• Home
  • ਲੁਟੇਰਿਆ ਨੇ ਡੇਰੇ ਵਿਚੋਂ ਸੋਨਾ-ਚਾਂਦੀ ਲੁੱਟਣ ਤੋਂ ਬਾਅਦ, 1 ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ, 7 ਗੰਭੀਰ

ਲੁਟੇਰਿਆ ਨੇ ਡੇਰੇ ਵਿਚੋਂ ਸੋਨਾ-ਚਾਂਦੀ ਲੁੱਟਣ ਤੋਂ ਬਾਅਦ, 1 ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ, 7 ਗੰਭੀਰ

ਜਲੰਧਰ- ਸਥਾਨਕ ਨਜ਼ਦੀਕੀ ਪਿੰਡ ਵਿਚ ਕੁੱਝ ਲੁਟੇਰਿਆਂ ਵੱਲੋਂ ਇੱਕ ਡੇਰੇ ਉੱਤੇ ਹਮਲਾ ਕਰ ਕੇ ਡੇਰੇ ਵਿੱਚ ਲੁੱਟ-ਖਸੁੱਟ ਕਰਦੇ ਹੋਏ ਸੋਨਾ - ਚਾਂਦੀ ਅਤੇ ਨਗਦੀ ਲੁੱਟਣ ਦੇ ਨਾਲ-ਨਾਲ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਅਤੇ ਡੇਰੇ ਵਿਚ ਮੌਜੂਦ 7 ਲੋਕਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੁਲਿਸ ਨੇ ਘਟਨਾ ਸਥਾਨ ਉੱਤੇ ਪਹੁੰਚੇ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਕਸਬਾ ਜੰਡੂ ਸਿੰਘਾ ਵਿੱਚ ਡੇਰਾ ਭੈਰੋ ਸਤੀ ਵਿੱਚ ਲੁਟੇਰਿਆਂ ਨੇ ਸੰਦੀਪ ਕੁਮਾਰ ਉਰਫ਼ ਸੋਨੂੰ ਨਾਕਾਮ ਵਿਅਕਤੀ ਦੀ ਹੱਤਿਆ ਕਰ ਕੇ 7 ਲੋਕਾਂ ਨੂੰ ਤੇਜ਼ਧਾਰ ਹਥਿਆਰ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ । ਇਹ ਘਟਨਾ ਅੱਜ ਸਵੇਰੇ ਕਰੀਬ ਢਾਈ ਵਜੇ ਵਾਪਰੀ । ਮੌਕੇ ਉੱਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਪੁਲਿਸ ਦੇ ਅਨੁਸਾਰ ਇਹ ਲੁੱਟ ਕਾਲ਼ਾ ਕੱਛਾ ਗੈਂਗ ਦੀ ਤਰਜ਼ ਉੱਤੇ ਹੋਈ ਹੈ । ਡੇਰਾ ਸੰਚਾਲਕ ਸੋਨੀਆ ਮਹੰਤ ਦੇ ਮੁਤਾਬਿਕ ਉਨ੍ਹਾਂ ਦੀ ਜਦੋਂ ਅੱਖ ਖੁੱਲ੍ਹੀ ਤਾਂ ਲੁਟੇਰਿਆਂ ਨੇ ਡੇਰੇ ਵਿੱਚ ਮੌਜੂਦ 7 ਲੋਕਾਂ ਨੂੰ ਤੇਜ਼ਧਾਰ ਹਥਿਆਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਲੁਟੇਰਿਆਂ ਨੇ ਡੇਰੇ ਵਿੱਚ ਲੁੱਟ-ਖਸੁੱਟ ਕਰਦੇ ਹੋਏ ਸੋਨਾ - ਚਾਂਦੀ ਅਤੇ ਨਗਦੀ ਲੁੱਟ ਲਈ । ਸੂਚਨਾ ਪਾਕੇ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ।