• Home
  • ਲੰਗਰ ਤੇ ਲੱਗੇ ਜੀਐੱਸਟੀ ਨੂੰ ਹਟਾਉਣ ਲਈ ਮੈਂ 1 ਸਾਲ ਤੋਂ ਲੜ ਰਹੀ ਹਾਂ

ਲੰਗਰ ਤੇ ਲੱਗੇ ਜੀਐੱਸਟੀ ਨੂੰ ਹਟਾਉਣ ਲਈ ਮੈਂ 1 ਸਾਲ ਤੋਂ ਲੜ ਰਹੀ ਹਾਂ

ਚੰਡੀਗੜ੍ਹ- ਮੈਂ 1 ਸਾਲ ਤੋਂ ਲੰਗਰ ਤੇ ਲੱਗੇ ਜੀ. ਐੱਸ. ਟੀ. ਨੂੰ ਹਟਾਉਣ ਲਈ ਲੜ ਰਹੀ ਹੈ ਅਤੇ ਹੁਣ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਤੀ ਰੂਪ 'ਚ ਵੀ ਦਿੱਤਾ ਹੈ ਕਿ ਲੰਗਰ ਤਿਆਰ ਕਰਨ ਲਈ ਵਰਤੀ ਜਾਂਦੀ ਸਮੱਗਰੀ ਤੋਂ ਜੀ.ਐਸ.ਐਸ.ਟੀ. ਨੂੰ ਹਟਾਉਣ ਵਿਚ ਕੋਈ ਹੋਰ ਦੇਰੀ ਨਾ ਕੀਤੀ ਜਾਵੇ । ਇਹ ਬਿਆਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪੇਸ਼ ਕੀਤੇ। ਉਨਾਂ ਨੇ ਕਿਹਾ ਕਿ ਗੁਰਦੁਆਰਿਆਂ ਦੇ 'ਲੰਗਰ' 'ਚ ਇਸਤੇਮਾਲ ਹੋਣ ਵਾਲੀ ਸਮੱਗਰੀ 'ਤੇ ਜੀਐਸਟੀ ਨੂੰ ਮੁਆਫ ਕੀਤਾ ਜਾਣਾ ਚਾਹੀਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਲੱਖਾਂ ਲੋਕਾਂ ਨੂੰ ਮੁਫਤ ਭੋਜਨ ਮੁਹੱਈਆ ਕਰਾਇਆ ਜਾਂਦਾ ਹੈ। ਇਹ ਪੈਸੇ ਸ਼ਰਧਾਲੂਆਂ ਦੇ ਚੜ੍ਹਾਵੇ ਰਾਹੀਂ ਆਉਂਦੇ ਹਨ ਜਿਸ ਦੀ ਵਰਤੋਂ ਲੰਗਰ ਬਣਾਉਣ ਲਈ ਕੀਤੀ ਜਾਂਦੀ ਹੈ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਚਿੱਠੀ ‘ਚ ਕਿਹਾ ਕਿ ਫਿਲਹਾਲ ਲੰਗਰ ‘ਚ ਇਸਤੇਮਾਲ ਹੋਣ ਵਾਲੀ ਸਮੱਗਰੀ ਅਤੇ ਦੇਸੀ ਘਿਓ, ਦੁੱਧ ਪਾਊਡਰ, ਤੇਲ, ਚੀਨੀ, ਸਿਲੰਡਰ ਤੇ ਹੋਰ ਵਸਤੂਆਂ ‘ਤੇ 18 ਫੀਸਦੀ ਜੀ. ਐੱਸ. ਟੀ. ਲੱਗਦਾ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੀ ਹੈ ਕਿ ਸ੍ਰੀ ਦਰਬਾਰ ਸਾਹਿਬ ‘ਤੇ ਮੁਫਤ ਲੰਗਰ ਵੰਡਣ ਲਈ ਜੀ. ਐੱਸ. ਟੀ. ਦਾ ਬੋਝ ਨਾ ਪਾਇਆ ਜਾਵੇ।