• Home
  • ਲੁਧਿਆਣਾ ਜੇਲ੍ਹ ਚੋਂ ਦੋ ਕੈਦੀ ਭੇਤਭਰੀ ਹਾਲਤ ਚ ਫਰਾਰ..?ਪੁਲਸ ਜੇਲ੍ਹ ਦੀ ਤਲਾਸ਼ੀ ਲੈਣ ਚ ਰੁੱਝੀ

ਲੁਧਿਆਣਾ ਜੇਲ੍ਹ ਚੋਂ ਦੋ ਕੈਦੀ ਭੇਤਭਰੀ ਹਾਲਤ ਚ ਫਰਾਰ..?ਪੁਲਸ ਜੇਲ੍ਹ ਦੀ ਤਲਾਸ਼ੀ ਲੈਣ ਚ ਰੁੱਝੀ

ਲੁਧਿਆਣਾ ,14ਮਈ( ਖ਼ਬਰ ਵਾਲੇ ਬਿਊਰੋ )
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਸਵੇਰੇ ਦੋ ਕੈਦੀ ਸਕੇ ਭਰਾ ਭੇਤਭਰੀ ਹਾਲਤ ਵਿੱਚ ਲਾਪਤਾ ਹਨ ਜਿਸ ਕਾਰਨ ਜੇਲ੍ਹ ਵਿਭਾਗ ਵਿੱਚ ਹੜਕੰਪ ਮੱਚਿਆ ਹੋਇਆ ਹੈ ।
ਅਗਲੀ ਦਿਲਵਾਲਾ ਹੋਏ ਦੋਵੇਂ ਸਕੇ ਭਰਾ ਹਰਵਿੰਦਰ ਸਿੰਘ ਅਤੇ ਜਸਵੀਰ ਸਿੰਘ ਪੁੱਤਰ ਨਛੱਤਰ ਸਿੰਘ ਦੱਸੇ ਜਾ ਰਹੇ ਹਨ । ਜੇਲ੍ਹ ਵਿੱਚ ਰੋਜ਼ਾਨਾ ਦੀ ਤਰ੍ਹਾਂ ਗਿਣਤੀ ਚੱਲ ਰਹੀ ਸੀ ਗਿਣਤੀ ਦੌਰਾਨ ਦੋ ਮੁਜ਼ਰਮ ਘੱਟ ਸਨ। ਜਿਸ ਤੋਂ ਬਾਅਦ ਪੜਤਾਲ ਦੌਰਾਨ ਦੇਖਿਆ ਗਿਆ ਕਿ ਦੋ ਸਕੇ ਭਰਾ ਗਾਇਬ ਹਨ।
ਦੋ ਭਾਈਆਂ ਦੇ ਜੇਲ ਗਾਇਬ ਹੋ ਜਾਣ ਦੀ ਸ਼ਿਕਾਇਤ ਜੇਲ੍ਹ ਵਿਭਾਗ ਵੱਲੋਂ ਲੁਧਿਆਣਾ ਦੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ । ਜਿਸ ਤੋਂ ਬਾਅਦ ਲੁਧਿਆਣਾ ਦੇ ਸੀਨੀਅਰ ਪੁਲਸ ਅਧਿਕਾਰੀ ਜੇਲ੍ਹ ਵਿੱਚ ਪੁੱਜੇ । ਇਹ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾ ਜੇਲ੍ਹ ਵਿੱਚ ਅੰਦਰ ਹੀ ਕਿਤੇ ਛੁਪੇ ਹੋਏ ਹਨ ਕਿਉਂਕਿ ਜੇਲ ਦਾ ਵੀਹ ਏਕੜ ਦੇ ਕਰੀਬ ਰਕਬਾ ਹੋਣ ਕਰਕੇ ਸਰਚ ਆਪਰੇਸ਼ਨ ਜਾਰੀ ਹੈ ।ਪਰ ਦੋ ਕੈਦੀਆਂ ਦੇ ਜੇਲ੍ਹ ਚੋਂ ਗੁੰਮ ਹੋ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ ?