• Home
  • ਰੋਪੜ ਜ਼ਿਲ੍ਹੇ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੇ ਫਿਰ ਸਿੱਖਾਂ ਨੂੰ ਵੰਗਾਰਿਆ

ਰੋਪੜ ਜ਼ਿਲ੍ਹੇ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੇ ਫਿਰ ਸਿੱਖਾਂ ਨੂੰ ਵੰਗਾਰਿਆ

ਰੋਪੜ (ਖ਼ਬਰ ਵਾਲੇ ਬਿਊਰੋ) ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਦਾ ਅਜੇ ਸਿੱਖ ਸੰਗਤ ਵਿੱਚ ਗੁੱਸਾ ਠੰਡਾ ਨਹੀਂ ਹੋਇਆ ਜਿਸ ਕਾਰਨ ਕੈਪਟਨ ਸਰਕਾਰ ਵੱਲੋਂ ਬਣਾਏ ਗਏ ਪੜਤਾਲ ਲਈ ਕਮਿਸ਼ਨ ਦੀ ਰਿਪੋਰਟ ਚ ਹੁੰਦੀ ਦੇਰੀ ਦੇ, ਵਿਰੁੱਧ ਬਰਗਾੜੀ ਵਿਖੇ ਪੰਥਕ ਆਗੂਆਂ ਵੱਲੋਂ ਮੋਰਚਾ ਜਾਰੀ ਹੈ ਪਰ ਦੂਜੇ ਪਾਸੇ ਅੱਜ ਰੋਪੜ ਜ਼ਿਲ੍ਹੇ ਦੇ ਪਿੰਡ ਡੰਗੋਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੇ ਗੁਰੂ ਨਾਨਕ ਲੇਵਾ ਸੰਗਤ ਦੇ ਜਖਮਾਂ ਤੇ ਲੂਣ ਸੜਕ ਦਿੱਤਾ ਹੈ ।' ਘਟਨਾ ਸਵੇਰੇ 5.30 ਤੋਂ 6.30 ਵਜੇ ਦੇ ਵਿੱਚ ਦੀ ਦੱਸੀ ਜਾ ਰਹੀ ਹੈ ਜਿੱਥੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਸੌ ਅੰਗ ਪਾੜਨ ਦੀ ਸਾਹਮਣੇ ਆਈ 'ਇਸ ਘਟਨਾ ਦਾ ਪਤਾ ਉਦੋਂ ਚੱਲਿਆ ਜਦੋਂ ਪਿੰਡ ਦੀ ਇੱਕ ਔਰਤ ਜਸਵਿੰਦਰ ਕੌਰ , ਪਤਨੀ ਸਮਸ਼ੇਰ ਸਿੰਘ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਸਾ 6.30 ਵਜੇ ਦੇ ਕਰੀਬ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਖਿੱਲਰੇ ਪਏ 'ਰੁਮਾਲਾ ਅਤੇ ਚੌਰ ਸਾਹਿਬ ਵੀ ਜ਼ਮੀਨ ਤੇ ਡਿੱਗੇ ਹੋਏ ਸਨ ਜਿਸ ਤੋਂ ਬਾਅਦ ਉਸ ਨੇ ਜਾ ਕੇ ਗ੍ਰੰਥੀ ਸਿੰਘ ਜਗਤਾਰ ਸਿੰਘ ਨੂੰ ਸੁਨੇਹਾ ਦਿੱਤਾ ਜਗਤਾਰ ਸਿੰਘ ਨੇ ਜਦੋਂ ਆ ਕੇ ਦੇਖਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੌ ਪੰਨੇ 654 ਤੋਂ ਲੈ ਕੇ 754 ਤੱਕ ਪਾੜੇ ਹੋਏ ਸਨ ।

ਉਨ੍ਹਾਂ ਨੇ ਤੁਰੰਤ ਪਿੰਡ ਦੇ ਸਰਪੰਚ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪੁਲਸ ਬਲ ਨਾਲ ਐਸਐਸਪੀ ਰਾਜ ਬਚਨ ਸਿੰਘ ਸੰਧੂ ਫੋਰੈਂਸਿਕ ਟੀਮ ਲੈ ਕੇ ਪਹੁੰਚੇ 'ਅਤੇ ਐਸਜੀਪੀਸੀ ਮੈਂਬਰ ਗੁਰਵਿੰਦਰ ਸਿੰਘ ਗੋਗੀ ਪ੍ਰਿੰਸੀਪਲ ਸੁਰਿੰਦਰ ਸਿੰਘ ਐਸਜੀਪੀਸੀ ਮੈਂਬਰ ਤਖ਼ਤ ਸ੍ਰੀ ਕੇਸਗੜ੍ਹ ਤੋਂ ਹੈੱਡ ਗ੍ਰੰਥੀ ਫੂਲਾ ਸਿੰਘ ਪੰਜ ਸਿੰਘ ਸਾਹਿਬਾਨ ਭਾਈ ਸਰਬਜੀਤ ਸਿੰਘ ,ਭਾਈ ਕੁਲਵੰਤ ਸਿੰਘ , ਭਾਈ ਸੁਰਿੰਦਰ ਸਿੰਘ ,ਭਾਈ ਜਸਵਿੰਦਰ ਸਿੰਘ , ਮੌਕੇ ਤੇ ਪਹੁੰਚੇ ਜਿਸ ਤੋਂ ਬਾਅਦ ਪੁਲਿਸ ਨੇ ਫੋਰੈਂਸਿਕ ਟੀਮ ਦੀ ਮਦਦ ਨਾਲ ਫਿੰਗਰਪ੍ਰਿੰਟ 'ਅਤੇ ਹੋਰ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ,ਅਤੇ ਐਸਐਸਪੀ ਰਾਜ ਬਚਨ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।ਅਤੇ ਦੋਸ਼ੀਆਂ ਨੂੰ ਕਿਸੇ ਵੀ ਹਾਲ ਵਿੱਚ ਬਖਸ਼ਿਆ ਨਹੀਂ ਜਾਵੇਗਾ।ਪਿੰਡ ਡੰਗੋਲੀ ਵਿਖੇ ਵਾਪਰੀ ਘਟਨਾ ਦਾ ਨੋਟਿਸ ਲੈਂਦਿਆਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਇਸ ਘਟਨਾ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰਾਂ ਇਸ ਪ੍ਰਤੀ ਸੁਹਿਰਦ ਨਹੀਂ ਜੇਕਰ ਪਹਿਲਾਂ ਵਾਪਰੀ ਘਟਨਾਵਾਂ ਦੇ ਦੋਸ਼ੀਆਂ ਨੂੰ ਪਕੜ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਹੁੰਦੀਆਂ ਤਾਂ ਅੱਜ ਇਹ ਦਿਨ ਨਹੀਂ ਵੇਖਣੇ ਪੈਂਦਾ।

\