• Home
  • ਲੁਧਿਆਣਾ ਚ ਗਿੱਲ ਫਲਾਈਓਵਰ ਧਸਿਆ- ਲੋਕਾਂ ਚ ਦਹਿਸ਼ਤ ਦਾ ਮਾਹੌਲ-ਆਵਾਜਾਈ ਦਾ ਰਸਤਾ ਬਦਲਿਆ

ਲੁਧਿਆਣਾ ਚ ਗਿੱਲ ਫਲਾਈਓਵਰ ਧਸਿਆ- ਲੋਕਾਂ ਚ ਦਹਿਸ਼ਤ ਦਾ ਮਾਹੌਲ-ਆਵਾਜਾਈ ਦਾ ਰਸਤਾ ਬਦਲਿਆ

ਲੁਧਿਆਣਾ 14ਮਈ -(ਖ਼ਬਰ ਵਾਲੇ ਬਿਊਰੋ )
ਲੁਧਿਆਣਾ ਚ ਗਿੱਲ ਚੌਕ ਤੇ ਬਣਿਆ ਫਲਾਈ ਓਵਰ ਬੀਤੀ ਰਾਤ ਨੂੰ ਧਸ ਜਾਣ ਕਾਰਨ ਲੋਕਾਂ ਚ ਦਹਿਸ਼ਤ ਦਾ ਮਾਹੌਲ ਹੈ, ਭਾਵੇਂ ਕਿ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ । ਲੁਧਿਆਣਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗਿੱਲ ਫਲਾਈਓਵਰ ਉੱਪਰ ਦੀ ਲੰਘਣ ਵਾਲੀ ਆਵਾਜਾਈ ਦਾ ਰਸਤਾ ਬਦਲ ਦਿੱਤਾ ਹੈ । ਦੂਜੇ ਪਾਸੇ ਮਿਊਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲਾਈਓਵਰ ਦੀਆਂ ਜੜ੍ਹਾਂ ਚ ਚੂਹਿਆਂ ਵੱਲੋਂ ਮਿੱਟੀ ਖੋਖਲੀ ਕਾਰਨ ਫਲਾਈਓਵਰ ਟੁੱਟਿਆ ਹੈ ਜਦ ਕਿ ਆਲੇ ਦੁਆਲੇ ਦੇ ਰਹਿਣ ਵਾਲੇ ਲੋਕਾਂ ਵੱਲੋਂ ਮਿਊਸਪਲ ਕਾਰਪੋਰੇਸ਼ਨ ਤੇ ਦੋਸ਼ ਲਾਏ ਜਾ ਰਹੇ ਹਨ ਕਿ ਉਨ੍ਹਾਂ ਵੱਲੋਂ ਲਗਾਤਾਰ ਛੇ ਮਹੀਨੇ ਤੋਂ ਦਰਖਾਸਤਾਂ ਜ਼ੋਨ (ਸੀ) ਦੇ ਦਫਤਰ ਨੂੰ ਦਿੱਤੀਆਂ ਜਾ ਰਹੀਆਂ ਹਨ, ਕਿ ਫਲਾਈ ਓਵਰ ਦੇ ਥੱਲੇ ਕੂੜੇ ਦੇ ਢੇਰ ਹਨ ਜੋ ਕਿ ਬਰਸਾਤਾਂ ਦੇ ਦਿਨਾਂ ਵਿਚ ਪਾਣੀ ਵੀ ਖੜ੍ਹ ਜਾਂਦਾ ਹੈ ਜਿਸ ਕਾਰਨ ਆਲੇ ਦੁਆਲੇ ਦੇ ਵਸਨੀਕਾਂ ਨੂੰ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ, ਅਤੇ ਤੇਜ ਹਵਾਵਾਂ ਨਾਲ ਗੰਦਗੀ ਤੇ ਕੂੜਾ ਕਰਕਟ ਉਨ੍ਹਾਂ ਦੇ ਘਰਾਂ ਅੰਦਰ ਆ ਜਾਂਦਾ ਹੈ ਪਰ ਮਿਊਸਪਲ ਕਾਰਪੋਰੇਸ਼ਨ ਦੇ ਕੰਨ ਤੇ ਜੂੰ ਨਹੀਂ ਸਰਕੀ ।
ਦੱਸਣਯੋਗ ਹੈ ਕਿ ਇਹ ਫਲਾਈਓਵਰ ਤੋਂ ਦੀ ਲੰਘਣ ਵਾਲਾ ਟ੍ਰੈਫਿਕ ਤਿੰਨ ਸਾਈਡਾਂ ਨੂੰ ਜਾਂਦਾ ਹੈ ।ਇਸ ਫਲਾਈਓਵਰ ਨੂੰ ਬਾਦਲ ਸਰਕਾਰ ਸਮੇਂ ਦੋ ਕੰਪਨੀਆਂ ਨੇ ਬਣਾਇਆ ਸੀ