• Home
  • ਵਣ ਚੇਤਨਾ ਪਾਰਕ ਲੋਕਾਂ ‘ਚ ਵਣਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਹੋਵੇਗੀ ਸਹਾਈ: ਸਾਧੂ ਸਿੰਘ ਧਰਮਸੋਤ

ਵਣ ਚੇਤਨਾ ਪਾਰਕ ਲੋਕਾਂ ‘ਚ ਵਣਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਹੋਵੇਗੀ ਸਹਾਈ: ਸਾਧੂ ਸਿੰਘ ਧਰਮਸੋਤ

ਚੰਡੀਗੜ•, 26 ਅਪਰੈਲ:
ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸੂਬਾ ਸਰਕਾਰ ਵਲੋਂ ਬਣਾਈ ਜਾ ਰਹੀ ਵਣ ਚੇਤਨਾ ਪਾਰਕ ਲੋਕਾਂ ਵਿੱਚ ਵਣਾਂ ਸਬੰਧੀ ਜਾਗਰੂਕਤਾ ਪੈਦਾ ਕਰਨ 'ਚ ਸਹਾਈ ਹੋਵੇਗੀ। ਜੰਗਲਾਤ ਮੰਤਰੀ ਨੇ ਅੱਜ 'ਨਗਰ ਵਣ ਉਦਿਆਨ ਯੋਜਨਾ' ਤਹਿਤ ਜ਼ਿਲ•ਾ ਐਸ.ਏ.ਐਸ. ਨਗਰ (ਮੁਹਾਲੀ) ਦੇ ਪਿੰਡ ਸਿਸਵਾਂ ਵਿਖੇ ਬਣਾਏ ਜਾਣ ਵਾਲੇ ਵਣ ਚੇਤਨਾ ਕੇਂਦਰ ਦੇ ਖੇਤਰ ਦਾ ਨਿਰੀਖਣ ਕਰਨ ਮੌਕੇ ਇਹ ਪ੍ਰਗਟਾਵਾ ਕੀਤਾ। 

ਸ. ਧਰਮਸੋਤ ਨੇ ਦੱਸਿਆ ਕਿ ਇਹ ਪਾਰਕ ਪਿੰਡ ਸਿਸਵਾਂ ਦੀ ਪੰਚਾਇਤ ਦੇ ਤਕਰੀਬਨ 25 ਹੈਕਟੇਅਰ ਰਕਬੇ ਨੂੰ ਚੇਨ ਕਿੰਨ ਫੈਂਸਿੰਗ ਨਾਲ ਬੰਦ ਕਰਕੇ ਇਸ ਥਾਂ 'ਚ ਇਹ ਪਾਰਕ ਬਣਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਵਣ ਚੇਤਨਾ ਪਾਰਕ ਵਿੱਚ ਹਰ ਉਮਰ ਵਰਗ ਦੇ ਵਿਅਕਤੀਆਂ ਲਈ ਕੁਦਰਤ ਦਾ ਆਨੰਦ ਮਾਣਨ ਲਈ ਬੈਂਚ, ਝੂਲੇ, ਖੁੱਲ•ਾ ਜਿੰਮ, ਲਾਅਨ, ਵਾਚ ਟਾਵਰ, ਹੱਟ ਅਤੇ ਚੇਤਨਾ ਕੇਂਦਰ ਆਦਿ ਸਹੂਲਤਾਂ ਮੁਹੱਈਆ ਹੋਣਗੀਆਂ। ਇਸ ਮੌਕੇ ਜੰਗਲਾਤ ਮੰਤਰੀ ਅਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਣ ਸਿੰਘ ਕੰਗ ਨੇ ਪਿੱਪਲ ਦਾ ਇੱਕ ਬੂਟਾ ਵੀ ਲਾਇਆ।

ਸ. ਧਰਮਸੋਤ ਨੇ ਦੱਸਿਆ ਕਿ ਅਜਿਹਾ ਹੀ ਇੱਕ-ਇੱਕ ਪਾਰਕ ਦੰਦਰਾਲਾ, ਜ਼ਿਲ•ਾ ਐਸ.ਏ.ਐਸ. ਨਗਰ (ਮੁਹਾਲੀ), ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਅਤੇ ਹੁਸ਼ਿਆਰਪੁਰ ਵਿਖੇ ਵੀ ਬਣਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਇਨ•ਾਂ ਪ੍ਰਾਜੈਕਟ ਨਾਲ ਲੋਕਾਂ ਵਿੱਚ ਵਣਾਂ ਅਤੇ ਜੰਗਲੀ ਜੀਵਾਂ ਦੀ ਮਹੱਤਤਾ ਸਬੰਧੀ ਜਾਗਰੂਕਤਾ ਪੈਦਾ ਹੋਵੇਗੀ। ਉਨ•ਾਂ ਦੱਸਿਆ ਕਿ ਇਨ•ਾਂ ਪਾਰਕਾਂ 'ਤੇ ਅਨੁਮਾਨਿਤ ਇੱਕ-ਇੱਕ ਕਰੋੜ ਰੁਪਏ ਖ਼ਰਚੇ ਜਾਣ ਦੀ ਤਜ਼ਵੀਜ ਹੈ।

ਸ. ਧਰਮਸੋਤ ਨੇ ਆਪਣੇ ਇਸ ਦੌਰੇ ਦੌਰਾਨ ਮੁੱਲਾਂਪੁਰ ਤਹਿਤ ਪੈਂਦੇ ਜੰਗਲੀ ਖੇਤਰ ਵਿਖੇ ਚੰਦਨ ਦੇ ਬੂਟਿਆਂ ਦੇ ਪ੍ਰਦਰਸ਼ਨੀ ਪਲਾਂਟ ਦਾ ਦੌਰਾ ਵੀ ਕੀਤਾ। ਉਨ•ਾਂ ਦੱਸਿਆ ਕਿ ਇਸ ਖੇਤਰ 'ਚ 400 ਚੰਦਨ ਦੇ ਬੂਟਿਆਂ ਤੋਂ ਇਲਾਵਾ ਸੀਸਮ, ਧਰੇਕ ਤੇ ਆਂਵਲਾ ਦੇ ਲਗਭੱਗ 15 ਹਜ਼ਾਰ ਬੂਟੇ ਲਗਾਏ ਗਏ ਹਨ। ਉਨ•ਾਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਚੰਦਨ ਦੇ 2 ਲੱਖ ਬੂਟੇ ਲੋਕਾਂ ਨੂੰ ਸਸਤੀਆਂ ਰੇਟਾਂ 'ਤੇ ਮੁਹੱਈਆ ਕਰਵਾਉਣ ਲਈ ਤਿਆਰ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਚੰਦਨ ਦਾ ਬੂਟਾ ਤਕਰੀਬਨ 15 ਵਰਿ•ਆਂ ਬਾਅਦ 15 ਕਿਲੋ 'ਹਰਟ ਵੁੱਡ' ਪੈਦਾ ਕਰਦਾ ਹੈ ਜਿਸਦੀ ਕੀਮਤ ਲਗਭੱਗ 5 ਹਜ਼ਾਰ ਰੁਪਏ ਕਿਲੋ ਹੈ। ਉਨ•ਾਂ ਦੱਸਿਆ ਕਿ ਚੰਦਨ ਦੀ ਖੇਤੀ ਨਾਲ ਜਿੱਥੇ ਕਿਸਾਨ ਖ਼ੁਸ਼ਹਾਲ ਹੋਣਗੇ ਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹ ਮਿਲੇਗਾ, ਉੱਥੇ ਹੀ ਧਰਮੀ ਹੇਠਲੇ ਪਾਣੀ ਦੇ ਪੱਧਰ 'ਚ ਵੀ ਸੁਧਾਰ ਹੋਵੇਗਾ। 

ਸ. ਧਰਮਸੋਤ ਨੇ ਆਪਣੇ ਇਸ ਦੌਰੇ ਦੌਰਾਨ ਮਿਰਜ਼ਾਪੁਰ ਵਿਖੇ ਵਣ ਵਿਭਾਗ ਵਲੋਂ ਆਯੋਜਿਤ ਸਿਲਾਈ/ਕਢਾਈ ਦੀ ਸਿਖਲਾਈ ਪ੍ਰਾਪਤ ਕਰ ਚੁੱਕੇ ਵਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ। ਉਨ•ਾਂ ਨੇ ਇਸ ਮੌਕੇ ਸੈਲਫ ਹੈਲਪ ਗਰੁੱਪਾਂ ਦੁਆਰਾ ਤਿਆਰ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਦਾ ਨਿਰੀਖਣ ਵੀ ਕੀਤਾ।