• Home
  • ਲੁਧਿਆਣੇ ਦੀ ਕੁੜੀ ਨੇ ਪੰਜਾਬ ਦਾ ਝੰਡਾ ਦੇਸ਼ ਚ ਮੋਹਰੀ ਹੋ ਕੇ ਗੱਡਿਆ -ਦੇਸ਼ ਭਰ ਵਿੱਚੋਂ ਤੀਜਾ ਸਥਾਨ

ਲੁਧਿਆਣੇ ਦੀ ਕੁੜੀ ਨੇ ਪੰਜਾਬ ਦਾ ਝੰਡਾ ਦੇਸ਼ ਚ ਮੋਹਰੀ ਹੋ ਕੇ ਗੱਡਿਆ -ਦੇਸ਼ ਭਰ ਵਿੱਚੋਂ ਤੀਜਾ ਸਥਾਨ

ਚੰਡੀਗੜ੍ਹ 26ਮਈ( ਖਬਰ ਵਾਲੇ ਬਿਊਰੋ) ਦੇਸ਼ ਭਰ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੀ ਲੁਧਿਆਣਾ ਦੀ 18 ਸਾਲਾ ਆਸਥਾ ਬਾਂਬਾਹ ਨੇ ਸੀਬੀਐੱਸਈ ਦੀ 10+2 ਦੀ ਪ੍ਰੀਖਿਆ ਵਿੱਚੋਂ  ਤੀਸਰਾ ਸਥਾਨ ਹਾਸਲ ਕਰਕੇ ਨਾ ਸਿਰਫ ਲੁਧਿਆਣਵੀਆਂ ਦਾ ਸਗੋਂ ਸਾਰੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ।
ਉਸ ਨੇ 500 ਵਿੱਚੋਂ 497 (99.4%) ਅੰਕ ਲੈ ਕੇ ਇਹ ਮਾਣ ਹਾਸਲ ਕੀਤਾ।

ਦੇਸ਼ ਭਰ ਚੋਂ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਬੀਸੀਐੱਮ ਆਰੀਆ ਮਾਡਲ ਸਕੂਲ ਲੁਧਿਆਣਾ ਦੀ ਵਿਦਿਆਰਥਣ  ਹੈ ।
ਸੀਬੀਐਸਈ ਨੇ ਅੱਜ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ।
ਆਸਥਾ ਨੇ  ਖ਼ਬਰ ਬਾਰੇ ਡਾਟ ਕਾਮ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ ਪੜ੍ਹਨ ਲਈ ਪੜ੍ਹਦੀ ਸੀ, ਨਾ ਕਿ ਟਾਪ ਕਰਨ ਲਈ। ਮੈਂ ਕਦੇ ਰੱਟਾ ਨਹੀਂ ਲਗਾਇਆ। ਜਿੰਨਾ ਪੜ੍ਹਿਆ ਪੂਰੇ ਧਿਆਨ ਨਾਲ ਪੜ੍ਹਿਆ।"
ਆਸਥਾ ਦੇ  ਮਾਤਾ -ਪਿਤਾ ਲੁਧਿਆਣਾ ਚ ਇੱਕ ਕੋਚਿੰਗ ਸੈਂਟਰ ਚਲਾਉਂਦੇ ਹਨ ।
ਆਸਥਾ ਨੇ ਇਸ ਸਮੇਂ ਇਹ ਵੀ ਦੱਸਿਆ ਕਿ ਉਸ ਨੂੰ ਸਿਰਫ਼ ਮੈਰਿਟ ਲਿਸਟ ਵਿੱਚ ਆਉਣ ਦੀ ਸੀ ,ਪਰ ਉਸ ਨੂੰ ਨਹੀਂ ਸੀ ਪਤਾ ਕਿ ਉਹ ਦੇਸ਼ ਭਰ ਵਿੱਚੋਂ ਤੀਜਾ ਸਥਾਨ ਹਾਸਲ ਕਰ ਲਵੇਗੀ ।
ਆਸਥਾ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਮਿਹਨਤੀ ਅਧਿਆਪਕਾਂ ਦੇ ਸਿਰ ਵੱਜਦੀ ਹੈ।
 ਇਸ ਵਿਦਿਆਰਥਣ ਵੱਲੋਂ ਤਿੰਨ ਵਿਸ਼ਿਆਂ ਰਾਜਨੀਤੀ ਸ਼ਾਸਤਰ, ਸਮਾਜ ਸ਼ਾਸਤਰ ਤੇ ਮਾਸ ਮੀਡੀਆ ਵਿੱਚ 100 ਵਿੱਚੋਂ ਪੂਰੇ ਸੌ ਜਦਕਿ ਅਰਥ ਸ਼ਾਸਤਰ ਵਿੱਚ 98 ਅਤੇ ਇੰਗਲਿਸ਼ ਵਿੱਚ 99 ਅੰਕ ਹਾਸਿਲ ਕੀਤੇ ਹਨ। ਭਵਿੱਖ ਵਿੱਚ ਕੁਝ ਬਣਨ ਨੂੰ ਲੈ ਕੇ ਉਹ ਹਾਲੇ ਡਾਵਾਂਡੋਲ ਨਜ਼ਰ ਆਈ।
ਆਸਥਾ ਦਾ ਬਹੁਤ ਵੱਡਾ ਸੁਪਨਾ ਹੈ ਕਿ ਉਹ ਅੱਗੇ ਪੜ੍ਹ ਕੇ
ਸੰਯੁਕਤ ਰਾਸ਼ਟਰ ਚ ਦੇਸ਼ ਦੀ ਨੁਮਾਇਦਗੀ ਕਰੇ, ਕਦੇ ਉਹ ਐਮਏ (ਅੰਗਰੇਜ਼ੀ) ਅਤੇ ਕਦੇ ਰਾਜਨੀਤੀ ਸ਼ਾਸਤਰ ਕਰਨ ਦੀ ਗੱਲ ਕਰਦੀ ਹੈ। ਕਦੇ ਉਹ ਪੱਤਰਕਾਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਇਹ ਵਿਦਿਆਰਥਣ ਦਸਵੀਂ ਜਮਾਤ ਵਿੱਚ ਵੀ ਮੈਰਿਟ ਸੂਚੀ ਦੀ ਲਿਸਟ ਵਿੱਚ ਆਈ ਸੀ  ।
ਉਸ ਨੇ ਕਿਹਾ ਕਿ ਅੱਜ ਖ਼ੁਸ਼ੀ ਵਿੱਚ ਉਸ ਨੂੰ ਕੁਝ ਸੁੱਝ ਨਹੀਂ ਰਿਹਾ ਅਤੇ ਅਗਲੇ ਇੱਕ ਦੋ ਦਿਨਾਂ ਵਿੱਚ ਸੋਚ ਵਿਚਾਰ ਕਰਕੇ ਉਹ ਇਸ ਪੱਖੋਂ ਸਪੱਸ਼ਟ ਹੋਵੇਗੀ।
ਕੋਚਿੰਗ ਸੈਂਟਰ ਚਲਾਉਂਦੇ ਆਸਥਾ ਤੇ ਮਾਤਾ ਪਿਤਾ ਆਦਿਸ਼ ਬਾਂਬਾਹ ਅਤੇ ਸੀਮਾ ਬਾਂਬਾਹ ਨੇ ਦੱਸਿਆ ਕਿ ਦਸਵੀਂ 'ਚ ਵੀ ਉਹ ਮੈਰਿਟ ਵਿੱਚ ਆਈ ਸੀ।