• Home
  • ਲੱਡੂ ਵੰਡਦੀ ਕਚਹਿਰੀਓਂ ਆਵਾਂ ,ਪਹਿਲੀ ਪੇਸ਼ੀ …..! ਸਿੱਧੂ ਦੀ ਕਿਸਮਤ ਨੇ ਮਾਰਿਆ ਛੱਕਾ

ਲੱਡੂ ਵੰਡਦੀ ਕਚਹਿਰੀਓਂ ਆਵਾਂ ,ਪਹਿਲੀ ਪੇਸ਼ੀ …..! ਸਿੱਧੂ ਦੀ ਕਿਸਮਤ ਨੇ ਮਾਰਿਆ ਛੱਕਾ

ਚੰਡੀਗੜ੍ਹ ,15ਮਈ ,(ਪਰਮਿੰਦਰ ਸਿੰਘ ਜੱਟਪੁਰੀ)
ਖੇਡਾਂ ਤੇ ਰਾਜਨੀਤੀ ਖੇਤਰ ਵਿੱਚ ਚੌਕੇ- ਛੱਕੇ ਮਾਰਨ ਵਾਲੇ  ਨਵਜੋਤ ਸਿਧੂ ਦੀ ਕਿਸਮਤ ਦਾ ਵੀ ਫੈਸਲਾ ਅੱਜ ਸੁਪਰੀਮ ਕੋਰਟ ਨੇ ਦੇ ਦਿੱਤਾ ਹੈ  ਜਿਸ ਬਾਰੇ ਇਹ ਆਖ ਲਿਆ ਜਾਵੇ ਕਿ ਨਵਜੋਤ ਸਿੱਧੂ ਦੀ ਕਿਸਮਤ ਨੇ ਇਸ ਵਾਰ ਵੀ ਛੱਕਾ ਮਾਰਿਆ ਹੈ ।
ਦੇਸ਼ ਦੀ ਸਰਬਉੱਚ ਅਦਾਲਤ ਵੱਲੋਂ ਨਵਜੋਤ ਸਿੱਧੂ ਦੇ ਹੱਕ ਵਿੱਚ ਫ਼ੈਸਲਾ ਲੈਣ ਦੀ ਜਿਉਂ ਹੀ ਖ਼ਬਰ ਨਸ਼ਰ ਹੋਈ ਤਾਂ ਰਾਉ ਸਮੇਂ ਉਨ੍ਹਾਂ ਦੇ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਕਈ ਥਾਈਂ ਢੋਲ ਵੀ ਵੱਜੇ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਲੱਡੂ ਵੀ ਵੰਡੇ ਗਏ ।ਨਵਜੋਤ ਸਿੱਧੂ ਦੇ ਜੱਦੀ ਸ਼ਹਿਰ ਅੰਮ੍ਰਿਤਸਰ ਵਿਖੇ ਵੀ ਉਨ੍ਹਾਂ ਦੇ ਸਮਰਥਕਾਂ ਚ ਖੁਸ਼ੀ ਦਾ ਮਾਹੌਲ ਸੀ ਅਤੇ ਇਸ ਚ ਉਨ੍ਹਾਂ ਦੀ ਪਤਨੀ ਨਵਜੋਤ ਬਜ਼ੁਰਗ ਨਵਜੋਤ ਕੌਰ ਸਿੱਧੂ ਅਤੇ ਬੇਟੀ ਵੱਲੋਂ ਜਿੱਥੇ  ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਉੱਥੇ ਨਾਲ ਹੀ ਲੱਡੂ ਵੀ ਵੰਡੇ ਗਏ ਲੱਡੂ ਵੰਡਣ ਦੀ ਖਬਰ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਹ ਲੋਕ ਗੀਤ ਦੇ ਬੋਲ ਚਰਚਾ ਚ ਜ਼ਰੂਰ ਰਹੇ.."ਲੱਡੂ ਵੰਡਦੀ ਕਚਹਿਰੀਓ ਆਵਾਂ ,ਪਹਿਲੀ ਪੇਸ਼ੀ ......."।
ਭਾਵੇਂ ਕਿ ਨਵਜੋਤ ਸਿੱਧੂ ਦੀ ਪੰਜਾਬ ਦੀ ਕੈਪਟਨ ਸਰਕਾਰ ਚ ਚੰਗੀ ਚੜ੍ਹਤ ਹੈ ਕਿਉਂਕਿ ਸਰਕਾਰ ਵਿੱਚ ਆਪ ਕੈਬਨਿਟ ਮੰਤਰੀ ਤੇ ਉਸ ਦੀ ਪਤਨੀ ਨਵਜੋਤ ਕੌਰ ਸਿੱਧੂ ਵਡੇ ਰੈਂਕ ਦੀ ਚੇਅਰਮੈਨ ਹੈ । ਪਰ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਵੱਲੋਂ ਅੰਦਰ ਖਾਤੇ ਕੈਪਟਨ ਖਿਲਾਫ ਬਗਾਵਤ ਚੱਲ ਰਹੀ ਹੈ।