• Home
  • ਲੰਗਰ ਤੇ ਜੀਐੱਸਟੀ ਦੇ ਵਿਰੋਧ ਹੋਣ ਤੇ ਅਮਿਤ ਸ਼ਾਹ ਦੇ ਸੈਕਟਰ 34 ਦੇ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ ਰੱਦ

ਲੰਗਰ ਤੇ ਜੀਐੱਸਟੀ ਦੇ ਵਿਰੋਧ ਹੋਣ ਤੇ ਅਮਿਤ ਸ਼ਾਹ ਦੇ ਸੈਕਟਰ 34 ਦੇ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ ਰੱਦ

ਚੰਡੀਗੜ੍ਹ (ਖਬਰ ਵਾਲੇ ਬਿਊਰੋ) ਅੱਜ ਚੰਡੀਗੜ੍ਹ ਵਿਖੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਫੇਰੀ ਦੌਰਾਨ ਉਸ ਸਮੇਂ ਉਨ੍ਹਾਂ ਨੂੰ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਮੀਟਿੰਗ ਕਰਕੇ ਆਪਣੇ ਅਗਲੇ ਪ੍ਰੋਗਰਾਮਾਂ ਨੂੰ ਜਾਣ ਲੱਗੇ ਸੀ ।ਅਮਿਤ ਸ਼ਾਹ ਵੱਲੋਂ ਸੈਕਟਰ+34 ਦੇ ਗੁਰਦਆਰਾ ਸਾਹਿਬ ਚ ਮੱਥਾ ਵੀ ਟੇਕਣਾ ਆਦਿ ਸ਼ਾਮਲ ਸੀ। ਪਰ ਕੇਂਦਰ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਤੇ ਜੀਐੱਸਟੀ ਲਗਾਉਣ ਦੇ ਮੁੱਦੇ ਤੇ ਜਦੋਂ ਸਿੱਖ ਸੰਗਤਾਂ ਗੁਰਦੁਆਰਾ ਸੈਕਟਰ ਥਾਈ ਵਿੱਚ ਕੱਠੀਆਂ ਹੋਣ ਲੱਗੀਆਂ ਤਾਂ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਉੱਥੇ ਹੀ ਉਨ੍ਹਾਂ ਨੂੰ ਘੇਰ ਲਿਆ । ਇਸ ਮੌਕੇ ਇਨ੍ਹਾਂ ਦੀ ਅਗਵਾਈ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਿੰਦਰ ਸਿੰਘ ਨੂੰ ਵੀ ਆਪਣੀ ਹਿਰਾਸਤ ਚ ਲੈ ਲਿਆ ।

ਪ੍ਰਸ਼ਾਸਨ ਦੀਆਂ ਸੂਹੀਆਂ ਏਜੰਸੀਆਂ ਨੂੰ ਪਤਾ ਚੱਲਿਆ ਕਿ ਸੈਕਟਰ ਚੌਂਤੀ ਦੇ ਗੁਰਦਆਰਾ ਸਾਹਿਬ ਵੀ ਇਕੱਠੇ ਸਿੱਖ ਹੋ ਸਕਦੇ ਹਨ ਤਾਂ ਉਨ੍ਹਾਂ ਨੇ ਅਮਿਤ ਸ਼ਾਹ ਦਾ ਇਸ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ ਪ੍ਰੋਗਰਾਮ ਰੱਦ ਕਰਕੇ ਸੈਕਟਰ ਚ 44 ਦੇ ਗੁਰਦੁਆਰਾ ਸਿੰਘ ਸਿੰਘ ਸ਼ਹੀਦਾਂ ਵਿਖੇ ਪ੍ਰੋਗਰਾਮ ਰੱਖ ਦਿੱਤਾ ।