• Home
  • ਲਾਪਤਾ ਹੋਈਆਂ 3 ਵਿਦਿਆਰਥਣਾਂ ਨੂੰ ਪੁਲਿਸ ਨੇ ਹਰਿਦੁਆਰ ਤੋਂ ਕੀਤਾ ਬਰਾਮਦ

ਲਾਪਤਾ ਹੋਈਆਂ 3 ਵਿਦਿਆਰਥਣਾਂ ਨੂੰ ਪੁਲਿਸ ਨੇ ਹਰਿਦੁਆਰ ਤੋਂ ਕੀਤਾ ਬਰਾਮਦ

ਲੁਧਿਆਣਾ-  (ਖਬਰ ਵਾਲੇ ਬਿਊਰੋ)-ਬੀਤੇ ਦਿਨ ਵੀਰਵਾਰ ਨੂੰ ਸਥਾਨਕ ਟਿੱਬਾ ਰੋਡ ਸਥਿਤ ਇੱਕ ਨਿੱਜੀ ਸਕੂਲ ਦੀਆਂ ਲਾਪਤਾ ਹੋਈਆਂ 3 ਵਿਦਿਆਰਥਣਾਂ ਨੂੰ ਪੁਲਿਸ ਨੇ ਲੱਭ ਲਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਦੀ ਇੱਕ ਟੀਮ ਹਰਿਦੁਆਰ ਭੇਜੀ ਗਈ ਸੀ। ਪੁਲਿਸ ਦੀ ਭੇਜੀ ਗਈ ਟੀਮ ਨੇ ਵਿਦਿਆਰਥਣ ਲਤਾ ਰਾਣੀ, ਰੁਖ਼ਸਾਰ ਤੇ ਨੈਨਾ ਨੂੰ ਅੱਜ ਹਰਿਦੁਆਰ ਤੋਂ ਬਰਾਮਦ ਕੀਤਾ ਹੈ । ਫ਼ਿਲਹਾਲ ਇਸ ਮਾਮਲੇ ਬਾਰੇ ਹੋਰ ਕੁੱਝ ਨਹੀਂ ਕਿਹਾ ਜਾ ਸਕਦਾ ਹੈ ਅਤੇ ਬੱਚੀਆਂ ਦੇ ਲੁਧਿਆਣਾ ਆਉਣ ਤੋਂ ਬਾਅਦ ਹੀ ਪੂਰੇ ਮਾਮਲੇ ਬਾਰੇ ਪਤਾ ਲੱਗ ਸਕੇਗਾ । ਦੱਸ ਦਈਏ ਕਿ ਲੁਧਿਆਣਾ ਦੇ ਟਿੱਬਾ ਰੋਡ ਸਥਿਤ ਵੀ. ਡੀ. ਐੱਮ. ਸਕੂਲ ਬਾਹਰੋਂ 8ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਵੀਰਵਾਰ ਨੂੰ ਸ਼ੱਕੀ ਹਲਾਤਾਂ ‘ਚ ਗ਼ਾਇਬ ਹੋ ਗਈਆਂ ਸਨ ।