦੌਰਾ ਕੀਤਾ ਅਤੇ ਉੱਥੇ ਦੇਹਲਾਤਾਂ ਦਾ ਅਧਿਐਨ ਕੀਤਾ।  ਵਲਡ ਯੂਨੀਅਨ ਆਫ਼ ਹੋਲਸੇਲ ਮਾਰਕਿਟ 65 ਦੇਸ਼ਾਂ ਦਾ ਇਕ ਕੌਮਾਂਤਰੀ ਸੰਗਠਨ ਹੈ, ਜਿਸ ਦੇ ਦੁਨੀਆ ਭਰ ਵਿਚ ਲਗਭਗ 200 ਥੋਕ ਬਾਜਾਰ ਮੈਂਬਰਹਨ। ਇਸ ਦੇ ਯੂਰੋਪ, ਏਸ਼ੀਆ, ਲੈਟਿਨ ਅਮੇਰਿਕਾ ਅਤੇ ਅਫ਼ਰੀਕਾ ਦੇ ਲਈ ਚਾਰ ਖੇਤਰੀ ਸਮੂਹ ਹਨ। ਇਹ ਇਕ ਅਜਿਹਾ ਚੋਟੀ ਦਾ ਸੰਗਠਨ ਹੈ ਜੋ ਵਿਸ਼ੇਸ਼ ਰੂਪ 'ਤੇ ਖੇਤੀਬਾੜੀ ਉਤਪਾਦਥੋਕ ਬਾਜਾਰ ਵੱਜੋਂ ਕੰਮ ਕਰ ਰਹੇ ਹਨ, ਚਾਹੇ ਉਨਾ ਦਾ ਪ੍ਰਬੰਧਨ, ਸਥਾਨਕ ਅਥਾਰਿਟੀ, ਨਿੱਜੀ ਜਾਂ ਜਨਤਕ-ਨਿਜੀ ਰੂਪ ਤੋਂ ਹੀ ਹੋ ਰਿਹਾ ਹੈ। ਇਸ ਦਾ ਮੰਤਵ ਦੁਨੀਆ ਭਰ ਵਿਚਪ੍ਰਣਾਲੀਆਂ, ਪ੍ਰਕਿਰਿਆਵਾਂ, ਤਕਨਾਲੋਜੀ, ਪਾਰਦਰਸ਼ਿਤਾ, ਸੂਚਨਾ ਦੇ ਅਦਾਨ-ਪ੍ਰਦਾਨ ਨਾਲ ਵਪਾਰ ਰਾਹੀਂ ਥੋਕ ਬਾਜਾਰ ਨੂੰ ਸਮਾਨ ਰੂਪ ਤੋਂ ਪ੍ਰੋਤਸਾਹਨ ਦੇਣਾ ਹੈ।
ਮੰਡੀ ਦੇ ਦੌਰੇ ਤੋਂ ਬਾਅਦ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਗਨੌਰ ਵਿਚ ਬਣ ਰਹੀ ਮੰਡੀ ਨੂੰ ਵਿਕਸਿਤ ਕਰਨ ਵਿਚ ਸਪੇਨ ਦੀ ਮੇਰਕਾਬਾਰਨਾ ਬਾਰਸੀਲੋਨਾ ਮੰਡੀ ਦਾ ਲਾਭ ਮਿਲੇਗਾ। ਉਨਾ ਨੇਕਿਹਾ ਕਿ ਹਰਿਅਣਾ ਦੇ ਗਨੌਰ ਦੀ ਭੌਗੋਲਿਕ ਸਥਿਤੀ ਅਤੇ ਸਪੇਨ ਵਿਚ ਮੇਰਕਾਬਾਰਨਾ ਦੀ ਮੰਡੀ ਵਿਚ ਕਾਫ਼ੀ ਸਮਾਨਤਾਵਾਂ ਹਨ, ਇਸ ਲਈ ਬਾਰਸੀਲੋਨਾ ਮੰਡੀ ਆਦਰਸ਼ ਸਾਬਤ ਹੋ ਸਕਦੀਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਪੇਨ ਦੀ ਇਹ ਮੰਡੀ 225 ਏਕੜ ਖੇਤਰ ਵਿਚ ਬਣੀ ਹੈ। ਅਧਿਐਨ ਦੇ ਦੌਰਾਨ ਵਫ਼ਦ  ਨੇ ਪਾਇਆ ਕਿ ਇਸ ਮੰਡੀ ਵਿਚ 700 ਕੰਪਨੀਆਂ ਦੀ ਦੁਕਾਨਾਂਹਨ ਅਤੇ 1400 ਟਰੱਕ ਰੋਜਾਨਾ ਆਉਂਦੇ ਹਨ ਜਿੰਨਾਂ ਦਾ ਲਗਭਗ 2080 ਕਰੋੜ ਰੁਪਏ ਦਾ ਟਰਨਓਵਰ ਹੈ। ਇੱਥੇ 10 ਲੱਖ 62 ਹਜਾਰ ਟਨ ਫ਼ੱਲ-ਸਬਜੀ, 73 ਹਜਾਰ ਟਨ ਮੱਛੀ।22 ਹਜਾਰ ਟਨ ਮੀਟ ਦੀ ਵਿਕਰੀ ਹੁੰਦੀ ਹੈ। ਮੰਡੀ ਵਿਚ 35 ਫ਼ੀਸਦੀ ਮਾਲ ਦਾ ਨਿਰਯਾਤ ਹੁੰਦਾ ਹੈ ਅਤੇ 38 ਫ਼ੀਸਦੀ ਸਮਾਨ ਬਾਹਰ ਦੇ ਦੇਸ਼ਾਂ ਤੋਂ ਆਉਂਦਾ ਹੈ, ਨਾਲ ਹੀ 30 ਹਜਾਰ ਟਨਵੇਸਟ ਨੂੰ ਰਿਸਾਈਕਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਵਿਚ 8 ਲੱਖ ਘਨ ਮੀਟਰ ਦੀ ਕੋਲਡ ਸਟੋਰ ਸੁਵਿਧਾਵਾਂ ਉਪਲੱਬਧ ਹਨ। ਉਨਾ ਨੇ ਦਸਿਆ ਕਿ ਸਾਲ 1836 ਵਿਚ 6ਹਜਾਰ ਵਰਗ ਮੀਟਰ ਵਿਚ ਬਣੇ ਅਤੇ 260 ਦੁਕਾਨਾ ਵਾਲੇ ਇਸ ਬਾਜਾਰ ਵਿਚ ਹਰ  ਸਾਲ 80 ਲੱਖ ਲੋਕ ਖਰੀਦਾਰੀ ਕਰਦੇ ਹਨ ਅਤੇ ਦੁਨੀਆ ਦੇ ਹਰ ਦੇਸ਼ ਦੇ ਫ਼ੱਲ ਇੱਥੇ ਹਰ ਮੌਸਮਵਿਚ ਹਰ ਰੋਜ ਉਪਲੱਬਧ ਹਨ, ਜੋ ਇਸ ਮੰਡੀ ਨੂੰ ਪ੍ਰਸਿੱਧ ਬਣਾਉਂਦੇ ਹਨ। ਉਨਾ ਨੇ ਕਿਹਾ ਕਿ ਚੰਗੀ ਯੋਜਨਾਬੱਧ ਤਰੀਕੇ ਨਾਲ ਬਣੀ ਇਹ ਮੰਡੀ ਗਨੌਰ ਵਿਚ ਬਨਣ ਵਾਲੀ ਮੰਡੀ ਦੇ ਲਈਆਦਰਸ਼ ਹੋ ਸਕਦੀ ਹੈ। ਉਨਾ ਨੇ ਕਿਹਾ ਕਿ ਇਸ ਤਰਾ ਦਾ ਢਾਂਚਾ ਹਰਿਆਣਾ ਦੇ ਲਈ ਉਪਯੋਗੀ ਸਿੱਧ ਹੋ ਸਕਦਾ ਹੈ।
ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਦੀ ਅਗਵਾਈ ਹੇਠ ਗਏ ਵਫ਼ਦ ਨੇ ਮੇਰਕਾਬਾਰਨਾ ਦੇ ਅਧਿਕਾਰੀਆਂ ਨਾਲ ਮੰਡੀ ਦੇ ਸਾਰੇ ਕਾਰਜ ਕਲਾਪਾਂ ਦੀ ਜਾਣਕਾਰੀ ਵਿਸਤਾਰਵਿਚ ਲਈ। ਵਫ਼ਦ ਵਿਚ ਖੇਤੀਬਾੜੀ ਵਿਭਾਗ ਦੇ ਪ੍ਰਧਾਨ ਸਕੱਤਰ ਅਭਿਲਕਸ਼ ਲਿਖੀ, ਸਿੰਚਾਈ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਰਸਤੋਗੀ, ਵਿਧਾਇਕ ਬਖਸ਼ੀਸ਼ ਸਿੰਘ, ਬਲਵੰਤ ਸਿਘ,ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਮਨਦੀਪ ਬਰਾੜ, ਰਾਜਕੁਮਾਰ ਬੇਨੀਵਾਲ ਨੇ ਬਾਰਸੀਲੋਨਾ ਦੀ ਸੱਭ ਤੋਂ ਪੁਰਾਣੇ ਸੈਂਟ ਜੋਸਫ਼ ਲਾ ਬੁਕੇਰਿਆ ਖੁਦਰਾ ਬਾਜਾਰ ਦਾ ਵੀ ਦੌਰਾ ਕੀਤਾ।