• Home
  • ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਬੈਂਸ ਵਿਰੁੱਧ ਲੁਧਿਆਣਾ ਵਿਖੇ ਮੁਕੱਦਮਾ ਦਰਜ

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਬੈਂਸ ਵਿਰੁੱਧ ਲੁਧਿਆਣਾ ਵਿਖੇ ਮੁਕੱਦਮਾ ਦਰਜ

ਚੰਡੀਗੜ, 25ਅਪਰੈਲ (ਪਰਮਿੰਦਰ ਸਿੰਘ ਜੱਟਪੁਰੀ )
ਨਜਾਇਜ਼ ਤੌਰ ਤੇ ਮਾਈਨਿੰਗ  ,ਟੋਲ ਟੈਕਸ ਵਾਲਿਆਂ ਵੱਲੋਂ ਲੋਕਾਂ ਦੀ ਲੁੱਟ ਕਸੁੱਟ ਤੇ ਸਰਕਾਰੀ ਦਫ਼ਤਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਨ ਤੇ ਪੰਜਾਬ ਸਰਕਾਰ ਨੂੰ ਹਰ ਫਰੰਟ ਤੇ ਘੇਰਨ ਕਰਕੇ  ਚਰਚਾ ਚ ਰਹਿਣ ਵਾਲੇ ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਵਿਰੁੱਧ ਅੱਜ ਲੁਧਿਆਣਾ ਪੁਲਸ ਨੇ ਪਾਸਪੋਰਟ ਦਫ਼ਤਰ ਦੇ ਮੁਲਾਜਮਾ ਦੀ ਸ਼ਿਕਾਇਤ ਤੇ ਕੰਮਕਾਰ ਵਿਚ ਵਿਘਨ ਪਾਉਣ ਦਾ  ਮੁਕੱਦਮਾ ਦਰਜ ਕਰ ਲਿਆ ਹੈ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਸਿਮਰਜੀਤ ਸਿੰਘ ਬੈਂਸ ਜਿਹੜੇ ਕਿ ਲੁਧਿਆਣਾ ਤੋਂ ਵਿਧਾਇਕ ਵੀ ਹਨ ਉਨ੍ਹਾਂ ਪਾਸ ਸ਼ਿਕਾਇਤਾਂ ਪੁੱਜਿਆ ਸੀ ਕਿ ਪਾਸਪੋਰਟ ਦਫ਼ਤਰ ਵਿੱਚ ਏਜੰਟਾਂ ਦੀ ਮਿਲੀਭੁਗਤ ਨਾਲ ਆਮ ਲੋਕਾਂ ਦੀ ਸ਼ਰੇਆਮ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਵੱਲੋਂ ਛਾਪਾ ਮਾਰਿਆ ਗਿਆ । ਮਿਲੀ ਜਾਣਕਾਰੀ ਅਨੁਸਾਰ ਪਾਸਪੋਰਟ ਦਫ਼ਤਰ ਦੇ ਮੁਲਾਜ਼ਮ ਹਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ । ਇਹ ਵੀ ਪਤਾ ਲੱਗਾ ਹੈ ਕਿ  ਪੰਜਾਬ ਦੇ ਡੀਜੀਪੀ ਵੱਲੋਂ ਸਰਦਾਰ ਬੈਂਸ ਦਾ ਫ਼ੋਨ ਨਾ ਚੁੱਕਣ ਕਾਰਨ ਉਨ੍ਹਾਂ ਨੇ ਡੀ ਜੀ ਪੀ ਵਿਰੁਧ ਇਸ ਦੀ ਸ਼ਿਕਾਇਤ ਕੱਲ੍ਹ  ਪੰਜਾਬ ਵਿਧਾਨ ਸਭਾ ਦੀ ਸੰਸਦੀ ਮਾਮਲਿਆ ਬਾਰੇ ਕਮੇਟੀ ਪਾਸ ਕੀਤੀ ਸੀ ,ਜਿਸ ਕਾਰਨ ਪੁਲਸ ਨੇ ਵਿਧਾਇਕ ਬੈਂਸ ਖਿਲਾਫ ਮੁਕੱਦਮਾ ਦਰਜ ਕੀਤਾ l