• Home
  • ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਤਰਨਤਾਰਨ- ਸਥਾਨਕ ਪੁਲਿਸ ਨੇ ਇਕ ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।

ਦਰਸ਼ਨ ਸਿੰਘ ਮਾਨ ਪੀਪੀਐਸ, ਸੀਨੀਅਰ ਪੁਲਿਸ ਕਪਤਾਨ ਤਰਨਤਾਰਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਦੋਸ਼ੀ ਤਲਵਿੰਦਰ ਸਿੰਘ ਉਰਫ਼ ਜੱਗੀ ਵਾਸੀ ਕਾਜੀਕੋਟ ਰੋਡ (ਤਰਨਤਾਰਨ) ਤੋਂ 1 ਪਿਸਟਲ, 6 ਰੋਂਦ, 2000 ਨਸ਼ੀਲੀਆਂ ਗੋਲੀਆਂ, ਰਣਜੀਤ ਸਿੰਘ ਉਰਫ਼ ਰਾਣਾ ਵਾਸੀ ਗਲੀ ਬੋਹੜ ਵਾਲੀ (ਤਰਨਤਾਰਨ) ਤੋਂ 1 ਪਿਸਟਲ 12 ਬੋਰ, 4 ਰੋਂਦ, ਕੁਲਦੀਪ ਸਿੰਘ ਵਾਸੀ ਫਤਹਿਚੱਕ ਰੋਡ (ਤਰਨਤਾਰਨ) ਤੋਂ 1 ਪਿਸਟਲ 12 ਬੋਰ, 4 ਰੋਂਦ, ਨਿਸ਼ਾਨ ਸਿੰਘ ਵਾਸੀ ਕਾਜੀਕੋਟ ਰੋਡ ਤੋਂ 1 ਰਿਵਾਲਵਰ ਅਤੇ 2 ਰੋਂਦ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਅਗਲੀ ਕਾਰਵਾਈ ਕਰਦੇ ਹੋਏ ਜੇਲ੍ਹ ਭੇਜ ਦਿੱਤਾ ਹੈ।