• Home
  • ਰੋਪੜ ਦੀ ਜ਼ਿਲ੍ਹਾ ਅਦਾਲਤ ਨੇ ਮਾਸੂਮ ਬੱਚਿਆਂ ਨੂੰ ਮਾਰਨ ਵਾਲੇ ਸੌਤੇਲੇ ਬਾਪ ਨੂੰ ਸਜ਼ਾ-ਏ -ਮੌਤ

ਰੋਪੜ ਦੀ ਜ਼ਿਲ੍ਹਾ ਅਦਾਲਤ ਨੇ ਮਾਸੂਮ ਬੱਚਿਆਂ ਨੂੰ ਮਾਰਨ ਵਾਲੇ ਸੌਤੇਲੇ ਬਾਪ ਨੂੰ ਸਜ਼ਾ-ਏ -ਮੌਤ

ਰੂਪਨਗਰ  10 ਮਈ
ਪਿਛਲੇ ਵਰ੍ਹੇ ਦੋ ਮਾਸੂਮ ਬੱਚਿਆਂ ਨੂੰ ਮਾਰਨ ਵਾਲੇ ਸੌਤੇਲੇ ਬਾਪ ਨੂੰ ਅੱਜ ਰੋਪੜ  ਦੀ ਜ਼ਿਲ੍ਹਾ ਦੇ ਅਦਾਲਤ ਨੇ  ਫਾਂਸੀ ਦੇਣ ਦਾ ਹੁਕਮ ਸੁਣਾਇਆ ਹੈ ।

ਮਿਲੀ ਜਾਣਕਾਰੀ ਮੁਤਾਬਕ ਅਸ਼ੋਕ ਕੁਮਾਰ ਪਿੰਟੂ ਜੋ ਕਿ ਮੂਲ ਵਾਸੀ ਗਾਜ਼ੀਆਬਾਦ ਦਾ ਅਤੇ ਰੋਪੜ ਵਿਖੇ ਰਹਿੰਦਾ ਸੀ ,ਨੇ ਦੋ ਬੱਚਿਆਂ ਦੀ ਮਾਂ ਨਾਲ ਇਹ ਕਹਿ ਕੇ ਵਿਆਹ ਕਰਵਾਇਆ ਕਿ ਉਹ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰੇਗਾ ।ਪਰ ਮਾਸੂਮ ਬੱਚਿਆਂ ਦੀ ਮਾਂ ਨੂੰ ਇਹ ਨਹੀਂ ਸੀ ਪਤਾ ਕਿ ਉਸ ਦਾ ਪਤੀ ਇਕ ਦਿਨ ਉਸਦੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ ।

2ਸਤੰਬਰ  2017 ਨੂੰ  ਬੱਚਿਆਂ ਦਾ ਸੋਤੇਲਾ ਬਾਪ ਪਿੰਟੂ ਉਨ੍ਹਾਂ ਨੂੰ ਸਕੂਲ ਛੱਡਣ ਲਈ ਘਰੋਂ ਲੈ ਕੇ ਗਿਆ ਸੀ । ਪਰ ਉਸ ਨੇ ਘਰ ਆ ਕੇ ਕਹਿ ਦਿੱਤਾ ਕਿ ਉਹ ਸਕੂਲ ਛੱਡ ਆਇਆ ,ਪਰ ਬੱਚੇ ਨਹੀਂ ਮਿਲੇ ਇਸ ਪ੍ਰਤੀ ਥਾਣਾ ਸਿਟੀ ਰੋਪੜ ਵਿਖੇ ਵੀ ਮੁਕੱਦਮਾ ਦਰਜ ਕੀਤਾ ਗਿਆ ਸੀ iਤਫ਼ਤੀਸ਼ ਦੌਰਾਨ ਕਥਿਤ ਦੋਸ਼ੀ ਸੌਤੇਲੇ ਬਾਪ ਨੂੰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ।ਅੱਜ ਰੋਪੜ ਦੀ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਮਾਸੂਮ ਬੱਚਿਆਂ ਨੂੰ ਮਾਰਨ ਵਾਲੇ ਸੌਤੇਲੇ ਬਾਪ ਨੂੰ ਫਾਂਸੀ ਦੇਣ ਦਾ ਫੈਸਲਾ ਕੀਤਾ ਹੈ iਬੱਚਿਆਂ ਦੀ ਉਮਰ 10 ਸਾਲ ਅਤੇ 7 ਸਾਲ ਸੀ