• Home
  • ਲੁਟੇਰਿਆਂ ਨੇ ਸੁਰੱਖਿਆ ਗਾਰਡ ਨੂੰ ਗੋਲੀ ਮਾਰ 9 ਲੱਖ ਦੀ ਕੀਤੀ ਲੁੱਟ

ਲੁਟੇਰਿਆਂ ਨੇ ਸੁਰੱਖਿਆ ਗਾਰਡ ਨੂੰ ਗੋਲੀ ਮਾਰ 9 ਲੱਖ ਦੀ ਕੀਤੀ ਲੁੱਟ

ਸੰਗਰੂਰ: ਸਥਾਨਕ ਸ਼ਹਿਰ ਵਿੱਚ ਕੁਝ ਅਣਪਛਾਤੇ ਲੁਟੇਰਿਆਂ ਨੇ ਗਾਰਡ ਨੂੰ ਗੋਲੀ ਮਾਰ ਏਟੀਐਮ ਕੈਸ਼ ਵੈਨ ਵਿਚ ਪਿਆ ਕਰੀਬ 9 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।

ਜਾਣਕਾਰੀ ਅਨੁਸਾਰ ਸੰਗਰੂ ਦੇ ਸੀਐਲ ਟਾਵਰ ਨਜਦੀਕ ਬਣੇ ਆਈ.ਡੀ.ਬੀ.ਆਈ. ਬੈਂਕ ਦੇ ਏਟੀਐਮ ਵਿੱਚ ਕੈਸ਼ ਪਾਉਣ ਲਈ ਕੈਸ਼ ਵੈਨ ਨੂੰ 2 ਨਕਾਬਪੋਸ਼ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਕੈਸ਼ ਲੈ ਕੇ ਫਰਾਰ ਹੋ ਗਏ। ਲੁਟੇਰੇ ਮੋਟਰਸਾਈਲ ‘ਤੇ ਸਵਾਰ ਸੀ। ਜ਼ਖ਼ਮੀ ਸੁਰੱਖਿਆ ਗਾਰਡ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।